ਫਿਜ਼ੀਓਥੈਰੇਪੀ ਕੈਂਪ ਲਗਾਇਆ
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤੇ ਸਨਮਾਨ ਪੱਤਰ
ਰਾਜਪੁਰਾ, 6 ਸਤੰਬਰ (ਜੀ. ਪੀ.
ਰਾਜਪੁਰਾ, 6 ਸਤੰਬਰ (ਜੀ.ਪੀ. ਸਿੰਘ)- ਸਥਾਨਕ ਆਰੀਆ ਸਮਾਜ ਮੰਦਰ ਵਿਖੇ ਸੰਸਥਾ ਦੇ ਪ੍ਰਧਾਨ ਰਾਜੇਸ਼ਵਰ ਆਰੀਆ ਤੇ ਮੀਤ ਪ੍ਰਧਾਨ ਵਿਜੈ ਆਰੀਆ ਦੀ ਸਾਂਝੀ ਅਗਵਾਈ ’ਚ 3 ਦਿਨਾਂ ਲਈ ਲਗਾਏ ਫਿਜ਼ੀਉਥੈਰੇਪੀ ਕੈਂਪਾਂ ਦੇ ਤੀਜੇ ਦਿਨ ਕੈਂਪ ਸਮਾਪਤ ਹੋ ਗਿਆ। ਇਸ ਕੈਂਪ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਫਿਜ਼ੀਉਥੈਰੇਪੀ ਵਿਭਾਗ ਦੀ ਮੁਖੀ ਡਾ. ਸੁਖਪ੍ਰੀਤ ਕੌਰ ਬਿੰਦਰਾ ਗੋਲਡ ਮੈਡਲਿਸਟ ਅਤੇ ਡੀਨ ਯੂਨੀਵਰਸਿਟੀ ਡਾ. ਪੰਕਜਪ੍ਰੀਤ ਸਿੰਘ ਦੀ ਟੀਮ ਵਲੋਂ 3 ਦਿਨਾਂ ’ਚ ਕਰੀਬ 600 ਮਰੀਜ਼ਾਂ ਦੀ ਥਰੇਪੀ ਕਰਵਾਈ ਤੇ ਸਰੀਰ ਨੂੰ ਤੰਦਰੁਸਤ ਰੱਖਣ ਵਰਜ਼ਿਸ਼ਾਂ ਦੱਸੀਆਂ ਅਤੇ ਸਲਾਹ ਦਿੱਤੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਡਾ. ਪੰਕਜਪ੍ਰੀਤ ਸਿੰਘ ਅਤੇ ਡਾ. ਸੁਖਪ੍ਰੀਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਡਾਕਟਰ ਬਿਨਾਂ ਆਪੇ੍ਰਸ਼ਨ ਦੇ ਲੋਕਾਂ ਨੂੰ ਫਿਜ਼ੀਉਥੈਰੇਪੀ ਨਾਲ ਠੀਕ ਕਰਦੇ ਹਨ ਤੇ ਇਲਾਕੇ ਦੀ ਸ਼ਾਨ ਹਨ। ਇਸ ਮੌਕੇ ’ਤੇ ਉਨ੍ਹਾਂ ਵਲੋਂ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨ ਪੱਤਰ ਦਿੱਤੇ ਗਏ। ਇਸ ਦੌਰਾਨ ਡਾ. ਸੁਖਪ੍ਰੀਤ ਕੌਰ ਅਤੇ ਡਾ. ਪੰਕਜਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਸੰਸਥਾ ਰਾਜਪੁਰਾ ’ਚ ਮੁਫ਼ਤ ਫਿਜ਼ੀਉਥੈਰੇਪੀ ਕੈਂਪ ਲਗਾਉਣਾ ਚਾਹੁੰਦੀ ਹੈ ਤਾਂ ਉਹ ਹਰ ਵਕਤ ਤਿਆਰ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਜਨਰਲ ਸਕੱਤਰ ਨੀਰਜ ਆਰੀਆ, ਅਸ਼ੋਕ ਛਾਬੜਾ, ਅਨਿਲ ਕਥੂਰੀਆ, ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਮੁਨੀਸ਼ ਮੁੰਜਾਲ, ਨਵਦੀਪ ਸਿੰਘ, ਮਲਕੀਤ ਸਿੰਘ ਉੱਪਲਹੇੜੀ ਸਮੇਤ ਹੋਰ ਹਾਜ਼ਰ ਸਨ।