ਸਹਿਕਾਰੀ ਸਭਾ ਪ੍ਰਧਾਨ ਵਲੋਂ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਵੰਡੇ ਗਏ ਤੋਹਫ਼ੇ
ਸੰਘੋਲ, 7 ਨਵੰਬਰ (ਪਰਮਵੀਰ ਧਨੋਆ)-ਪਿੰਡ ਰਾਏਪੁਰ ਮਾਜਰੀ ਸਹਿਕਾਰੀ ਸਭਾ ਵਿਖੇ ਸੋਸਾਇਟੀ ਪ੍ਰਧਾਨ ਵਲੋਂ ਸਮੂਹ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਤੋਹਫ਼ੇ ਵੰਡ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਸਭਾ ਦੇ ਪ੍ਰਧਾਨ ਕੁਲਦੀਪ ਕੌਰ ਅਤੇ ਉਪ ਪ੍ਰਧਾਨ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਨਾਲ ਸਹਿਕਾਰੀ ਸਭਾ ਬੁਲੰਦੀਆਂ ਛੂਹ ਰਹੀ ਹੈ।
ਸੰਘੋਲ, 7 ਨਵੰਬਰ (ਪਰਮਵੀਰ ਧਨੋਆ)-ਪਿੰਡ ਰਾਏਪੁਰ ਮਾਜਰੀ ਸਹਿਕਾਰੀ ਸਭਾ ਵਿਖੇ ਸੋਸਾਇਟੀ ਪ੍ਰਧਾਨ ਵਲੋਂ ਸਮੂਹ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਤੋਹਫ਼ੇ ਵੰਡ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਸਭਾ ਦੇ ਪ੍ਰਧਾਨ ਕੁਲਦੀਪ ਕੌਰ ਅਤੇ ਉਪ ਪ੍ਰਧਾਨ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਨਾਲ ਸਹਿਕਾਰੀ ਸਭਾ ਬੁਲੰਦੀਆਂ ਛੂਹ ਰਹੀ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਮੁਨਾਫ਼ੇ ਵਿਚ ਹੋਣ ਕਰਕੇ ਸਭਾ ਕੋਲ ਹਰ ਤਰ੍ਹਾਂ ਦੇ ਕਿਸਾਨੀ ਵਰਤੋਂ ਵਿਚ ਆਉਣ ਵਾਲੇ ਸੰਦ ਉਪਲਬਧ ਹਨ, ਜਿਨ੍ਹਾਂ ਨੂੰ ਕਿਫ਼ਾਇਤੀ ਕਿਰਾਏ ’ਤੇ ਕਿਸਾਨ ਵਰਤ ਕੇ ਮਹਿੰਗੇ ਖ਼ਰਚੇ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਜਿੱਥੇ ਆਪਸੀ ਦੂਰੀਆਂ ਖ਼ਤਮ ਹੁੰਦੀਆਂ ਹਨ, ਉੱਥੇ ਆਪਸੀ ਮਿਲਵਰਤਨ ਅਤੇ ਪਿਆਰ ਵਧਦਾ ਹੈ। ਇਸ ਮੌਕੇ ਸਕੱਤਰ ਸਰਬਜੀਤ ਸਿੰਘ, ਨੌਜਵਾਨ ਆਗੂ ਬਲਵਿੰਦਰ ਸਿੰਘ, ਸੇਵਾਦਾਰ ਜਗਦੇਵ ਸਿੰਘ, ਗੁਰਸੇਵਕ ਸਿੰਘ ਮਾਜਰੀ ਮੌਜੂਦ ਸਨ।