ਕਿਸੇ ਹੋਰ ਦਾ ਪੇਪਰ ਦੇਣ ਆਈ ਲੜਕੀ ਗ੍ਰਿਫ਼ਤਾਰ
ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)- ਬਹਾਦਰਗੜ੍ਹ ਵਿਖੇ ਕਿਸੇ ਹੋਰ ਦੀ ਥਾਂ ਪੇਪਰ ਦੇਣ ਆਈ ਇਕ ਲੜਕੀ ਨੂੰ ਮੌਕੇ ’ਤੇ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਸੰਬੰਧੀ ਹਰਦੀਪ ਸਿੰਘ ਨੇ ਥਾਣਾ ਸਦਰ ’ਚ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਪੇਪਰ ਦੇਣ ਆਈ ਲੜਕੀ ਦਾ ਐਡਮਿਟ ਕਾਰਡ ਚੈੱਕ ਕੀਤਾ ਤਾਂ ਉਸ ਉੱਪਰ ਰੋਲ ਨੰਬਰ ਸੀਮਾ ਰਾਣੀ ਦਾ ਸੀ ਜਦੋਂ ਕਿ ਲੜਕੀ ਦੀ ਪਹਿਚਾਣ ਕੁੱਝ ਹੋਰ ਸੀ, ਜਿਸ ਆਧਾਰ ’ਤੇ ਪੁਲਿਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਜੀਤ ਡੈਸਕ
04-09-2026