ਕਿਸਾਨ ਸੁਖਵਿੰਦਰ ਸਿੰਘ ਦਿੱਤੂਪੁਰ ਦੀ ਅੱਗ ਲੱਗਣ ਕਾਰਨ ਗੰਨੇ ਦੀ ਪੰਜ ਏਕੜ ਫ਼ਸਲ ਸੜ ਕੇ ਹੋਈ ਸੁਆਹ
ਭਾਦਸੋਂ, 5 ਨਵੰਬਰ (ਪ੍ਰਦੀਪ ਦੰਦਰਾਲਾ)-ਕਿਸਾਨੀ ਪਹਿਲਾਂ ਹੀ ਘਾਟੇ ਦਾ ਸੌਦਾ ਬਣੀ ਹੋਈ ਹੈ ਜਦੋਂ ਕੋਈ ਕੁਦਰਤੀ ਕਰੋਪੀ ਆਣ ਪਵੇ ਤਾਂ ਕਿਸਾਨ ਦਾ ਜਿਉਣਾ ਹਾਲੋਂ ਬੇਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਦੁਖਦਾਈ ਘਟਨਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਦਿੱਤੂਪੁਰ ਜੱਟਾਂ ਦੀ ਕਰੀਬ ਪੰਜ ਏਕੜ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ ਜੋ ਕਿ ਦੰਦਰਾਲਾ ਖਰੌੜ ਵਿਖੇ ਰਕਬੇ ਦੇ ਅਧੀਨ ਹੈ।
ਭਾਦਸੋਂ, 5 ਨਵੰਬਰ (ਪ੍ਰਦੀਪ ਦੰਦਰਾਲਾ)-ਕਿਸਾਨੀ ਪਹਿਲਾਂ ਹੀ ਘਾਟੇ ਦਾ ਸੌਦਾ ਬਣੀ ਹੋਈ ਹੈ ਜਦੋਂ ਕੋਈ ਕੁਦਰਤੀ ਕਰੋਪੀ ਆਣ ਪਵੇ ਤਾਂ ਕਿਸਾਨ ਦਾ ਜਿਉਣਾ ਹਾਲੋਂ ਬੇਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਦੁਖਦਾਈ ਘਟਨਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਦਿੱਤੂਪੁਰ ਜੱਟਾਂ ਦੀ ਕਰੀਬ ਪੰਜ ਏਕੜ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ ਜੋ ਕਿ ਦੰਦਰਾਲਾ ਖਰੌੜ ਵਿਖੇ ਰਕਬੇ ਦੇ ਅਧੀਨ ਹੈ। ਕਿਸਾਨ ਸੁਖਵਿੰਦਰ ਸਿੰਘ ਦਿੱਤੂਪੁਰ ਨੇ ਦੱਸਿਆ ਕਿ ਕਮਾਦ ਦੀ ਇੱਕ ਸਾਲ ਦੀ ਸਖਤ ਮਿਹਨਤ ਨਾਲ ਪੁੱਤਾਂ ਵਾਂਗੂੰ ਪਾਲੀ਼ ਫਸਲ ਦੇ ਸੜਨ ਨਾਲ ਉਸ ਦਾ ਤਕਰੀਬਨ 8 ਲੱਖ ਰੁਪਏ ਦੇ ਨੁਕਸਾਨ ਹੋ ਗਿਆ ਹੈ ।ਕਿਸਾਨ ਦੀ ਸਾਲ ਭਰ ਦੀ ਮਿਹਨਤ ਮਿੰਟਾਂ ਸਕਿੰਟਾਂ ਵਿਚ ਸਵਾਹ ਹੋ ਗਈ। ਕਿਸਾਨ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਉਸ ਨੇ ਆਪਣੇ ਗੰਨੇ ਦੀ ਫਸਲ ਤੋਂ ਆਪਣੇ ਪਰਿਵਾਰ ਅਤੇ ਰੋਜ਼ ਮਰਾ ਦੀਆਂ ਵਸਤੂਆਂ ਖਰੀਦਣ ਲਈ ਵੱਢਣ ਨੇੜੇ ਆਈ ਸੜਦੀ ਫ਼ਸਲ ਵੇਖ ਕੇ ਉਹ ਖੁਦ ਬੇਵੱਸ ਹੋ ਗਿਆ।ਇਸ ਤੋਂ ਇਲਾਵਾ ਗੁਰਬਚਨ ਸਿੰਘ ਕਨਸੂਹਾ ਪ੍ਰਧਾਨ ਬੀ . ਕੇ.ਯੂ., ਡਕੌਂਦਾ, ਜਗਮੇਲ ਸਿੰਘ ਸੁਧੇਵਾਲ ਬੀ.ਕੇ.ਯੂ.,ਪ੍ਰਗਟ ਸਿੰਘ ਖਰੌੜ ਬੀ.ਕੇ.ਯੂ. ਡਕੌਦਾ, ਹਰਜਿੰਦਰ ਸਿੰਘ ਟਿਵਾਣਾ, ਅੰਗਰੇਜ਼ ਸਿੰਘ, ਜਗਦੀਪ ਸਿੰਘ, ਬੁੱਧ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਸ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਭਰਪਾਈ ਕੀਤੀ ਜਾਵੇ ਤਾਂ ਜੋ ਪੀੜਤ ਕਿਸਾਨ ਨੂੰ ਰਾਹਤ ਮਿਲ ਸਕੇ।