05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਾਮਰੇਡ ਡਾ. ਪਵਨ ਕੁਮਾਰ ਸ਼ਰਮਾ ਦਾ ਦਿਹਾਂਤ

ਨੰਗਲ, 5 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸੀ. ਪੀ.

Ad Position 21
No active advertisement
ਅਜੀਤ ਡੈਸਕ 06-11-2026
ਨੰਗਲ, 5 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸੀ. ਪੀ. ਆਈ. (ਐਮ) ਦੇ ਸੀਨੀਅਰ ਮੈਂਬਰ ਤੇ ਕਾਮਰੇਡ ਆਗੂ ਡਾ. ਪਵਨ ਕੁਮਾਰ ਸ਼ਰਮਾ (74) ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੁਬੇਟਾ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰ ਡਾ. ਦਿਨੇਸ਼ ਸ਼ਰਮਾ ਤੇ ਵਿਸ਼ਾਲ ਸ਼ੈਲੀ ਨੇ ਦਿਖਾਈ। ਡਾ. ਪਵਨ ਕੁਮਾਰ ਸ਼ਰਮਾ ਦਾ ਇਲਾਕੇ ਦੇ ਉੱਘੇ ਕਮਿਊਨਿਸਟ ਆਗੂ ਡਾ. ਮਹਿੰਦਰਪਾਲ ਗੌਤਮ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਪਾਰਟੀ ਨਾਲ ਜੁੜਾਅ ਹੋਇਆ ਅਤੇ ਉਹ 1982 ਤੋਂ ਲਗਾਤਾਰ ਪਾਰਟੀ ਦੇ ਮੈਂਬਰ ਰਹੇ। ਆਖਰੀ ਸਾਹ ਤੱਕ ਪਾਰਟੀ ਪ੍ਰਤੀ ਸਮਰਪਿਤ ਰਹੇ ਡਾ. ਸ਼ਰਮਾ ਦਾ ਨੰਗਲ ਤੇ ਆਸ-ਪਾਸ ਦੇ ਇਲਾਕਿਆਂ ਵਿਚ ਕਾਫ਼ੀ ਮਾਣ-ਸਤਿਕਾਰ ਸੀ। ਉਹ ਰੇਲਵੇ ਰੋਡ ਨੰਗਲ ਵਿਖੇ ਕਲੀਨਿਕ ਚਲਾਉਂਦੇ ਸਨ ਅਤੇ ਮਹਿੰਗਾਈ ਦੇ ਦੌਰ ਵਿਚ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਮੌਕੇ ਸੀ. ਪੀ. ਆਈ. (ਐਮ) ਦੇ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਸਤਨਾਮ ਸਿੰਘ, ਸੁਖਦੇਵ ਸਿੰਘ ਡਿਗਵਾ, ਕੇਵਲ ਕ੍ਰਿਸ਼ਨ ਦੁਬੇਟਾ, ਪ੍ਰਿੰਸੀਪਲ ਕੁਲਵੰਤ ਪਾਠਕ, ਡਾ. ਹਰਵਿਵੇਕ ਗੌਤਮ ਤੇ ਡਾ. ਰਾਜੀ ਸ਼ਰਮਾ ਸਮੇਤ ਪਾਰਟੀ ਆਗੂਆਂ ਨੇ ਪਾਰਟੀ ਦਾ ਝੰਡਾ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਵਿਦਾਇਗੀ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਖੇਤਰਾਂ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਉਨ੍ਹਾਂ ਦੇ ਦਿਹਾਂਤ ਨੂੰ ਪਰਿਵਾਰ ਦੇ ਨਾਲ-ਨਾਲ ਸੀ. ਪੀ. ਆਈ. (ਐਮ) ਲਈ ਵੀ ਵੱਡਾ ਘਾਟਾ ਕਰਾਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪਤਨੀ ਆਸ਼ਾ ਰਾਣੀ, ਨੂੰਹਾਂ ਸ਼ਾਲੂ ਸ਼ਰਮਾ ਤੇ ਸੋਨੀ ਸ਼ਰਮਾ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਫੈਸਲਾ ਇਤਿਹਾਸਕ -ਹਰਫੂਲ ਸਿੰਘ ਬੋਸਰ ਅਗਲੀ ਖ਼ਬਰ ਬੈਂਸ ਵਲੋਂ ਦਰਜਨਾਂ ਪਿੰਡਾਂ ਦੇ ਵਿਕਾਸ ਲਈ 80 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ
Ad Position 24