ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ-ਚੰਦਰੇਸ਼ਵਰ ਮੋਹੀ
ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਦੇ ਨੇੜਲੇ ਪਿੰਡ ਦੋਦਾ ’ਚ ਨੌਜਵਾਨ ਆਗੂ ਲਿਵਨ ਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਯੂਥ ਕਾਂਗਰਸੀ ਆਗੂ ਜੋ ਕਿ ਐਸ.
ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਦੇ ਨੇੜਲੇ ਪਿੰਡ ਦੋਦਾ ’ਚ ਨੌਜਵਾਨ ਆਗੂ ਲਿਵਨ ਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਯੂਥ ਕਾਂਗਰਸੀ ਆਗੂ ਜੋ ਕਿ ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਐਸ. ਸੀ. ਵਿਭਾਗ ਦੇ ਮੌਜੂਦਾ ਕਾਰਜਕਾਰੀ ਚੇਅਰਮੈਨ ਬਣਨ ’ਤੇ ਚੰਦੇਸਵਰ ਸਿੰਘ ਮੋਹੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਚੰਦਰੇਸ਼ਵਰ ਮੋਹੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਹਾਈਕਮਾਨ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜੇ ਅਤੇ ਸੇਵਾ ਕਰਨ ਦਾ ਮੌਕਾ ਦੇਵੇ ਅਤੇ ਨਾਭਾ ਸੀਟ ਨੂੰ ਭਾਰੀ ਵੋਟਾਂ ਨਾਲ ਜਿੱਤ ਕੇ ਹਾਈਕਮਾਨ ਦੇ ਹੱਥਾਂ ਵਿਚ ਸੌਂਪ ਦੇਵਾਂਗੇ। ਇਸ ਮੌਕੇ ਚੇਅਰਮੈਨ ਚੰਦਰੇਸ਼ਵਰ ਮੋਹੀ ਨੇ ਕਿਹਾ ਕਿ ਲਿਵਨ ਪ੍ਰੀਤ ਅਜਿਹੇ ਨੌਜਵਾਨ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਨੌਜਵਾਨਾਂ ਦਾ ਬਹੁਤ ਸਤਿਕਾਰ ਕਰਦੀ ਹੈ। ਉਨ੍ਹਾਂ ਲਿਵਨ ਪ੍ਰੀਤ ਤੇ ਪਿੰਡ ਵਾਸੀਆਂ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ। ਮੋਹੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਆਉਣ ਵਾਲੀ 2027 ’ਚ ਪੰਜਾਬ ’ਚ ਕਾਂਗਰਸ ਦੀ ਸਰਕਾਰ ਹੋਵੇਗੀ। ਇਸ ਮੌਕੇ ਸੁਖਵੀਰ ਸਿੰਘ ਬੱਬੀ, ਬਹਿੰਦਰ ਸਿੰਘ ਸਰਪੰਚ, ਗੁਰੀਆ ਨੰਬਰਦਾਰ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਰਘਵੀਰ ਸਿੰਘ ਨੰਬਰਦਾਰ, ਅਮਨੀ ਦੋਦਾ, ਜਤਿੰਦਰ ਸੰਧੂ, ਪ੍ਰਕਾਸ਼ ਵੀਰ ਸਿੰਘ, ਲਾਲ ਸਿੰਘ, ਹਰਜਿੰਦਰ ਸਿੰਘ, ਜਸ਼ਨ ਨਾਗਰਾ, ਹਰਜੀਤ ਸਿੰਘ ਹੰਬੜੂ, ਮੁੰਹਬੜਾ, ਮਨਾਵਾਂ ਸਿੰਘ, ਹਰਪ੍ਰੀਤ ਫਤਿਹਪੁਰ, ਕੰਵਲਜੀਤ ਸਿੰਘ ਜਿਪਸੀ, ਰਾਜ ਸਿੰਗਲਾ ਰਿੰਕੂ ਸਿਲਵਰ ਸਿਟੀ ਆਦਿ ਹਾਜ਼ਰ ਸਨ।