24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੁਲਿਸ ਲਾਈਨ ਮਾਨਸਾ ਵਿਖੇ ਬਾਸਕਟਬਾਲ ਮੈਦਾਨ ਖਿਡਾਰੀਆਂ ਦੇ ਕੀਤਾ ਸਪੁਰਦ

ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਸਕਟਬਾਲ ਗਰਾਊਂਡ ਜ਼ਿਲ੍ਹੇ ਦੇ ਖਿਡਾਰੀਆਂ ਦੇ ਸਪੁਰਦ ਕੀਤਾ ਗਿਆ। 100 ਤੋਂ ਵੱਧ ਬਾਸਕਟਬਾਲ ਖਿਡਾਰੀਆਂ ਨੇ ਮੈਦਾਨ ਦੀ ਸਫ਼ਾਈ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 25-11-2026
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਸਕਟਬਾਲ ਗਰਾਊਂਡ ਜ਼ਿਲ੍ਹੇ ਦੇ ਖਿਡਾਰੀਆਂ ਦੇ ਸਪੁਰਦ ਕੀਤਾ ਗਿਆ। 100 ਤੋਂ ਵੱਧ ਬਾਸਕਟਬਾਲ ਖਿਡਾਰੀਆਂ ਨੇ ਮੈਦਾਨ ਦੀ ਸਫ਼ਾਈ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਖਿਡਾਰੀਆਂ ਨੂੰ ਵੱਡੀ ਗਿਣਤੀ ’ਚ ਬਾਸਕਟਬਾਲ ਵੀ ਮੁਹੱਈਆ ਕਰਵਾਉਂਦਿਆਂ ਖੇਡ ਸਹੂਲਤਾਂ ਦੇ ਵਿਕਾਸ ਲਈ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਰਹਿ ਕੇ ਖੇਡਾਂ ਵੱਲ ਰੁਚਿਤ ਹੋਣ। ਇਸ ਪਹਿਲਕਦਮੀ ਤਹਿਤ ਪੁਲਿਸ ਲਾਈਨ ਵਿਖੇ ਬਾਸਕਟਬਾਲ ਅਤੇ ਹਾਕੀ ਗਰਾਊਂਡ, ਸ਼ੂਟਿੰਗ ਰੇਂਜ ਅਤੇ 400 ਮੀਟਰ ਦੌੜ ਦੇ ਟਰੈਕ ਸਮੇਤ ਹੋਰਨਾਂ ਖੇਡ ਮੈਦਾਨਾਂ ਨੂੰ ਨਵੀਂ ਦਿੱਖ ਦਿੱਤੀ ਗਈ। ਐਸ. ਐਸ. ਪੀ. ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖ ਕੇ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ, ਐਡਵੋਕੇਟ ਵਿਜੈ ਕੁਮਾਰ ਸਿੰਗਲਾ, ਨਰਿੰਦਰ ਸਿੰਘ ਐਸ. ਪੀ., ਭਗਵੰਤ ਸਿੰਘ ਐਸ. ਐਚ. ਓ. ਸ਼ਹਿਰੀ-2, ਗੁਰਮੇਲ ਸਿੰਘ, ਐਡਵੋਕੇਟ ਸੰਦੀਪ ਘੰਡ, ਹਰਦੀਪ ਸਿੰਘ ਸਿੱਧੂ, ਕੋਚ ਪਰਵਿੰਦਰ ਸਿੰਘ, ਰਾਜ ਸਿੰਘ, ਗੁਰਦੀਪ ਸਿੰਘ ਨਿੱਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮਾਈ ਰਾਮ ਦੇਵੀ ਜੀ ਵਿਖੇ ਰਾਗੀ ਜਥਾ ਭਾਈ ਅਵਤਾਰ ਸਿੰਘ ਅਤੇ ਸਾਥੀ ਕੀਰਤਨ ਕਰਦੇ ਹੋਏ ਕਾਰ ਦੀ ਫੇਟ ਵੱਜਣ ਨਾਲ ਪ... ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਬੋਹਾ ਵਿਖੇ ਵਿਦਿਆਰਥਣਾਂ ਦੇ ਕਲਾ ਮੁਕਾਬਲੇ ਕਰਵਾਏ
Ad Position 24