ਪ੍ਰੋ . ਨਵਸੰਗੀਤ ਸਿੰਘ ਨੂੰ ਮਿਲਿਆ ਰਾਸ਼ਟਰੀ ਅਨੁਵਾਦ ਪੁਰਸਕਾਰ
ਤਲਵੰਡੀ ਸਾਬੋ, 24 ਨਵੰਬਰ (ਰਵਜੋਤ ਸਿੰਘ ਰਾਹੀ)-ਹਿੰਦੀ ਸਾਹਿਤ ਸੇਵੀ ਸੰਸਥਾ ‘ਪੰਜਾਬ ਕਲਾ ਸਾਹਿਤ ਅਕਾਦਮੀ’ (ਰਜਿ.) (’ਪੰਕਸ’) ਜਲੰਧਰ ਵੱਲੋਂ ਆਪਣੇ 30ਵੇਂ ਸਾਲਾਨਾ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਪ੍ਰੋਫੈਸਰ ਨਵ ਸੰਗੀਤ ਸਿੰਘ ਨੂੰ ਰਾਸ਼ਟਰੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪ
ਪ੍ਰੋ. ਨਵਸੰਗੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਾਹਿਤ ਅਕਾਦਮੀ ਦੇ ਅਹੁਦੇਦਾਰ। ਅਜੀਤ ਤਸਵੀਰ
25-11-2026
ਤਲਵੰਡੀ ਸਾਬੋ, 24 ਨਵੰਬਰ (ਰਵਜੋਤ ਸਿੰਘ ਰਾਹੀ)-ਹਿੰਦੀ ਸਾਹਿਤ ਸੇਵੀ ਸੰਸਥਾ ‘ਪੰਜਾਬ ਕਲਾ ਸਾਹਿਤ ਅਕਾਦਮੀ’ (ਰਜਿ.) (’ਪੰਕਸ’) ਜਲੰਧਰ ਵੱਲੋਂ ਆਪਣੇ 30ਵੇਂ ਸਾਲਾਨਾ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਪ੍ਰੋਫੈਸਰ ਨਵ ਸੰਗੀਤ ਸਿੰਘ ਨੂੰ ਰਾਸ਼ਟਰੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਕਲਾ ਅਤੇ ਸਾਹਿਤ ਦੇ ਅੰਤਰਗਤ ਸ਼੍ਰੇਸ਼ਟ ਸੇਵਾਵਾਂ ਨਿਭਾਉਣ ਵਾਲੀਆਂ 32 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਅਕਾਦਮੀ ਦੇ ਮੁਖੀ ਸਿਮਰ ਸਦੋਸ਼, ਡਾਇਰੈਕਟਰ ਡਾ. ਜਗਦੀਪ ਸਿੰਘ, ਨਰੇਸ਼ ਮਹਿਰਾ, ਡਾ. ਆਸ਼ਾ ਸ਼ੈਲੀ ਅਤੇ ਜਨਰਲ ਸਕੱਤਰ ਸੁਕ੍ਰਾਂਤ ਸਫ਼ਰੀ ਦੀ ਦੇਖਰੇਖ ਹੇਠ ਹੋਏ ਸਮਾਗਮ ਵਿੱਚ ਰਾਸ਼ਟਰੀ ਸ਼ੌਰਯ ਸਨਮਾਨ, ਰਾਸ਼ਟਰੀ ਮਾਨਵ ਸੇਵਾ ਰਤਨ ਸਨਮਾਨ, ਰਾਸ਼ਟਰੀ ਸ਼ਿਕਸ਼ਾ ਰਤਨ ਸਨਮਾਨ, ਵਿਰਾਸਤੀ ਫੁਲਕਾਰੀ ਸਨਮਾਨ, ਰਾਸ਼ਟਰੀ ਪੱਤਰਕਾਰੀ ਸਨਮਾਨ, ਰਾਸ਼ਟਰੀ ਸ਼ਿਰੋਮਣੀ ਪੱਤਰਕਾਰੀ ਸਨਮਾਨ, ਰਾਸ਼ਟਰੀ ਮੀਡੀਆ ਅਕਾਦਮੀ ਸਨਮਾਨ, ਰਾਸ਼ਟਰੀ ਅਨੁਵਾਦ ਸ੍ਰੇਸ਼ਟ ਸਨਮਾਨ, ਅੰਤਰਰਾਸ਼ਟਰੀ ਪਰਵਾਸੀ ਸਾਹਿਤ ਸਨਮਾਨ, ਅੰਤਰਰਾਸ਼ਟਰੀ ਪ੍ਰਕਾਸ਼ਨ ਸਨਮਾਨ, ਅਦਬ ਨਵਾਜ਼ੀ ਸਨਮਾਨ, ਰਾਸ਼ਟਰੀ ਵਿਸ਼ਿਸ਼ਟ ਅਕਾਦਮੀ ਸਨਮਾਨ ਆਦਿ ਪੁਰਸਕਾਰ ਪ੍ਰਦਾਨ ਕੀਤੇ ਗਏ।ਸਮਾਗਮ ਦੌਰਾਨ ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਅਤੇ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਨੂੰ ਅਕਾਦਮੀ ਵੱਲੋਂ ਰਾਸ਼ਟਰੀ ਅਨੁਵਾਦ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਿਮਰ ਸਦੋਸ਼ ਨੇ ਆਪਣੇ ਸੰਬੋਧਨ ਵਿਚ ਪ੍ਰੋ.ਸਿੰਘ ਦੇ ਅਨੁਵਾਦ ਕਾਰਜ ਦੀ ਭਰਵੀਂ ਪ੍ਰਸੰਸਾ ਕੀਤੀ। ਮੰਚ ਉੱਤੇ ਪ੍ਰੋ.ਸਿੰਘ ਦੇ ਨਾਲ ਉਨ੍ਹਾਂ ਦੀ ਸੁਪਤਨੀ ਡਾ.ਕੁਲਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋ.ਸਿੰਘ ਨੇ ਇਸ ਸਨਮਾਨ ਲਈ ਚੋਣ ਕਰਨ ਵਾਸਤੇ ਵਿਸ਼ੇਸ਼ ਤੌਰ ’ਤੇ ਅਕਾਦਮੀ ਦੇ ਮੁਖੀ ਸਿਮਰ ਸਦੋਸ਼ ਅਤੇ ਡਾਇਰੈਕਟਰ ਡਾ. ਆਸ਼ਾ ਸ਼ੈਲੀ ਦਾ ਧੰਨਵਾਦ ਕੀਤਾ। ਇਹ ਸਨਮਾਨ ਮਿਲਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।