ਪਿੰਡਾਂ ਵਿਚ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ
ਸੀਂਗੋ ਮੰਡੀ, 24 ਨਵੰਬਰ (ਪ੍ਰਿੰਸ ਗਰਗ)-ਸਥਾਨਕ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਘਰਾਂ ਵਿੱਚ ਤਿੰਨ ਦਿਨਾਂ ਤੋਂ ਖੁੱਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਸੀਂਗੋ ਮੰਡੀ, 24 ਨਵੰਬਰ (ਪ੍ਰਿੰਸ ਗਰਗ)-ਸਥਾਨਕ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਘਰਾਂ ਵਿੱਚ ਤਿੰਨ ਦਿਨਾਂ ਤੋਂ ਖੁੱਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਢਾਡੀਆਂ ਵੱਲੋਂ ਜਿੱਥੇ ਰਸਭੀਨਾ ਕੀਰਤਨ ਕੀਤਾ ਗਿਆ, ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਫਲਾਸਪੇ ਤੇ ਚਾਨਣਾ ਪਾਇਆ। ਸ਼ਰਧਾਬਾਨਾਂ ਵੱਲੋਂ ਜਗਾ-ਜਗਾ ਤੇ ਮਿੱਠੇ ਪਕਵਾਨਾਂ ਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਲੰਗਰ ਲਗਾਏ ਗਏ। ਇਸ ਸਮੇਂ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ(ਬ), ਕ੍ਰਿਸ਼ਨ ਸਿੰਘ ਭਾਗੀਵਾਂਦਰ ਸੀਨੀਅਰ ਕਾਂਗਰਸੀ ਆਗੂ, ਨਵਜੋਤ ਗੁਣੀ ਹਲਕਾ ਇੰਚਾਰਜ ਭਾਜਪਾ, ਸਰਪੰਚ ਜਸਵਿੰਦਰ ਕੌਰ ਚੌਧਰੀ, ਅਵਤਾਰ ਸਿੰਘ ਤਾਰੀ ਟਰੱਕ ਯੂਨੀਅਨ, ਲਛਮਣ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਤਲਵੰਡੀ ਸਾਬੋ, ਬਲਵਾਨ ਸਿੰਘ ਸੀਂਗੋ ਹਲਕਾ ਇੰਚਾਰਜ ਜੇ.ਐਸ.ਪੀ, ਗੁਰਪ੍ਰੀਤ ਸਿੰਘ ਜੋਗੇਵਾਲਾ, ਅਵਤਾਰ ਸਿੰਘ ਬਾਘਾ ਸਮੇਤ ਪਿੰਡਾਂ ਦੇ ਪੰਚ ਸਰਪੰਚ, ਸ਼ਖ਼ਸੀਅਤਾਂ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਨਤਮਸਤਕ ਹੋਏ।