24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਗੁਰਦੁਆਰਾ ਮਾਈ ਰਾਮ ਦੇਵੀ ਜੀ ਵਿਖੇ ਰਾਗੀ ਜਥਾ ਭਾਈ ਅਵਤਾਰ ਸਿੰਘ ਅਤੇ ਸਾਥੀ ਕੀਰਤਨ ਕਰਦੇ ਹੋਏ ਕਾਰ ਦੀ ਫੇਟ ਵੱਜਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਜ਼ੀਰਾ,24 ਨਵੰਬਰ (ਰਜਨੀਸ਼ ਕਥੂਰੀਆ)- ਬੀਤੀ ਸ਼ਾਮ ਕੌਮੀ ਸ਼ਾਹਮਾਰਗ-54 ਜ਼ੀਰਾ-ਮੱਖੂ ਰੋਡ ’ਤੇ ਸਥਿਤ ਪਿੰਡ ਮਲਸੀਆਂ ਕਲਾਂ ਨੇੜੇ ਕਿਸੇ ਅਣਪਛਾਤੀ ਕਾਰ ਦੀ ਫੇਟ ਵੱਜਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਪ੍ਰਵਾਸੀ ਮਜ਼ਦੂਰ ਦੇ ਰਿਸ਼ਤੇਦਾਰ ਦਸ਼ਰਥ ਕੁਮਾਰ ਸਾਹੂ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਬਰਿੰਦਰ ਚੌਰਸੀਆ ਭਗਤ (42) ਪੁੱਤਰ ਮਹਾਂਵੀਰ ਭਗਤ ਵਾਸੀ ਦਰਬੰਗਾ (ਬਿਹਾਰ) ਹਾਲ ਆਬਾਦ ਫਿਰੋਜ਼ਪੁਰ ਰੋਡ ਜ਼ੀਰਾ ਕਬਾੜ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਸੀ।

Ad Position 21
No active advertisement
ਮ੍ਰਿਤਕ ਬਰਿੰਦਰ ਚੌਰਸੀਆ ਭਗਤ ਦੀ ਪੁਰਾਣੀ ਤਸਵੀਰ। 25-11-2026
ਜ਼ੀਰਾ,24 ਨਵੰਬਰ (ਰਜਨੀਸ਼ ਕਥੂਰੀਆ)- ਬੀਤੀ ਸ਼ਾਮ ਕੌਮੀ ਸ਼ਾਹਮਾਰਗ-54 ਜ਼ੀਰਾ-ਮੱਖੂ ਰੋਡ ’ਤੇ ਸਥਿਤ ਪਿੰਡ ਮਲਸੀਆਂ ਕਲਾਂ ਨੇੜੇ ਕਿਸੇ ਅਣਪਛਾਤੀ ਕਾਰ ਦੀ ਫੇਟ ਵੱਜਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਪ੍ਰਵਾਸੀ ਮਜ਼ਦੂਰ ਦੇ ਰਿਸ਼ਤੇਦਾਰ ਦਸ਼ਰਥ ਕੁਮਾਰ ਸਾਹੂ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਬਰਿੰਦਰ ਚੌਰਸੀਆ ਭਗਤ (42) ਪੁੱਤਰ ਮਹਾਂਵੀਰ ਭਗਤ ਵਾਸੀ ਦਰਬੰਗਾ (ਬਿਹਾਰ) ਹਾਲ ਆਬਾਦ ਫਿਰੋਜ਼ਪੁਰ ਰੋਡ ਜ਼ੀਰਾ ਕਬਾੜ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਜਦੋਂ ਉਹ ਆਪਣੀ ਰੇਹੜੀ ’ਤੇ ਕਬਾੜ ਦੀ ਫੇਰੀ ਲਗਾ ਕੇ ਵਾਪਿਸ ਆ ਰਿਹਾ ਸੀ ਤਾਂ ਕੌਮੀ ਸ਼ਾਹ ਮਾਰਗ-54 ਜ਼ੀਰਾ-ਮਖੂ ਰੋਡ ’ਤੇ ਸਥਿਤ ਪਿੰਡ ਮਲਸੀਆਂ ਕਲਾਂ ਨੇੜੇ ਕਿਸੇ ਅਣਪਛਾਤੀ ਕਾਰ ਦੀ ਫੇਟ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਦਸ਼ਰਥ ਕੁਮਾਰ ਨੇ ਦੱਸਿਆ ਕਿ ਆਉਂਦੇ ਜਾਂਦੇ ਰਾਹਗੀਰਾਂ ਨੇ ਜਖਮੀ ਬਰਿੰਦਰ ਚੌਰਸੀਆ ਭਗਤ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਪੋਸਟਮਾਰਟਮ ਲਈ ਉਸ ਦੀ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਕੇ ਇਸ ਘਟਣਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਪੁਲਿਸ ਲਾਈਨ ਮਾਨਸਾ ਵਿਖੇ ਬਾਸਕਟਬਾਲ ਮੈਦਾਨ ਖਿਡਾਰੀਆਂ ਦੇ ਕੀਤਾ ਸਪੁਰਦ
Ad Position 24