ਕਲਪਨਾ ਚਾਵਲਾ ਸਕੂਲ ਦੀ ਖਿਡਾਰਨ ਨੇ ਰਾਜ ਪੱਧਰੀ ਖੇਡਾਂ ’ਚ ਜਿੱਤਿਆ ਕਾਂਸੀ ਤਗਮਾ
ਬਰੇਟਾ, 24 ਸਤੰਬਰ (ਜੀਵਨ ਸ਼ਰਮਾ)- ਪਿਛਲੇ ਦਿਨੀਂ ਫ਼ਾਜ਼ਿਲਕਾ ਵਿਖੇ ਹੋਈਆਂ ਗਰਮ ਰੁੱਤ ਰਾਜ ਪੱਧਰੀ ਸਕੂਲੀ ਖੇਡਾਂ ’ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੀ ਖਿਡਾਰਨ ਗੁਰਬਾਣੀ ਪੁੱਤਰੀ ਬਲਜੀਤ ਕੁਮਾਰ ਨੇ ਕੁਸ਼ਤੀ ਅੰਡਰ-14 ਦੇ 54 ਕਿੱਲੋ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ। ਸਕੂਲ ਦੇ ਪ੍ਰਿੰਸੀਪਲ ਸੰਤੋਖ ਕੁਮਾਰ ਨੇ ਖਿਡਾਰਨ ਨੂੰ ਇਸ ਉਪਲਬਧੀ ’ਤੇ ਸਨਮਾਨਿਤ ਕੀਤਾ।
ਬਰੇਟਾ, 24 ਸਤੰਬਰ (ਜੀਵਨ ਸ਼ਰਮਾ)- ਪਿਛਲੇ ਦਿਨੀਂ ਫ਼ਾਜ਼ਿਲਕਾ ਵਿਖੇ ਹੋਈਆਂ ਗਰਮ ਰੁੱਤ ਰਾਜ ਪੱਧਰੀ ਸਕੂਲੀ ਖੇਡਾਂ ’ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੀ ਖਿਡਾਰਨ ਗੁਰਬਾਣੀ ਪੁੱਤਰੀ ਬਲਜੀਤ ਕੁਮਾਰ ਨੇ ਕੁਸ਼ਤੀ ਅੰਡਰ-14 ਦੇ 54 ਕਿੱਲੋ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ। ਸਕੂਲ ਦੇ ਪ੍ਰਿੰਸੀਪਲ ਸੰਤੋਖ ਕੁਮਾਰ ਨੇ ਖਿਡਾਰਨ ਨੂੰ ਇਸ ਉਪਲਬਧੀ ’ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਵਿਦਿਆਰਥਣਾਂ ਲਈ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਡੀ. ਪੀ. ਅਮਰਜੀਤ ਸਿੰਘ, ਕਰਾਟੇ ਕੋਚ ਅਮਨਦੀਪ ਸਿੰਘ, ਬਲਜੀਤ ਕੁਮਾਰ, ਕਿਰਪਾਲ ਸਿੰਘ, ਸ਼ੇਰਜੀਤ ਸਿੰਘ, ਜਸਪ੍ਰੀਤ ਕੌਰ, ਵੀਨਾ ਕੌਰ, ਕਮਲਾ ਰਾਣੀ, ਕਿਰਨਾ ਰਾਣੀ, ਰੀਤੂ ਆਦਿ ਹਾਜ਼ਰ ਸਨ।