20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੁਸਹਿਰੇ ਮੌਕੇ ਚੰਡੀਗੜ੍ਹ ਦੇ ਤਿੰਨ ਸਥਾਨਾਂ ’ ਤੇ ਟ੍ਰੈਫਿਕ ਪਾਬੰਦੀਆਂ ਸ਼ਾਮ 5 ਤੋਂ 7 ਵਜੇ ਤੱਕ ਆਵਾਜਾਈ ਰਹੇਗੀ ਪ੍ਰਭਾਵਿਤ, ਨਿਰਧਾਰਤ ਥਾਵਾਂ ’ਤੇ ਵਾਹਨ ਖੜ੍ਹੇ ਕਰਨ ਦੀ ਅਪੀਲ

ਚੰਡੀਗੜ੍ਹ, 19 ਅਕਤੂਬਰ (ਕਪਿਲ ਵਧਵਾ)- ਦੁਸਹਿਰੇ ਦੇ ਤਿਉਹਾਰ ਮੌਕੇ 20 ਅਕਤੂਬਰ ਨੂੰ ਚੰਡੀਗੜ੍ਹ ਵਿਚ ਭੀੜ ਨੂੰ ਦੇਖਦਿਆਂ ਟ੍ਰੈਫਿਕ ਪੁਲਿਸ ਨੇ ਆਵਾਜਾਈ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਾਮ 5 ਤੋਂ 7 ਵਜੇ ਤੱਕ ਸੈਕਟਰ-17 ਦੇ ਪਰੇਡ ਗਰਾਊਂਡ, ਸੈਕਟਰ-46 ਦੇ ਦੁਸਹਿਰਾ ਗਰਾਊਂਡ ਅਤੇ ਸੈਕਟਰ-34 ਸਥਿਤ ਗੁਰਦੁਆਰੇ ਦੇ ਸਾਹਮਣੇ ਵਾਲੇ ਇਲਾਕਿਆਂ ਵਿੱਚ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 20-10-2026
ਚੰਡੀਗੜ੍ਹ, 19 ਅਕਤੂਬਰ (ਕਪਿਲ ਵਧਵਾ)- ਦੁਸਹਿਰੇ ਦੇ ਤਿਉਹਾਰ ਮੌਕੇ 20 ਅਕਤੂਬਰ ਨੂੰ ਚੰਡੀਗੜ੍ਹ ਵਿਚ ਭੀੜ ਨੂੰ ਦੇਖਦਿਆਂ ਟ੍ਰੈਫਿਕ ਪੁਲਿਸ ਨੇ ਆਵਾਜਾਈ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਾਮ 5 ਤੋਂ 7 ਵਜੇ ਤੱਕ ਸੈਕਟਰ-17 ਦੇ ਪਰੇਡ ਗਰਾਊਂਡ, ਸੈਕਟਰ-46 ਦੇ ਦੁਸਹਿਰਾ ਗਰਾਊਂਡ ਅਤੇ ਸੈਕਟਰ-34 ਸਥਿਤ ਗੁਰਦੁਆਰੇ ਦੇ ਸਾਹਮਣੇ ਵਾਲੇ ਇਲਾਕਿਆਂ ਵਿੱਚ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਇੱਥੇ ਕਰ ਸਕੋਗੇ ਪਾਰਕਿੰਗ ਸੈਕਟਰ-17 ਦੇ ਪਰੇਡ ਗਰਾਊਂਡ ਆਉਣ ਵਾਲੇ ਲੋਕ ਸੈਕਟਰ-22ਏ ਅਤੇ 22ਬੀ ਦੀ ਮਾਰਕੀਟ, ਫੁੱਟਬਾਲ ਗਰਾਊਂਡ ਸੈਕਟਰ-17, ਨੀਲਮ ਸਿਨੇਮਾ ਦੇ ਅੱਗੇ-ਪਿੱਛੇ ਅਤੇ ਸਥਾਨਕ ਬੱਸ ਅੱਡੇ ਨੇੜੇ ਪਾਰਕਿੰਗ ਕਰ ਸਕਣਗੇ। ਸੈਕਟਰ-46 ਵਿੱਚ ਮਾਰਕੀਟ ਪਾਰਕਿੰਗ ਅਤੇ ਬੂਥ ਮਾਰਕੀਟ ਸੈਕਟਰ-46ਡੀ ਨੇੜੇ ਵਾਹਨ ਖੜ੍ਹੇ ਕੀਤੇ ਜਾ ਸਕਣਗੇ। ਸੈਕਟਰ-34 ਵਿੱਚ ਸਬਜ਼ੀ ਮੰਡੀ ਗਰਾਊਂਡ, ਸ਼ਿਆਮ ਮਾਲ, ਲਾਇਬ੍ਰੇਰੀ ਬਿਲਡਿੰਗ ਅਤੇ ਕੰਪਲੈਕਸ ਦੀ ਪਾਰਕਿੰਗ ਸਮੇਤ ਸੈਕਟਰ-33ਡੀ ਮਾਰਕੀਟ ਨੇੜੇ ਖੁੱਲ੍ਹੇ ਗਰਾਊਂਡ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਪੁਲਿਸ ਅਨੁਸਾਰ ਸੈਕਟਰ-17 ਚੌਕ ਵੱਲ ਆਉਣ ਵਾਲੀਆਂ ਕੁਝ ਸੜਕਾਂ ’ਤੇ ਇਸ ਸਮੇਂ ਦੌਰਾਨ ਸਿਰਫ਼ ਬੱਸਾਂ ਨੂੰ ਹੀ ਲੰਘਣ ਦੀ ਇਜਾਜ਼ਤ ਹੋਵੇਗੀ। ਸੈਕਟਰ-46 ਅਤੇ ਸੈਕਟਰ-34 ਦੇ ਦੁਸਹਿਰਾ ਸਮਾਗਮਾਂ ਨੇੜੇ ਵੀ ਆਮ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਵਰਤੋਂ ਕਰਨ, ਨੋ-ਪਾਰਕਿੰਗ ਵਾਲੀਆਂ ਥਾਵਾਂ, ਸਾਈਕਲ ਟਰੈਕਾਂ ਅਤੇ ਪੈਦਲ ਰਸਤਿਆਂ ’ਤੇ ਵਾਹਨ ਖੜ੍ਹੇ ਨਾ ਕਰਨ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਟੋਅ ਜਾਂ ਕਲੈਂਪ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟ੍ਰੈਫਿਕ ਹੈਲਪਲਾਈਨ ਨੰਬਰ 1073 ਜਾਂ ਐਮਰਜੈਂਸੀ ਨੰਬਰ 112 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਵਿਖੇ ਦੁਸਹਿਰਾ ਉਤਸਵ ਮੌਕੇ ਕਬੱਡੀ ਟੂਰਨਾਮੈਂਟ ਹੋਇਆ ਆਰੰਭ ਅਗਲੀ ਖ਼ਬਰ ਦੁਸਹਿਰਾ ਕਮੇਟੀ ਨੇ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਦੂਜੀ ਸ਼ੋਭਾ ਯਾਤਰਾ ਸਜਾਈ
Ad Position 24