20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੋਰਿੰਡਾ ਵਿਖੇ ਦੁਸਹਿਰਾ ਉਤਸਵ ਮੌਕੇ ਕਬੱਡੀ ਟੂਰਨਾਮੈਂਟ ਹੋਇਆ ਆਰੰਭ

ਮੋਰਿੰਡਾ, 19 ਅਕਤੂਬਰ (ਪ੍ਰਿਤਪਾਲ ਸਿੰਘ)-ਦੁਸਹਿਰਾ ਗਰਾਉਂਡ ਮੋਰਿੰਡਾ ਵਿਖੇ ਰਾਮਲੀਲਾ ਕਮੇਟੀ ਮੋਰਿੰਡਾ ਵਲੋਂ ਦੁਸ਼ਹਿਰਾ ਉਤਸ਼ਵ ਮੌਕੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਆਰੰਭ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਰਾਮ-ਲੀਲ੍ਹਾ ਕਮੇਟੀ ਮੋਰਿੰਡਾ ਦੇ ਪ੍ਰਧਾਨ ਅਤੇ ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-10-2026
ਮੋਰਿੰਡਾ, 19 ਅਕਤੂਬਰ (ਪ੍ਰਿਤਪਾਲ ਸਿੰਘ)-ਦੁਸਹਿਰਾ ਗਰਾਉਂਡ ਮੋਰਿੰਡਾ ਵਿਖੇ ਰਾਮਲੀਲਾ ਕਮੇਟੀ ਮੋਰਿੰਡਾ ਵਲੋਂ ਦੁਸ਼ਹਿਰਾ ਉਤਸ਼ਵ ਮੌਕੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਆਰੰਭ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਰਾਮ-ਲੀਲ੍ਹਾ ਕਮੇਟੀ ਮੋਰਿੰਡਾ ਦੇ ਪ੍ਰਧਾਨ ਅਤੇ ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਵਲੋਂ ਕੀਤਾ ਗਿਆ। ਇਸ ਮੌਕੇ ਕਬੱਡੀ 45 ਕਿਲੋ ਦੇ ਮੁਕਾਬਲੇ ਵਿਚ ਪਿੰਡ ਖਹਿਰਾ ਜਿਲ੍ਹਾ ਲੁਧਿਆਣਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਬਡਵਾਲੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 55 ਕਿਲੋ ਦੇ ਮੁਕਾਬਲਿਆਂ ਵਿਚ ਪਿੰਡ ਖਹਿਰਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਸ਼ਮਸ਼ਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਹਿਤ ਕੁਮਾਰ ਮੋਰਿੰਡਾ ਅਤੇ ਕੁਲਬੀਰ ਸਿੰਘ ਸਮਰੋਲੀ ਵਲੋਂ ਕਬੱਡੀ ਟੂਰਨਾਮੈਂਟ ਦੀ ਕਮੈਂਟਰੀ ਬਾਖੂਬ ਕੀਤੀ ਗਈ। ਇਸ ਮੌਕੇ ਪਰਮਜੀਤ ਕੁਮਾਰ ਪੰਮੀ, ਤੇਜ਼ਪ੍ਰਕਾਸ਼ ਸ਼ੁਕਲਾ, ਧਰਮਪਾਲ਼ ਥੰਮਣ, ਰਾਮਪਾਲ ਥੰਮਣ, ਸੁੱਚਾ ਰਾਮ, ਰਾਜ ਕੁਮਾਰ ਉੱਪਲ, ਚਰਨਜੀਤ ਸਿੰਘ ਚੰਨੀ, ਜਗੀਰ ਸਿੰਘ ਦੁੱਮਣਾ, ਮਾਸਟਰ ਅਜੈਬ ਸਿੰਘ, ਮੇਜਰ ਸਿੰਘ ਸਹੇੜ੍ਹੀ, ਕੰਵਲਦੀਪ ਸਿੰਘ ਰੰਧਾਵਾ ਅਤੇ ਭਗਵੰਤ ਸਿੰਘ ਸੋਢੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੱਦੇ ’ ਤੇ ਸਮੂਹਿਕ ਛੁੱਟੀ ਸੰਬੰਧੀ ਅਧਿਆਪਕਾਂ ਨੇ ਡੀ . ਈ . ਓ . ਨੂੰ ਸੌਂਪਿਆ ਪੱਤ... ਅਗਲੀ ਖ਼ਬਰ ਦੁਸਹਿਰੇ ਮੌਕੇ ਚੰਡੀਗੜ੍ਹ ਦੇ ਤਿੰਨ ਸਥਾਨਾਂ ’ ਤੇ ਟ੍ਰੈਫਿਕ ਪਾਬੰਦੀਆਂ ਸ਼ਾਮ 5 ਤੋਂ 7 ਵਜੇ ਤੱਕ ਆਵਾਜਾਈ ਰਹੇਗੀ ਪ੍ਰਭਾਵਿ...
Ad Position 24