30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ’ਚ ਸਤੰਬਰ ਮਹੀਨੇ ਵਿਚ ਬੀਤੇ ਦੋ ਸਾਲਾਂ ਨਾਲੋਂ ਪਿਆ ਘੱਟ ਮੀਂਹ

ਚੰਡੀਗੜ੍ਹ, 30 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਮਾਨਸੂਨ ਰੁੱਤ ਦੇ ਅੰਤਿਮ ਮਹੀਨੇ ਸਤੰਬਰ ਦੌਰਾਨ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਵਿਚ ਬੀਤੇ ਬੀਤੇ ਦੋ ਸਾਲਾਂ ਨਾਲੋਂ ਘੱਟ ਮੀਂਹ ਪਿਆ ਹੈ। ਇਸ ਸਤੰਬਰ ਔਸਤ ਮੀਂਹ ਨਾਲੋਂ ਕੇਵਲ 1 ਫ਼ੀਸਦ ਵੱਧ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਪਿੱਛਲੇ ਸਾਲਾਂ ਦੌਰਾਨ ਕ੍ਰਮਵਾਰ 92 ਫ਼ੀਸਦ ਅਤੇ 29 ਫ਼ੀਸਦ ਵੱਧ ਮੀਂਹ ਪਿਆ ਸੀ।

Ad Position 21
No active advertisement
ਅਜੀਤ ਡੈਸਕ 01-10-2026
ਚੰਡੀਗੜ੍ਹ, 30 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਮਾਨਸੂਨ ਰੁੱਤ ਦੇ ਅੰਤਿਮ ਮਹੀਨੇ ਸਤੰਬਰ ਦੌਰਾਨ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਵਿਚ ਬੀਤੇ ਬੀਤੇ ਦੋ ਸਾਲਾਂ ਨਾਲੋਂ ਘੱਟ ਮੀਂਹ ਪਿਆ ਹੈ। ਇਸ ਸਤੰਬਰ ਔਸਤ ਮੀਂਹ ਨਾਲੋਂ ਕੇਵਲ 1 ਫ਼ੀਸਦ ਵੱਧ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਪਿੱਛਲੇ ਸਾਲਾਂ ਦੌਰਾਨ ਕ੍ਰਮਵਾਰ 92 ਫ਼ੀਸਦ ਅਤੇ 29 ਫ਼ੀਸਦ ਵੱਧ ਮੀਂਹ ਪਿਆ ਸੀ। ਭਾਂਵੇਂ ਸ਼ਹਿਰ ਵਿਚ ਔਸਤ ਦਰ ਦਾ ਮੀਂਹ ਪਿਆ ਹੈ, ਪਰ ਇਸ ਮਹੀਨੇ ਦੌਰਾਨ ਸ਼ਹਿਰ ਦਾ ਮੌਸਮ ਸੁਹਾਵਣਾ ਬਣਿਆ ਰਿਹਾ। ਸ਼ਹਿਰ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਸਾਫ਼ ਅਤੇ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ, ਜਿਸ ਕਾਰਨ ਇੱਥੇ ਦਿਨ ਦੇ ਤਾਪਮਾਨ ਵਿਚ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਸਤੰਬਰ ਮਹੀਨੇ ਦੌਰਾਨ 131.4 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਵਾਰ 132.2 ਮਿਲੀਮੀਟਰ ਮੀਂਹ ਪਿਆ ਹੈ। ਜਿਹੜਾ ਕਿ ਔਸਤ ਮੀਂਹ ਨਾਲੋਂ ਕੇਵਲ 1 ਫ਼ੀਸਦ ਵੱਧ ਦੱਸਿਆ ਗਿਆ ਹੈ। ਜੇਕਰ ਲੰਘੇ ਸਾਲਾਂ ’ਤੇ ਨਿਗ੍ਹਾ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਲ 2025 ਦੇ ਸਤੰਬਰ ਮਹੀਨੇ ਦੌਰਾਨ ਚੰਡੀਗੜ੍ਹ ’ਚ 252.1 ਮਿਲੀਮੀਟਰ ਭਾਵ 92 ਫ਼ੀਸਦ ਵੱਧ ਅਤੇ ਸਤੰਬਰ 2024 ’ਚ 169.2 ਮਿਲੀਮੀਟਰ ਭਾਵ 29 ਫ਼ੀਸਦ ਵੱਧ ਮੀਂਹ ਪਿਆ ਸੀ। ਜਦੋਂ ਕਿ ਸਾਲ 2023 ਦੇ ਸਤੰਬਰ ਮਹੀਨੇ ਵਿਚ 60 ਫ਼ੀਸਦ ਮੀਂਹ ਘੱਟ ਪਿਆ ਸੀ। ਇਸ ਸਮੇਂ ਸ਼ਹਿਰ ਵਿਚ ਕੇਵਲ 52.8 ਮਿਲੀਮੀਟਰ ਹੀ ਤੱਕ ਬੱਦਲ ਬਰਸੇ ਸਨ। ਚੰਡੀਗੜ੍ਹ ਵਿਚ ਬੁੱਧਵਾਰ ਨੂੰ ਮੌਸਮ ਸਾਫ਼ ਅਤੇ ਖ਼ੁਸ਼ਕ ਰਿਹਾ, ਜਿਸ ਕਾਰਨ ਦਿਨ ਦੇ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਸ਼ਹਿਰ ਵਿਚ ਅੱਜ ਦਿਨ ਦਾ ਤਾਪਮਾਨ 33.6 ਡਿਗਰੀ ਅਤੇ ਬੀਤੀ ਰਾਤ ਦਾ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੀਵੋ ਇੰਡੀਆ ਵੱਲੋਂ ਟਾਪ -10 ਐਜੂਕੇਟਰਜ਼ ਦਾ ਐਲਾਨ ਅਗਲੀ ਖ਼ਬਰ ਦਿਵਿਆਂਗ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਹੇਠ 12 ਖ਼ਿਲਾਫ਼ ਕੇਸ
Ad Position 24