30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਇੰਟਰ ਸਕੂਲ ਸਟੇਟ ਟੂਰਨਾਮੈਂਟ 2026-27 ਦੇ ਤੀਜੇ ਪੜਾਅ ਦੇ ਖੇਡ ਮੁਕਾਬਲੇ ਆਰੰਭ

ਚੰਡੀਗੜ੍ਹ, 30 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਇੰਟਰ ਸਕੂਲ ਸਟੇਟ ਟੂਰਨਾਮੈਂਟ 2026-27 ਦੇ ਤੀਜੇ ਪੜਾਅ ਦੇ ਖੇਡ ਮੁਕਾਬਲੇ ਚੰਡੀਗੜ੍ਹ ਦੇ ਵੱਖ ਵੱਖ ਸਪੋਰਟਸ ਕੰਪਲੈਕਸਾਂ ਅਤੇ ਸਕੂਲ ਗਰਾਉਂਡਾਂ ਵਿਚ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿਚ ਸ਼ਹਿਰ ਦੇ ਸਰਕਾਰੀ, ਨਿੱਜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ।

Ad Position 21
No active advertisement
ਅਜੀਤ ਡੈਸਕ 01-10-2026
ਚੰਡੀਗੜ੍ਹ, 30 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਇੰਟਰ ਸਕੂਲ ਸਟੇਟ ਟੂਰਨਾਮੈਂਟ 2026-27 ਦੇ ਤੀਜੇ ਪੜਾਅ ਦੇ ਖੇਡ ਮੁਕਾਬਲੇ ਚੰਡੀਗੜ੍ਹ ਦੇ ਵੱਖ ਵੱਖ ਸਪੋਰਟਸ ਕੰਪਲੈਕਸਾਂ ਅਤੇ ਸਕੂਲ ਗਰਾਉਂਡਾਂ ਵਿਚ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿਚ ਸ਼ਹਿਰ ਦੇ ਸਰਕਾਰੀ, ਨਿੱਜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਅਕਤੂਬਰ 17 ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ ਗੱਤਕਾ, ਤੀਰਅੰਦਾਜ਼ੀ, ਮੁੱਕੇਬਾਜ਼ੀ, ਸਾਈਕਲਿੰਗ, ਜਿਮਨਾਸਟਿਕ, ਜੂਡੋ, ਕਰਾਟੇ, ਤੈਰਾਕੀ, ਤਾਈਕਵਾਂਡੋ, ਵੇਟਲਿਫਟਿੰਗ, ਕੁਸ਼ਤੀ (ਐਫ/ਐਸ) ਅਤੇ ਕੁਸ਼ਤੀ (ਜੀ/ਆਰ) ਅਤੇ ਕ੍ਰਿਕਟ ਦੇ ਮੁਕਾਬਲੇ ਹੋਣਗੇ ਅਤੇ ਇਨਾਂ ਮੁਕਾਬਲਿਆਂ ਵਿਚ ਉਮਰ ਵਰਗ 14 ਸਾਲ, 17 ਸਾਲ ਅਤੇ 19 ਸਾਲ ਦੇ ਮੁੰਡੇ ਅਤੇ ਕੁੜੀਆਂ ਭਾਗ ਲੈਣਗੀਆਂ। ਜ਼ਿਮਨਾਸਟਿਕ ਖੇਡ ’ਚ ਉਮਰ ਵਰਗ 14 ਸਾਲ ਕੁੜੀਆਂ ਦੇ ਮੁਕਾਬਾਲੇ ਖੇਡੇ ਗਏ। ਜ਼ਿਮਨਾਸਟਿਕ ਫਰਸ਼ ਦੇ ਮੁਕਾਬਲੇ ਵਿਚ ਡੀ.ਏ.ਵੀ ਮਾਡਲ ਸਕੂਲ 15 ਦੀ ਮਇਰਾ ਨੇ ਪਹਿਲੀ ਪੁਜੀਸ਼ਨ, ਦੇਵ ਸਮਾਜ ਸਕੂਲ 21 ਦੀ ਸ਼ਿਵਾਂਗੀ ਸਿੰਘ ਨੇ ਦੂਜੀ ਅਤੇ ਸੇਂਟ ਸਟੋਨ ਸਕੂਲ 37 ਦੀ ਤਨਿਸ਼ਾ ਛਾਬੜਾ ਨੇ ਤੀਜੀ ਪੁਜੀਸ਼ਨ ਹਾਸਲ ਪ੍ਰਾਪਤ ਕੀਤੀ। ਜਦੋਂ ਕਿ ਟੇਬਲ ਮੁਕਾਬਲੇ ਵਿਚ ਦੇਵ ਸਮਾਜ ਸਕੂਲ 21 ਦੀ ਸ਼ਿਵਾਨੀ ਸਿੰਘ ਨੇ ਪਹਿਲਾ ਸਥਾਨ, ਡੀ.ਏ.ਵੀ ਮਾਡਲ ਸਕੂਲ 15 ਦੀ ਮਇਰਾ ਨੇ ਦੂਜਾ ਅਤੇ ਸਰਕਾਰੀ ਮਾਡਲ ਹਾਈ ਸਕੂਲ 7 ਦੀ ਡਿੰਪਲ ਨੇ ਤੀਜਾ ਸਥਾਨ ਹਾਸਲ ਕੀਤਾ। ਸਾਫ਼ਟਬਾਲ ਖੇਡ ’ਚ ਉਮਰ ਵਰਗ 19 ਸਾਲ ਮੁੰਡਿਆਂ ਦੇ ਮੁਕਾਬਲੇ ਵਿਚ ਸਰਕਾਰੀ ਮਾਡਲ ਸਕੂਲ ਸੀਨੀਅਰ ਸੈਕੰਡਰੀ ਸਕੂਲ 37 ਦੀ ਟੀਮ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 33 ਦੀ ਟੀਮ ਨੂੰ ਹਰਾਇਆ, ਜਦੋਂ ਦੂਜੇ ਮੁਕਾਬਲੇ ਵਿਚ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ 8 ਦੀ ਟੀਮ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 10 ਨੂੰ ਮਾਤ ਦਿੱਤੀ। ਕੁੜੀਆਂ ਦੇ ਵਰਗ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 37 ਦੀ ਟੀਮ ਨੇ ਸੇਂਟ ਐਨੀਜ਼ ਸਕੂਲ ਨੂੰ ਹਰਾਇਆ। ਇਸੇ ਤਰ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 16 ਦੀ ਟੀਮ ਨੇ ਕਰਮਲ ਕੰਨਵੈਂਟ ਸਕੂਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 8 ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 10 ਅਤੇ ਅਜੀਤ ਕਮਰ ਸਿੰਘ ਇੰਟਰਨੈਸ਼ਨਲ ਸਕੂਲ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 33 ਨੂੰ ਮਾਤ ਦੇ ਜਿੱਤ ਪ੍ਰਾਪਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੁੜੀਆਂ ਦੇ ਕਾਲਜ -42 ’ ਚ ਰੇਬੀਜ਼ ਜਾਗਰੂਕਤਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਐਸ . ਡੀ . ਐਮ . ਨੂੰ ਸੌਂਪਿਆ ਮੰਗ ਪੱਤਰ
Ad Position 24