30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਦਿਵਿਆਂਗ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਹੇਠ 12 ਖ਼ਿਲਾਫ਼ ਕੇਸ

ਚਾਰ ਨਾਮਜ਼ਦ, ਬਾਕੀ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਕਾਰਵਾਈ ਜਾਰੀ ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)- ਨੇੜਲੇ ਪਿੰਡ ਬਰੋਲੀ ਵਿਚ ਇੱਕ ਦਿਵਿਆਂਗ ਵਿਅਕਤੀ ਦੀ ਡੰਡਿਆਂ, ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਡੇਰਾਬੱਸੀ ਪੁਲਿਸ ਨੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੇਸ ਵਿਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਬਾਕੀਆਂ ਦੀ ਪਛਾਣ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਚਾਰ ਨਾਮਜ਼ਦ, ਬਾਕੀ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਕਾਰਵਾਈ ਜਾਰੀ ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)- ਨੇੜਲੇ ਪਿੰਡ ਬਰੋਲੀ ਵਿਚ ਇੱਕ ਦਿਵਿਆਂਗ ਵਿਅਕਤੀ ਦੀ ਡੰਡਿਆਂ, ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਡੇਰਾਬੱਸੀ ਪੁਲਿਸ ਨੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੇਸ ਵਿਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਬਾਕੀਆਂ ਦੀ ਪਛਾਣ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਆਈ. ਕੁਲਦੀਪ ਸਿੰਘ ਅਨੁਸਾਰ ਪੀੜਤ ਬੂਟਾ ਰਾਮ ਵਾਸੀ ਬਰੋਲੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਸੱਜੇ ਹੱਥ-ਪੈਰ ਤੋਂ ਦਿਵਿਆਂਗ ਹੈ। 13 ਸਤੰਬਰ ਦੀ ਸਵੇਰ ਕਰੀਬ 7.30 ਵਜੇ ਉਹ ਗਲੀ ਵਿਚ ਕੂੜਾ ਸੁੱਟਣ ਜਾ ਰਿਹਾ ਸੀ। ਇਸ ਦੌਰਾਨ ਬਲਦੇਵ ਮਿਸਤਰੀ ਦੇ ਘਰ ਨੇੜੇ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਹਮਲੇ ਵਿਚ ਜ਼ਖ਼ਮੀ ਬੂਟਾ ਰਾਮ ਨੂੰ ਲੋਕਾਂ ਨੇ ਸਿਵਲ ਹਸਪਤਾਲ ਡੇਰਾਬੱਸੀ ਦਾਖ਼ਲ ਕਰਵਾਇਆ। ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਜੱਸੀ, ਸਾਹਿਲ ਸੱਗੂ ਉਰਫ਼ ਵਿੱਕੀ, ਰੋਕੀ ਧੀਮਾਨ ਉਰਫ਼ ਲੱਕੀ ਅਤੇ ਪ੍ਰੀਤੀ ਸੱਗੂ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਫ਼ਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ’ਚ ਸਤੰਬਰ ਮਹੀਨੇ ਵਿਚ ਬੀਤੇ ਦੋ ਸਾਲਾਂ ਨਾਲੋਂ ਪਿਆ ਘੱਟ ਮੀਂਹ ਅਗਲੀ ਖ਼ਬਰ ਪਲਾਟਿੰਗ ’ਤੇ ਸਵਾਲ ਉੱਠੇ ਤਾਂ ਖੇਤੀਬਾੜੀ ਤੇ ਬੰਦ ਫੈਕਟਰੀਆਂ ਦੀ ਜ਼ਮੀਨ ’ਚ ਪਲਾਟਿੰਗ ਕੀਤੀ ਸ਼ੁਰ
Ad Position 24