ਵੀਵੋ ਇੰਡੀਆ ਵੱਲੋਂ ਟਾਪ -10 ਐਜੂਕੇਟਰਜ਼ ਦਾ ਐਲਾਨ
ਚੰਡੀਗੜ੍ਹ, 30 ਸਤੰਬਰ (ਅ. ਬ.)
ਚੰਡੀਗੜ੍ਹ, 30 ਸਤੰਬਰ (ਅ.ਬ.)-ਇਨੋਵੇਟਿਵ ਸਮਾਰਟਫੋਨ ਬ੍ਰਾਂਡ ਵੀਵੋ ਇੰਡੀਆ ਨੇ ‘ਵੀਵੋ ਇਗਨਾਈਟ 2026’ ਦੇ ਚੌਥੇ ਐਡੀਸ਼ਨ ਤਹਿਤ 10 ਟੀਚਰ ਇਨੋਵੇਸ਼ਨ ਫੈਲੋਜ਼ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਹ ਏਜੁਕੇਟਰਜ਼ ਰਵਾਇਤੀ ਕਲਾਸਰੂਮ ਲਰਨਿੰਗ ਤੋਂ ਅੱਗੇ ਵਧ ਕੇ ਵਿਦਿਆਰਥੀਆਂ ਵਿੱਚ ਜਿਗਿਆਸਾ, ਪ੍ਰਯੋਗ ਕਰਨ, ਸਮੱਸਿਆਵਾਂ ਦੇ ਹੱਲ ਅਤੇ ਇਨੋਵੇਸ਼ਨ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੇ ਹਨ। ਵੀਵੋ ਇਗਨਾਈਟ 4.0 ਦੇ ਨਵੇਂ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਨੈਸ਼ਨਲ ਟੀਚਰ ਇਨੋਵੇਸ਼ਨ ਫੈਲੋਸ਼ਿਪ ਦਾ ਉਦੇਸ਼ ਐੱਸ.ਟੀ.ਈ.ਐੱਮ. ਐਜੂਕੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਸ ਫੈਲੋਸ਼ਿਪ ਰਾਹੀਂ ਤਜਰਬੇ ’ਤੇ ਆਧਾਰਿਤ ਲਰਨਿੰਗ, ਇਨੋਵੇਟਿਵ ਟੀਚਿੰਗ ਤਰੀਕਿਆਂ, ਸਮੱਸਿਆਵਾਂ ਦੇ ਹੱਲ ਅਤੇ ਇਨਕਲੂਸਿਵ ਕਲਾਸਰੂਮ ਪ੍ਰੈਕਟਿਸ ਵਿੱਚ ਏਜੁਕੇਟਰਜ਼ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਵੀਵੋ ਇੰਡੀਆ ਦੇ ਚੀਫ਼ ਕਾਰਪੋਰੇਟ ਕਮਿਊਨੀਕੇਸ਼ਨਜ਼ ਅਫ਼ਸਰ ਗੀਤਾਜ ਚੰਨਾਨਾ ਨੇ ਕਿਹਾ ਕਿ ਏਜੁਕੇਟਰਜ਼ ਇਹ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿ ਵਿਦਿਆਰਥੀ ਇਨੋਵੇਸ਼ਨ ਦਾ ਤਜਰਬਾ ਕਿਸ ਤਰ੍ਹਾਂ ਹਾਸਲ ਕਰਦੇ ਹਨ। ਉਹ ਵਿਦਿਆਰਥੀਆਂ ਨੂੰ ਸਵਾਲ ਪੁੱਛਣ, ਪ੍ਰਯੋਗ ਕਰਨ ਅਤੇ ਆਪਣੀ ਸਿੱਖਿਆ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ’ਤੇ ਲਾਗੂ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਟੀਚਰ ਇਨੋਵੇਸ਼ਨ ਫੈਲੋਸ਼ਿਪ ਰਾਹੀਂ ਉਨ੍ਹਾਂ ਏਜੁਕੇਟਰਜ਼ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਸਿੱਖਣ ਲਈ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਅੱਗੇ ਸੋਚਣ ਵਿੱਚ ਮਦਦ ਕਰ ਰਹੇ ਹਨ।