12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਾਣੀ ਦੀ ਸਮੱਸਿਆ ਲੈ ਕੇ ਕੌਂਸਲ ਦਫ਼ਤਰ ਪੁੱਜੇ ਸ਼ਿਕਾਇਤਕਰਤਾਵਾਂ ਦੇ ਹੀ ਕੁਨੈਕਸ਼ਨ ਨਿਕਲੇ ਗੈਰ - ਕਾਨੂੰਨੀ

ਜ਼ੀਰਕਪੁਰ 11 ਸਤੰਬਰ (ਹੈਪੀ ਪੰਡਵਾਲਾ)- ਇਥੋਂ ਦੇ ਵਾਰਡ ਨੰ. 8 ਦੀ ਅੰਬੇਦਕਰ ਕਲੋਨੀ ਦੇ ਵਾਸੀ ਪੀਣ ਵਾਲੇ ਪਾਣੀ ਦੀ ਦਿੱਕਤ ਬਾਬਤ ਅੱਜ ਨਗਰ ਕੌਂਸਲ ਦਫ਼ਤਰ ਸ਼ਿਕਾਇਤ ਕਰਨ ਲਈ ਪੁੱਜੇ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜ਼ੀਰਕਪੁਰ 11 ਸਤੰਬਰ (ਹੈਪੀ ਪੰਡਵਾਲਾ)- ਇਥੋਂ ਦੇ ਵਾਰਡ ਨੰ. 8 ਦੀ ਅੰਬੇਦਕਰ ਕਲੋਨੀ ਦੇ ਵਾਸੀ ਪੀਣ ਵਾਲੇ ਪਾਣੀ ਦੀ ਦਿੱਕਤ ਬਾਬਤ ਅੱਜ ਨਗਰ ਕੌਂਸਲ ਦਫ਼ਤਰ ਸ਼ਿਕਾਇਤ ਕਰਨ ਲਈ ਪੁੱਜੇ। ਵਾਰਡ ਕੌਂਸਲਰ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੂੰ ਦੱਸਿਆ ਕਿ ਪਾਣੀ ਦੀ ਸਪਲਾਈ ਲਾਈਨ ਕੱਟਣ ਕਾਰਨ ਪਾਣੀ ਦੀ ਦਿੱਕਤ ਆ ਰਹੀ ਹੈ। ਪ੍ਰਧਾਨ ਵਿਰਕ ਨੇ ਉਨ੍ਹਾਂ ਦੀ ਗੱਲ ਸੁਣ ਕੇ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ, ਪਰ ਪੜਤਾਲ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਸਮੱਸਿਆ ਲੈ ਕੇ ਆਏ ਲੋਕਾਂ ‘ਚੋਂ ਕਿਸੇ ਦਾ ਵੀ ਪਾਣੀ ਦਾ ਕੁਨੈਕਸ਼ਨ ਕਾਨੂੰਨੀ ਨਹੀਂ ਸੀ। ਇਸ ਦੌਰਾਨ ਪ੍ਰਧਾਨ ਵਿਰਕ ਨੇ ਦੱਸਿਆ ਕਿ ਜ਼ਿਆਦਾਤਰ ਘਰਾਂ ਨੇ ਨਗਰ ਕੌਂਸਲ ਤੋਂ ਅਧਿਕਾਰਤ ਪਾਣੀ ਦੇ ਕੁਨੈਕਸ਼ਨ ਲਏ ਹੀ ਨਹੀਂ ਹੋਏ। ਸਰਕਾਰੀ ਮਨਜ਼ੂਰੀ ਅਤੇ ਬਿਨਾਂ ਕੁਨੈਕਸ਼ਨ ਫੀਸ ਭਰੇ ਹੀ ਪਾਣੀ ਦੀਆਂ ਪਾਈਪਾਂ ਜੋੜੀਆਂ ਹੋਈਆਂ ਸਨ ਜੋ ਕਿ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨਾ ਲਾਜ਼ਮੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਪਾਣੀ ਦੇ ਕੁਨੈਕਸ਼ਨਾਂ ਨੂੰ ਨਿਯਮਾਂ ਅਨੁਸਾਰ ਸਹੀ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਮੌਕੇ ‘ਤੇ ਜਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਤੱਕ ਕੁਨੈਕਸ਼ਨ ਲੀਗਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਉਦੋਂ ਤੱਕ ਅਸਥਾਈ ਤੌਰ ‘ਤੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਗੈਰ-ਕਾਨੂੰਨੀ ਤਰੀਕੇ ਛੱਡ ਕੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੌਰਵ ਸ਼ਰਮਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰੈਜੀਡੈਂਟ ਅਗਲੀ ਖ਼ਬਰ ਨਿਰਮਾਣ ਅਧੀਨ ਸਾਈਟ ਤੋਂ ਸਰੀਆ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ 6 ਨਾਮਜ਼ਦ ਦੋ ਵਾਹਨਾਂ ’ਚ ਲੱਦਿਆ ਸਰੀਆ, ਗੈਸ ਸਿ...
Ad Position 24