06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਹਰਿਆਣਾ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ-ਆਧਾਰਿਤ ਮਾਨਸਿਕ ਸਿਹਤ ਸਹਾਇਤਾ ਦੀ ਯੋਜਨਾ

ਚੰਡੀਗੜ੍ਹ, 6 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਰਕਾਰ ਆਪਣੇ ਪ੍ਰਸਤਾਵਿਤ “ਸਾਥ” ਪ੍ਰਾਜੈਕਟ ਤਹਿਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਿਵਸਥਿਤ ਸਕੂਲ-ਆਧਾਰਿਤ ਮਾਨਸਿਕ ਸਿਹਤ ਸਹਾਇਤਾ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਪ੍ਰੀਖਿਆ ਦੇ ਤਣਾਅ, ਚਿੰਤਾ (ਐਂਜ਼ਾਈਟੀ), ਡਿਪ੍ਰੈਸ਼ਨ, ਬੁਲਿੰਗ, ਸਮਾਜਿਕ ਇਕੱਲਾਪਣ ਅਤੇ ਬਹੁਤ ਜ਼ਿਆਦਾ ਸਕ੍ਰੀਨ ਦੀ ਵਰਤੋਂ ਸਮੇਤ ਵੱਖ-ਵੱਖ ਮਨੋਵਿਗਿਆਨਕ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਰਕਾਰ ਆਪਣੇ ਪ੍ਰਸਤਾਵਿਤ “ਸਾਥ” ਪ੍ਰਾਜੈਕਟ ਤਹਿਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਿਵਸਥਿਤ ਸਕੂਲ-ਆਧਾਰਿਤ ਮਾਨਸਿਕ ਸਿਹਤ ਸਹਾਇਤਾ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਪ੍ਰੀਖਿਆ ਦੇ ਤਣਾਅ, ਚਿੰਤਾ (ਐਂਜ਼ਾਈਟੀ), ਡਿਪ੍ਰੈਸ਼ਨ, ਬੁਲਿੰਗ, ਸਮਾਜਿਕ ਇਕੱਲਾਪਣ ਅਤੇ ਬਹੁਤ ਜ਼ਿਆਦਾ ਸਕ੍ਰੀਨ ਦੀ ਵਰਤੋਂ ਸਮੇਤ ਵੱਖ-ਵੱਖ ਮਨੋਵਿਗਿਆਨਕ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਸ ਵਿਚ ਸਿਹਤ ਤੇ ਸਕੂਲ ਸਿੱਖਿਆ ਵਿਭਾਗ, ਅਧਿਆਪਕਾਂ, ਮਾਪਿਆਂ, ਵਿਦਿਆਰਥੀ ਵਲੰਟੀਅਰਾਂ, ਕਾਊਂਸਲਰਾਂ, ਕਲੀਨਿਕਲ ਸਾਈਕੋਲੋਜਿਸਟਾਂ ਅਤੇ ਸਾਈਕਿਆਟ੍ਰਿਸਟਾਂ (ਮਨੋਵਿਗਿਆਨੀਆਂ) ਨੂੰ ਸ਼ਾਮਲ ਕਰਦੇ ਹੋਏ ਇੱਕ ਸੁਚੱਜੇ ਤੰਤਰ ਦੀ ਕਲਪਨਾ ਕੀਤੀ ਗਈ ਹੈ।ਪ੍ਰਸਤਾਵਿਤ ਰੂਪਰੇਖਾ ਤਹਿਤ ਪੇਸ਼ੇਵਰ ਸਹਾਇਤਾ ਪ੍ਰਣਾਲੀ ਦੇ ਹਿੱਸੇ ਵਜੋਂ ਸਿਹਤ ਵਿਭਾਗ ਦੇ 122 ਪਰਾਮਰਸ਼ਦਾਤਾਵਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ। ਇਸ ਵਿਚ ਮਨੋਵਿਗਿਆਨ ਦੀ ਯੋਗਤਾ ਵਾਲੇ ਅਧਿਆਪਕਾਂ ਅਤੇ ਵਿਸ਼ੇਸ਼ ਮਾਨਸਿਕ ਸਿਹਤ ਸੇਵਾਵਾਂ ਦੀ ਭਾਗੀਦਾਰੀ ਵੀ ਸ਼ਾਮਿਲ ਹੈ, ਤਾਂ ਜੋ ਪੇਸ਼ੇਵਰ ਮਦਦ ਦੀ ਲੋੜ ਵਾਲੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੂਰੇ ਹਰਿਆਣਾ ਵਿਚ ‘ਸਾਥ’ ਪ੍ਰਾਜੈਕਟ ਦੇ ਅਮਲ ਨੂੰ ਮਜ਼ਬੂਤ ਕਰਨ ਲਈ ਸਿਹਤ ਵਿਭਾਗ ਨੇ 122 ਕਾਊਂਸਲਰਾਂ ਨੂੰ ਸਿਖਲਾਈ ਦਿੱਤੀ ਹੈ। ਇਹ ਕਾਊਂਸਲਰ ਇਸ ਪਹਿਲਕਦਮੀ ਤਹਿਤ ਨਿਸ਼ਾਨਬੱਧ 200 ਸਰਕਾਰੀ ਸਕੂਲਾਂ ਵਿੱਚੋਂ ਹਰੇਕ ਸਕੂਲ ਦੇ ਦੋ ਨਾਮਜ਼ਦ ਅਧਿਆਪਕਾਂ ਨਾਲ ਤਾਲਮੇਲ ਕਰਨਗੇ, ਜਿਸ ਨਾਲ ਲਗਭਗ 400 ਸਿਖਲਾਈ ਪ੍ਰਾਪਤ ਅਧਿਆਪਕਾਂ ਦਾ ਇੱਕ ਨੈੱਟਵਰਕ ਤਿਆਰ ਹੋਵੇਗਾ। ਸਕੂਲ ਸਿੱਖਿਆ ਵਿਭਾਗ ਹਰੇਕ ਸਕੂਲ ਵਿਚ ਦੋ ਅਧਿਆਪਕਾਂ ਦੀ ਪਛਾਣ ਕਰਕੇ, ਉਨ੍ਹਾਂ ਦੀ ਸਿਖਲਾਈ ਯਕੀਨੀ ਬਣਾ ਕੇ ਅਤੇ ਸਕੂਲ ਦੇ ਮਾਹੌਲ ਵਿਚ ਮਾਨਸਿਕ ਸਿਹਤ ਜਾਗਰੂਕਤਾ ਤੇ ਸ਼ੁਰੂਆਤੀ ਪਛਾਣ ਨੂੰ ਏਕੀਕ੍ਰਿਤ ਕਰਕੇ ਇਸ ਪਹਿਲ ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਖੇਡਾਂ ਨਾਲ ਜੁੜਨ ਤਾਂ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ-ਸੰਜੀਵ ਖੰਨਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪਬਲਿਕ ਹੈਲਥ ਨੇ ਹਰੀ ਦੀਵਾਲੀ ਮਨਾਈ
Ad Position 24