12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਿਰਮਾਣ ਅਧੀਨ ਸਾਈਟ ਤੋਂ ਸਰੀਆ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ 6 ਨਾਮਜ਼ਦ ਦੋ ਵਾਹਨਾਂ ’ਚ ਲੱਦਿਆ ਸਰੀਆ, ਗੈਸ ਸਿਲੰਡਰ ਤੇ ਹੋਰ ਸਾਮਾਨ ਬਰਾਮਦ

ਜ਼ੀਰਕਪੁਰ, 11 ਸਤੰਬਰ (ਮਨਿੰਦਰ ਸਿੰਘ)-ਛੱਤ ਪਿੰਡ ਵਿਖੇ ਇਕ ਨਿਰਮਾਣ ਅਧੀਨ ਸਾਈਟ ਤੋਂ ਲਗਾਤਾਰ ਸਰੀਆ, ਰੱਸੀਆਂ ਅਤੇ ਹੋਰ ਸਾਮਾਨ ਚੋਰੀ ਹੋਣ ਦੀ ਸ਼ਿਕਾਇਤ ‘ਤੇ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦਿਆਂ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵਲੋਂ ਮੌਕੇ ਤੋਂ ਦੋ ਵਾਹਨਾਂ ਵਿਚ ਲੱਦਿਆ ਸਰੀਆ, 2 ਗੈਸ ਸਿਲੰਡਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜ਼ੀਰਕਪੁਰ, 11 ਸਤੰਬਰ (ਮਨਿੰਦਰ ਸਿੰਘ)-ਛੱਤ ਪਿੰਡ ਵਿਖੇ ਇਕ ਨਿਰਮਾਣ ਅਧੀਨ ਸਾਈਟ ਤੋਂ ਲਗਾਤਾਰ ਸਰੀਆ, ਰੱਸੀਆਂ ਅਤੇ ਹੋਰ ਸਾਮਾਨ ਚੋਰੀ ਹੋਣ ਦੀ ਸ਼ਿਕਾਇਤ ‘ਤੇ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦਿਆਂ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵਲੋਂ ਮੌਕੇ ਤੋਂ ਦੋ ਵਾਹਨਾਂ ਵਿਚ ਲੱਦਿਆ ਸਰੀਆ, 2 ਗੈਸ ਸਿਲੰਡਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ‘ਚ ਬੀ. ਐਨ. ਐਸ. ਦੀ ਧਾਰਾ 303 ਤੇ 317(2) ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਓਮ ਕੁਮਾਰ, ਸ਼ਿਆਮ ਕੁਮਾਰ, ਸੁਨੀਲ ਕੁਮਾਰ, ਅੰਕਿਤ ਸਿੰਘ, ਰੋਹਿਤ ਅਤੇ ਯਸ਼ ਰਾਜ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਮਾਮਲੇ ‘ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਵਾਹਨ ਦੇ ਚਾਲਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਰਮਿਤ ਗੁਪਤਾ ਪੁੱਤਰ ਮਦਨ ਲਾਲ ਗੁਪਤਾ ਵਾਸੀ ਖਰੜ ਨੇ ਦੱਸਿਆ ਕਿ ਉਹ ਆਰ. ਕੇ. ਵੀ. ਇੰਫਰਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ‘ਚ ਮੈਨੇਜਰ ਵਜੋਂ ਕੰਮ ਕਰਦਾ ਹੈ। ਇਸ ਸਮੇਂ ਕੰਪਨੀ ਦਾ ਛੱਤ ਪਿੰਡ ਵਿਖੇ ਨਿਰਮਾਣ ਕਾਰਜ ਚੱਲ ਰਿਹਾ ਹੈ। ਉਨ੍ਹਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸਾਈਟ ਤੋਂ ਸਰੀਆ, ਰੱਸੀਆਂ ਅਤੇ ਸਟੋਰ ਦਾ ਸਾਮਾਨ ਲਗਾਤਾਰ ਚੋਰੀ ਹੋ ਰਿਹਾ ਸੀ, ਜਿਸ ਸੰਬੰਧੀ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਰਮਿਤ ਗੁਪਤਾ ਅਨੁਸਾਰ ਬੀਤੀ 10 ਸਤੰਬਰ ਨੂੰ ਸ਼ਾਮ ਕਰੀਬ 4 ਵਜੇ ਉਹ ਸੁਪਰਵਾਈਜ਼ਰ ਹਰਦੀਪ ਸਿੰਘ ਅਤੇ ਟਰੈਕਟਰ ਚਾਲਕ ਸਤਨਾਮ ਸਿੰਘ ਨਾਲ ਸਾਈਟ ਦੀ ਜਾਂਚ ਲਈ ਪਹੁੰਚੇ ਤਾਂ ਉਥੇ ਇਕ ਨੌਜਵਾਨ ਸਰੀਆ ਲੱਦਦਾ ਨਜ਼ਰ ਆਇਆ। ਮੌਕੇ ‘ਤੇ ਮੌਜੂਦ ਵਾਹਨਾਂ ਦੇ ਨੰਬਰ ਨੋਟ ਕੀਤੇ ਗਏ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨ ਕਬਜ਼ੇ ‘ਚ ਲੈ ਲਏ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਸਮੱਸਿਆ ਲੈ ਕੇ ਕੌਂਸਲ ਦਫ਼ਤਰ ਪੁੱਜੇ ਸ਼ਿਕਾਇਤਕਰਤਾਵਾਂ ਦੇ ਹੀ ਕੁਨੈਕਸ਼ਨ ਨਿਕਲੇ ਗੈਰ - ਕਾਨੂੰਨੀ ਅਗਲੀ ਖ਼ਬਰ ਯੂ . ਪੀ . ਆਈ . ਅਤੇ ਏ . ਪੀ . ਕੇ . ਫਾਈਲ ਰਾਹੀਂ 4.07 ਲੱਖ ਦੀ ਸਾਈਬਰ ਠੱਗੀ ਦੋ ਵੱਖ-ਵੱਖ ਮਾਮਲਿਆਂ ਵਿਚ ਸਾਈਬਰ ਥਾਣੇ...
Ad Position 24