06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿਅਕਤੀ ਵਲੋਂ ਪਤਨੀ ਸਮੇਤ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕਤਲ

ਬੈਂਗਲੁਰੂ, 6 ਨਵੰਬਰ (ਪੀ.ਟੀ.ਆਈ.)-ਇਕ ਕੈਬ ਚਾਲਕ ਵਲੋਂ ਘਰੇਲੂ ਵਿਵਾਦ ਕਾਰਨ ਪਤਨੀ ਦੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸਰੋਤਾਂ ਅਨੁਸਾਰ, ਮ੍ਰਿਤਕਾਂ ’ਚ ਇਕ ਸੱਤ ਸਾਲਾ ਲੜਕਾ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ੇਖਰ ਨੇ ਬੈਂਗਲੁਰੂ ’ਚ ਭਾਸ਼ਯਮ ਸਰਕਲ ਨੇੜੇ ਸਥਿਤ ਆਪਣੇ ਘਰ ’ਚ ਦੋ ਦਿਨਾਂ ਦੇ ਅੰਦਰ ਇਹ ਕਤਲ ਕੀਤੇ ਤੇ ਲਾਸ਼ਾਂ ਨੂੰ ਚਿੱਕਾਬੱਲਾਪੁਰ ਜ਼ਿਲ੍ਹੇ ਦੇ ਨੰਦੀ ਹਿਲਜ਼ ਅਤੇ ਤੱਟਵਰਤੀ ...

Ad Position 21
No active advertisement
ਅਜੀਤ ਡੈਸਕ 07-11-2026

ਬੈਂਗਲੁਰੂ, 6 ਨਵੰਬਰ (ਪੀ.ਟੀ.ਆਈ.)-ਇਕ ਕੈਬ ਚਾਲਕ ਵਲੋਂ ਘਰੇਲੂ ਵਿਵਾਦ ਕਾਰਨ ਪਤਨੀ ਦੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸਰੋਤਾਂ ਅਨੁਸਾਰ, ਮ੍ਰਿਤਕਾਂ ’ਚ ਇਕ ਸੱਤ ਸਾਲਾ ਲੜਕਾ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ੇਖਰ ਨੇ ਬੈਂਗਲੁਰੂ ’ਚ ਭਾਸ਼ਯਮ ਸਰਕਲ ਨੇੜੇ ਸਥਿਤ ਆਪਣੇ ਘਰ ’ਚ ਦੋ ਦਿਨਾਂ ਦੇ ਅੰਦਰ ਇਹ ਕਤਲ ਕੀਤੇ ਤੇ ਲਾਸ਼ਾਂ ਨੂੰ ਚਿੱਕਾਬੱਲਾਪੁਰ ਜ਼ਿਲ੍ਹੇ ਦੇ ਨੰਦੀ ਹਿਲਜ਼ ਅਤੇ ਤੱਟਵਰਤੀ ਕਰਨਾਟਕ ਦੇ ਚਾਰਮਾਡੀ ਘਾਟ ਸਮੇਤ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ।

ਰਾਜਾਜੀਨਗਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਲਿਆ।ਸਰੋਤਾਂ ਅਨੁਸਾਰ, ਸ਼ੇਖਰ ਦਾ ਪਤਨੀ ਸੁਨੀਤਾ ਨਾਲ ਅਕਸਰ ਪੇਕੇ ਜਾਣ ਨੂੰ ਲੈ ਕੇ ਵਿਵਾਦ ਹੁੰਦਾ ਸੀ। ਦੋਵਾਂ ਦਾ ਵਿਆਹ ਕਰੀਬ 20 ਸਾਲ ਪਹਿਲਾਂ ਹੋਇਆ ਸੀ। ਪੁਲਿਸ ਸਰੋਤਾਂ ਅਨੁਸਾਰ, ਪਰਿਵਾਰ ਦੇ ਮੈਂਬਰਾਂ ਵਲੋਂ ਜੋੜੇ ਵਿਚਕਾਰ ਸੁਲ੍ਹਾ ਕਰਵਾਉਣ ਦੇ ਤਮਾਮ ਯਤਨਾਂ ਦੇ ਬਾਵਜੂਦ ਉਨ੍ਹਾਂ ਦੇ ਮਤਭੇਦ ਦੂਰ ਨਹੀਂ ਹੋਏ। ਸੁਨੀਤਾ ਨੂੰ ਉਸ ਦੀ ਮਾਂ ਅਤੇ ਭਰਾਵਾਂ ਤੋਂ ਮਿਲ ਰਹੇ ਸਮਰਥਨ ਤੋਂ ਸ਼ੇਖਰ ਬੇਹੱਦ ਨਾਰਾਜ਼ ਸੀ, ਜਿਸ ਤੋਂ ਬਾਅਦ ਉਸ ਨੇ ਉਸ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ।

ਸਰੋਤਾਂ ਨੇ ਦੱਸਿਆ ਕਿ ਇਹ ਕਤਲ ਰਾਜਾਜੀਨਗਰ ਥਾਣਾ ਖੇਤਰ ਦੇ ਅੰਤਰਗਤ ਭਾਸ਼ਯਮ ਸਰਕਲ ਨੇੜੇ ਸਥਿਤ 59ਵੀਂ ਕ੍ਰਾਸ ਦੇ ਇਕ ਰਿਹਾਇਸ਼ੀ ਇਲਾਕੇ ’ਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਸਿਲਬੱਟੇ (ਕੂੰਡੇ ਦੇ ਘੋਟਣੇ/ਪੱਥਰ) ਨਾਲ ਹਮਲਾ ਕਰਕੇ ਸੁਨੀਤਾ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਕੱਪੜੇ ’ਚ ਲਪੇਟ ਕੇ ਨੰਦੀ ਹਿਲਜ਼ ਨੇੜੇ ਸੁੱਟ ਦਿੱਤਾ।

ਅਗਲੇ ਦਿਨ ਦੋਸ਼ੀ ਨੇ ਸੁਨੀਤਾ ਦੇ ਭਰਾਵਾਂ ਸ਼ਿਵਕੁਮਾਰ ਅਤੇ ਸ਼ੰਕਰ ਨੂੰ ਜਸ਼ਨ ਦੇ ਬਹਾਨੇ ਘਰ ਬੁਲਾਇਆ ਅਤੇ ਸਿਲਬੱਟੇ ਨਾਲ ਵਾਰ ਕਰਕੇ ਉਨ੍ਹਾਂ ਦਾ ਵੀ ਕਤਲ ਕਰ ਦਿੱਤਾ। ਉਸ ਨੇ ਦੋਵਾਂ ਦੀਆਂ ਪਤਨੀਆਂ ਕ੍ਰਮਵਾਰ ਦਿਵਿਆ ਤੇ ਨਲਿਨੀ, ਸੱਸ ਰੂਪਾਵਤੀ ਅਤੇ ਸ਼ਿਵਕੁਮਾਰ ਦੇ ਸੱਤ ਸਾਲਾ ਪੁੱਤਰ ਪੁਨੀਤ ਦਾ ਵੀ ਕਤਲ ਕਰ ਦਿੱਤਾ। ਇਨ੍ਹਾਂ ਕਤਲਾਂ ਦਾ ਖੁਲਾਸਾ ਨਲਿਨੀ ਦੀ ਮਾਂ ਵਲੋਂ ਵੀਰਵਾਰ ਨੂੰ ਸ਼੍ਰੀਰਾਮਪੁਰਾ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਹੋਇਆ।

Ad Position 22
No active advertisement
ਅਗਲੀ ਖ਼ਬਰ ਝਾਰਖੰਡ ’ਚ ਟਰੱਕ ਹੇਠ ਆਉਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
Ad Position 24