06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੀ . ਜੀ . ਆਈ . ਦੀ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ 344 ਵਾਂ ਖ਼ੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੀ. ਜੀ.

Ad Position 21
No active advertisement
ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਵਲੋਂ ਬਲੱਡ ਡੋਨੇਸ਼ਨ ਕੰਪਲੈਕਸ ਕਮਰਾ ਨੰਬਰ 107 ਵਿਚ ਟਰੱਸਟ ਦਾ 344ਵਾਂ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਥੈਲੇਸੀਮੀਆ ਦੇ ਮਰੀਜ਼ਾਂ ਤੇ ਖ਼ੂਨ ਦੀ ਲੋੜ ਵਾਲੇ ਹੋਰ ਗੰਭੀਰ ਮਰੀਜ਼ਾਂ ਨੂੰ ਸਮਰਪਿਤ ਰਿਹਾ। ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਖ਼ੂਨਦਾਨੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਥੈਲੇਸੀਮੀਆ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ੇਸ਼ ਡੈਸਕ ਵੀ ਸਥਾਪਿਤ ਕੀਤਾ। ਇਸ ਕੈਂਪ ਦੌਰਾਨ ਕੁੱਲ 33 ਸਤਿਕਾਰਯੋਗ ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਪ੍ਰੋ. (ਡਾ.) ਆਰ. ਆਰ. ਸ਼ਰਮਾ ਮੁਖੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਤੇ ਏ. ਪੀ. ਸਿੰਘ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਨੇ ਇਸ ਕੈਂਪ ਦੀ ਸਫਲਤਾ ਲਈ ਖ਼ੂਨਦਾਨੀਆਂ, ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਟੀਮ ਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਆਮ ਲੋਕਾਂ ਨੂੰ ਖ਼ੂਨ ਦੀ ਲੋੜ ਵਾਲੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਵੈ-ਇੱਛਿਤ ਖੂਨਦਾਨ ਦੀ ਮਹੱਤਤਾ ਤੇ ਲੋੜ ਬਾਰੇ ਵੀ ਜਾਗਰੂਕ ਕੀਤਾ। ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਮੈਂਬਰ ਏ. ਪੀ. ਸਿੰਘ, ਐੱਮ. ਐੱਲ. ਗਾਂਧੀ, ਬਲਰਾਜ ਸਿੰਘ ਗਿੱਲ ਅਤੇ ਅਮਿਤ ਸੂਦ ਨੇ ਵੀ ਇਸ ਕੈਂਪ ਵਿਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ 48.50 ਲੱਖ ਰੁ. ਦੀ ਲਾਗਤ ਨਾਲ ਬਣਨ ਵਾਲੀ ਸੜਕ ਨਾਲ ਸਵਾਸਤਿਕ ਵਿਹਾਰ ਦੀ ਬਦਲੇਗੀ ਨੁਹਾਰ-ਵਿਧਾਇਕ ਰੰਧਾਵਾ ਅਗਲੀ ਖ਼ਬਰ ਨੌਜਵਾਨ ਖੇਡਾਂ ਨਾਲ ਜੁੜਨ ਤਾਂ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ-ਸੰਜੀਵ ਖੰਨਾ
Ad Position 24