10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਿਸ ਦਾ ਵਾਰਡ ਰਹੇਗਾ , ਕਿਸ ਦੀ ਜਾਵੇਗੀ ਸੀਟ ? ਅੱਜ ਡਰਾਅ ਮਗਰੋਂ ਖੁੱਲ੍ਹਣਗੇ ਟਿਕਟਾਂ ਦੇ ਪੱਤੇ, ਦਾਅਵੇਦਾਰਾਂ ਵਿਚ ਵਧੇਗੀ ਖਿੱਚੋਤਾਣ

ਚੰਡੀਗੜ੍ਹ, 10 ਸਤੰਬਰ (ਸੰਦੀਪ ਕੁਮਾਰ ਮਾਹਨਾ) -ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਢੇ ਜਾਣ ਵਾਲੇ ਵਾਰਡਾਂ ਦੇ ਰਾਖਵੇਂਕਰਨ ਦਾ ਡਰਾਅ ਕਈ ਮੌਜੂਦਾ ਕੌਂਸਲਰਾਂ ਲਈ ਸਿਆਸੀ ਇਮਤਿਹਾਨ ਬਣਨ ਜਾ ਰਿਹਾ ਹੈ। 11 ਸਤੰਬਰ ਨੂੰ ਨਿਕਲਣ ਵਾਲੇ ਡਰਾਅ ਨਾਲ ਨਾ ਸਿਰਫ਼ ਵਾਰਡਾਂ ਦੀ ਕਿਸਮ ਤੈਅ ਹੋਵੇਗੀ, ਸਗੋਂ ਕਈ ਸੀਟਿੰਗ ਕੌਂਸਲਰਾਂ ਦੀ ਅਗਲੀ ਚੋਣ ਰਣਨੀਤੀ ਵੀ ਉਲਟ-ਪੁਲਟ ਹੋ ਸਕਦੀ ਹੈ।

Ad Position 21
repet_subhas-goyals [Copy P29]
ਦਲੀਪ ਸ਼ਰਮਾ, ਰਾਮ ਚੰਦਰ ਯਾਦਵ, ਜਸਮਨਪ੍ਰੀਤ ਸਿੰਘ, ਸੁਮਨ, ਜਸਵਿੰਦਰ ਕੌਰ 11-09-2026
ਚੰਡੀਗੜ੍ਹ, 10 ਸਤੰਬਰ (ਸੰਦੀਪ ਕੁਮਾਰ ਮਾਹਨਾ) -ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਢੇ ਜਾਣ ਵਾਲੇ ਵਾਰਡਾਂ ਦੇ ਰਾਖਵੇਂਕਰਨ ਦਾ ਡਰਾਅ ਕਈ ਮੌਜੂਦਾ ਕੌਂਸਲਰਾਂ ਲਈ ਸਿਆਸੀ ਇਮਤਿਹਾਨ ਬਣਨ ਜਾ ਰਿਹਾ ਹੈ। 11 ਸਤੰਬਰ ਨੂੰ ਨਿਕਲਣ ਵਾਲੇ ਡਰਾਅ ਨਾਲ ਨਾ ਸਿਰਫ਼ ਵਾਰਡਾਂ ਦੀ ਕਿਸਮ ਤੈਅ ਹੋਵੇਗੀ, ਸਗੋਂ ਕਈ ਸੀਟਿੰਗ ਕੌਂਸਲਰਾਂ ਦੀ ਅਗਲੀ ਚੋਣ ਰਣਨੀਤੀ ਵੀ ਉਲਟ-ਪੁਲਟ ਹੋ ਸਕਦੀ ਹੈ। ਜਿਨ੍ਹਾਂ ਵਾਰਡਾਂ ਦੇ ਰਾਖਵੇਂ ਹੋਣ ਦੀ ਚਰਚਾ ਹੈ, ਉੱਥੇ ਬੈਠੇ ਕੌਂਸਲਰਾਂ ਦੀਆਂ ਨਜ਼ਰਾਂ ਹੁਣ ਡਰਾਅ ਦੇ ਨਤੀਜੇ ’ਤੇ ਟਿਕੀਆਂ ਹੋਈਆਂ ਹਨ। ਡਰਾਅ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਆਪਣੀ ਪੁਰਾਣੀ ਸੀਟ ਤੋਂ ਮੈਦਾਨ ਵਿਚ ਰਹੇਗਾ ਅਤੇ ਕਿਸ ਨੂੰ ਨਵੀਂ ਸਿਆਸੀ ਜ਼ਮੀਨ ਦੀ ਭਾਲ ਕਰਨੀ ਪਵੇਗੀ। ਇਨ੍ਹਾਂ ਕੌਂਸਲਰਾਂ ਦੇ ਵਾਰਡਾਂ ’ ਤੇ ਟਿਕੀਆਂ ਨਜ਼ਰਾਂ ਰਾਖਵੇਂਕਰਨ ਦੇ ਡਰਾਅ ਨੂੰ ਲੈ ਕੇ ਸਭ ਤੋਂ ਵੱਧ ਬੇਚੈਨੀ ਸੀਟਿੰਗ ਕੌਂਸਲਰਾਂ ਵਿਚ ਦਿਖਾਈ ਦੇ ਰਹੀ ਹੈ। ਕਈ ਕੌਂਸਲਰਾਂ ਨੂੰ ਆਪਣੇ ਮੌਜੂਦਾ ਵਾਰਡ ਦੇ ਰਾਖਵੇਂ ਹੋਣ ਦਾ ਖ਼ਦਸ਼ਾ ਹੈ। ਜੇਕਰ ਵਾਰਡ ਕਿਸੇ ਰਾਖਵੀਂ ਸ਼੍ਰੇਣੀ ਵਿਚ ਚਲਾ ਜਾਂਦਾ ਹੈ ਤਾਂ ਮੌਜੂਦਾ ਕੌਂਸਲਰ ਨੂੰ ਆਪਣੀ ਰਵਾਇਤੀ ਸੀਟ ਛੱਡ ਕੇ ਕਿਸੇ ਹੋਰ ਵਾਰਡ ਤੋਂ ਚੋਣ ਲੜਨ ਦੀ ਨੌਬਤ ਆ ਸਕਦੀ ਹੈ। ਸਿਆਸੀ ਹਲਕਿਆਂ ਵਿਚ ਜਿਨ੍ਹਾਂ ਮੌਜੂਦਾ ਕੌਂਸਲਰਾਂ ਦੇ ਵਾਰਡਾਂ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਹੈ, ਉਨ੍ਹਾਂ ਵਿਚ ਦਲੀਪ ਸ਼ਰਮਾ, ਮਨੁਵਰ, ਰਾਮ ਚੰਦਰ ਯਾਦਵ, ਬਿਮਲਾ ਦੂਬੇ, ਜਸਮਨਪ੍ਰੀਤ ਸਿੰਘ, ਜਸਵਿੰਦਰ ਕੌਰ ਅਤੇ ਸੁਮਨ ਦੇ ਨਾਂ ਪ੍ਰਮੁੱਖ ਹਨ। ਹਾਲਾਂਕਿ ਇਨ੍ਹਾਂ ਸਾਰੀਆਂ ਚਰਚਾਵਾਂ ’ਤੇ ਅੰਤਿਮ ਮੋਹਰ ਭਲਕੇ ਹੋਣ ਵਾਲੇ ਡਰਾਅ ਤੋਂ ਬਾਅਦ ਹੀ ਲੱਗੇਗੀ। ਜੇਕਰ ਇਨ੍ਹਾਂ ਵਿਚੋਂ ਕਿਸੇ ਸੀਟਿੰਗ ਕੌਂਸਲਰ ਦਾ ਵਾਰਡ ਰਾਖਵਾਂ ਹੋ ਜਾਂਦਾ ਹੈ ਤਾਂ ਸਬੰਧਤ ਸਿਆਸੀ ਪਾਰਟੀਆਂ ਲਈ ਵੀ ਨਵੀਂ ਚੁਣੌਤੀ ਖੜ੍ਹੀ ਹੋਵੇਗੀ। ਪਾਰਟੀਆਂ ਨੂੰ ਜਾਂ ਤਾਂ ਮੌਜੂਦਾ ਕੌਂਸਲਰ ਨੂੰ ਕਿਸੇ ਹੋਰ ਆਮ ਵਾਰਡ ਤੋਂ ਮੈਦਾਨ ਵਿਚ ਉਤਾਰਨਾ ਪਵੇਗਾ ਜਾਂ ਫਿਰ ਉਸੇ ਵਾਰਡ ਵਿਚ ਨਵੇਂ ਚਿਹਰੇ ’ਤੇ ਦਾਅ ਖੇਡਣਾ ਪਵੇਗਾ। ਦੋਵਾਂ ਹਾਲਾਤਾਂ ਵਿਚ ਪਾਰਟੀ ਅੰਦਰ ਟਿਕਟਾਂ ਲਈ ਨਵੇਂ ਸਮੀਕਰਨ ਬਣਨਗੇ। ਡਰਾਅ ਮਗਰੋਂ ਟਿਕਟਾਂ ਦੀ ਅਸਲ ਜੰਗ ਰਾਖਵੇਂਕਰਨ ਦਾ ਡਰਾਅ ਹੋਣ ਨਾਲ ਉਨ੍ਹਾਂ ਆਗੂਆਂ ਦੀ ਰਣਨੀਤੀ ਵੀ ਬਦਲ ਜਾਵੇਗੀ, ਜੋ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਵਾਰਡਾਂ ਵਿਚ ਸਰਗਰਮ ਹਨ ਅਤੇ ਪਾਰਟੀ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ। ਆਮ ਸ਼੍ਰੇਣੀ ਵਿਚ ਰਹਿਣ ਵਾਲੇ ਵਾਰਡਾਂ ਵਿਚ ਟਿਕਟ ਦੇ ਦਾਅਵੇਦਾਰਾਂ ਵਿਚ ਮੁਕਾਬਲਾ ਹੋਰ ਤੇਜ਼ ਹੋਵੇਗਾ, ਜਦਕਿ ਰਾਖਵੇਂ ਵਾਰਡਾਂ ਵਿਚ ਪਾਰਟੀਆਂ ਨੂੰ ਨਵੇਂ ਚਿਹਰਿਆਂ ਦੀ ਭਾਲ ਕਰਨੀ ਪਵੇਗੀ। ਇਸ ਦੇ ਨਾਲ ਹੀ ਜਿਹੜੇ ਕੌਂਸਲਰ ਆਪਣੀ ਪੁਰਾਣੀ ਸੀਟ ਤੋਂ ਵਾਂਝੇ ਹੋ ਸਕਦੇ ਹਨ, ਉਨ੍ਹਾਂ ਵਲੋਂ ਦੂਜੇ ਵਾਰਡਾਂ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਣਗੀਆਂ। ਇਸ ਨਾਲ ਕਈ ਵਾਰਡਾਂ ਵਿਚ ਪਹਿਲਾਂ ਤੋਂ ਸਰਗਰਮ ਆਗੂਆਂ ਅਤੇ ਸੀਟ ਬਦਲ ਕੇ ਆਉਣ ਵਾਲੇ ਕੌਂਸਲਰਾਂ ਵਿਚਾਲੇ ਟਕਰਾਅ ਦੇ ਆਸਾਰ ਬਣ ਸਕਦੇ ਹਨ। ਨਵੇਂ ਵਾਰਡ ਵਿਚ ਸਿਆਸੀ ਜ਼ਮੀਨ ਤਿਆਰ ਕਰਨੀ ਹੋਵੇਗੀ ਕਿਸੇ ਸੀਟਿੰਗ ਕੌਂਸਲਰ ਲਈ ਦੂਜੇ ਵਾਰਡ ਤੋਂ ਚੋਣ ਲੜਨਾ ਆਸਾਨ ਨਹੀਂ ਹੋਵੇਗਾ। ਆਪਣੇ ਮੌਜੂਦਾ ਵਾਰਡ ਵਿਚ ਪੰਜ ਸਾਲ ਦੇ ਕੰਮ, ਨਿੱਜੀ ਸੰਪਰਕ ਅਤੇ ਸਥਾਨਕ ਨੈੱਟਵਰਕ ਦਾ ਫ਼ਾਇਦਾ ਮਿਲਦਾ ਹੈ, ਜਦਕਿ ਨਵੇਂ ਵਾਰਡ ਵਿਚ ਉਸ ਨੂੰ ਮੁੜ ਵੋਟਰਾਂ ਨਾਲ ਸੰਪਰਕ ਬਣਾਉਣ ਅਤੇ ਸੰਗਠਨਕ ਪਕੜ ਮਜ਼ਬੂਤ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਡਾ . ਬਲਜੀਤ ਕੌਰ ਦੀ ਅਗਵਾਈ ਹੇਠ ‘ ਸਮਾਈਲ ਸਕੀਮ ’ ਬਣੀ ਭਿੱਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ ਮੁੱਖ ਮੰਤਰੀ ਭਗਵ... ਅਗਲੀ ਖ਼ਬਰ ਆਈਸੀਆਈਸੀਆਈ ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ਦੌਰਾਨ ਪੰਜਾਬ ’ ਚ ਟਰਮ ਪਲਾਨ ਕਾਰ...
Ad Position 24