07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜ਼ਮੀਨ ਐਕੁਆਇਰ ਕਰਨ ਲਈ ਗਮਾਡਾ ਅਧਿਕਾਰੀਆਂ ਨੇ 8 ਪਿੰਡਾਂ ਦੇ ਕਿਸਾਨਾਂ ਦੇ ਸੁਣੇ ਇਤਰਾਜ਼

ਐੱਸ. ਏ.

Ad Position 21
No active advertisement
ਅਜੀਤ ਡੈਸਕ 08-11-2026
ਐੱਸ. ਏ. ਐੱਸ. ਨਗਰ, 7 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਗਮਾਡਾ ਵਲੋਂ ਐਕਸਪੋ ਸਿਟੀ ਸਥਾਪਿਤ ਕਰਨ ਲਈ 4 ਪਿੰਡਾਂ ਸਫ਼ੀਪੁਰ, ਨੰਡਿਆਲੀ, ਧਰਮਗੜ੍ਹ ਤੇ ਰੁੜਕਾ ਦੀ 183 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਏਅਰੋਟਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੇ ਵਿਸਥਾਰ ਲਈ 7 ਪਿੰਡਾਂ ਸੇਖਨਮਾਜਰਾ, ਕੁਰੜਾ , ਤੰਗੌਰੀ, ਮਾਣਕਪੁਰ ਕੱਲਰ, ਖਿਜ਼ਰਗੜ੍ਹ, ਕਰਾਲਾ ਤੇ ਬਨੂੰੜ ਦੇ ਕਿਸਾਨਾਂ ਦੀ 2590 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਗਮਾਡਾ ਦੇ ਭੋਂ ਪ੍ਰਾਪਤੀ ਕੁਲੈਕਟਰ ਦੀ ਅਗਵਾਈ ਹੇਠਲੀ ਟੀਮ ਨੇ ਪੁੱਡਾ ਦਫ਼ਤਰ ਵਿਖੇ ਐਕਸਪੋ ਸਿਟੀ ਨਾਲ ਸੰਬੰਧਿਤ 4 ਪਿੰਡਾਂ ਤੇ ਏਅਰੋਟਰੋਪੋਲਿਸ ਪ੍ਰਾਜੈਕਟ ਨਾਲ ਸੰਬੰਧਿਤ 4 ਪਿੰਡਾਂ ਮਾਣਕਪੁਰ ਕੱਲਰ, ਕੁਰੜਾ, ਬਨੂੰੜ ਤੇ ਖਿਜ਼ਰਗੜ ਦੇ ਕਿਸਾਨਾਂ ਦੇ ਆਖ਼ਰੀ ਪੜਾਅ ਦੇ ਇਤਰਾਜ਼ ਸੁਣੇ ਜਦਕਿ 3 ਨਵੰਬਰ ਨੂੰ ਕਰਾਲਾ, ਸੇਖਨਮਾਜਰਾ ਤੇ ਤੰਗੌਰੀ ਦੇ ਕਿਸਾਨਾਂ ਦੇ ਇਤਰਾਜ਼ ਸੁਣੇ ਜਾਣਗੇ। ਪਿੰਡ ਮਾਣਕਪੁਰ ਦੇ ਸਰਪੰਚ ਰਵਿੰਦਰ ਸਿੰਘ, ਕਰਮ ਸਿੰਘ, ਟਹਿਲ ਸਿੰਘ, ਕੁਰੜਾ ਦੇ ਜਸਵੀਰ ਸਿੰਘ, ਭੁਪਿੰਦਰ ਸਿੰਘ, ਜਗਦੀਸ਼ ਸਿੰਘ ਨੰਬਰਦਾਰ, ਬਨੂੰੜ ਦੇ ਗੁਰਇਕਬਾਲ ਸਿੰਘ, ਖ਼ਿਜ਼ਰਗੜ੍ਹ ਦੇ ਗੁਰਦੀਪ ਸਿੰਘ, ਅਮਰਜੀਤ ਸਿੰਘ, ਪਾਲ ਸਿੰਘ ਆਦਿ ਨੇ ਆਪੋ-ਆਪਣੇ ਪਿੰਡਾਂ ਦੇ ਇਤਰਾਜ਼ ਦਰਜ ਕਰਵਾਏ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਮੁੱਚੇ ਖੇਤਰ ਵਿਚ ਹੋਣ ਵਾਲੇ ਵਿਕਾਸ ਦੇ ਨਕਸ਼ੇ ਦਿੱਤੇ ਜਾਣ, ਪਾਕਿਟਾਂ ਵਿਚ ਵੰਡੀ ਜਾਣ ਵਾਲੀ ਜ਼ਮੀਨ ਦੀ ਜਾਣਕਾਰੀ ਦਿੱਤੀ ਜਾਵੇ, ਪਾਕਿਟ ਵਾਈਜ਼ ਲੈਂਡ ਪੂਲਿੰਗ ਦਾ ਲਾਭ ਦੇਣ ਦੀ ਥਾਂ ਕਿਸਾਨਾਂ ਨੂੰ ਸਮੁੱਚੀ ਜ਼ਮੀਨ ਦਾ ਲਾਭ ਦਿੱਤਾ ਜਾਵੇ, ਲੈਂਡ ਪੂਲਿੰਗ ਤਹਿਤ ਸਮੁੱਚੇ ਲਾਭ ਪਿੰਡ ਦੀ ਜ਼ਮੀਨ ਵਿਚ ਦਿੱਤੇ ਜਾਣ, ਵਿਕਾਸ ਲਈ ਲੱਗਣ ਵਾਲਾ ਸਮਾਂ ਦੱਸਿਆ ਜਾਵੇ। ਇਸੇ ਤਰ੍ਹਾਂ ਪਿੰਡਾਂ ਨੂੰ 200 ਫੁੱਟ ਸਿੱਧੀ ਚੌੜੀ ਸੜਕਾਂ ਨਾਲ ਜੋੜਨ, ਪਿੰਡਾਂ ਦੇ ਸਾਂਝੇ ਮਨੋਰਥਾਂ ਲਈ 5 ਏਕੜ ਜ਼ਮੀਨ ਪਿੰਡ ਦੇ ਨਾਲ ਅਲਾਟ ਕਰਨ, ਪਾਣੀ ਤੇ ਸੀਵਰੇਜ ਸਿਸਟਮ ਦੀਆਂ ਲਾਈਨਾਂ ਨਾਲ ਪਿੰਡ ਦੀ ਵਸੋਂ ਨੂੰ ਜੋੜਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ ਅਗਲੀ ਖ਼ਬਰ ਢੁਡਿਆਲ ਖਾਲਸਾ ਸਕੂਲ ’ਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24