ਪੇਸ਼ੈਂਟ ਕੇਅਰ ਨਰਸਿੰਗ ਸਰਵਿਸ ਐਸੋਸੀਏਸ਼ਨ ਪੰਜਾਬ ਦਾ ਗਠਨ, ਬਲਜੀਤ ਸਿੰਘ ਸੰਧੂ ਸਰਪ੍ਰਸਤ ਤੇ ਮਨਦੀਪ ਸਿੰਘ ਪ੍ਰਧਾਨ ਨਿਯੁਕਤ
ਮੁੱਲਾਂਪੁਰ ਗਰੀਬਦਾਸ, 7 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੇਸ਼ੈਂਟ ਕੇਅਰ ਨਰਸਿੰਗ ਸੇਵਾ ਨਾਲ ਜੁੜੀਆਂ ਕੰਪਨੀਆਂ ਦੇ ਗਰੁੱਪ ਦੀ ਇਕ ਅਹਿਮ ਮੀਟਿੰਗ ਕਮਾਊ ਕਾਲੋਨੀ ਸਥਿਤ ਕਾਹਲੋਂ ਫਾਰਮ ਵਿਚਲੇ ਪੇਸ਼ੈਂਟ ਕੇਅਰ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਕੋਈ ਵੀ ਕੰਪਨੀ ਬਿਨਾਂ ਪੂਰੀ ਵੈਰੀਫਿਕੇਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰੇ ਕਿਸੇ ਵੀ ਸਟਾਫ਼ ਨੂੰ ਭਰਤੀ ਨਹੀਂ ਕਰੇਗੀ ਅਤੇ ਨਾ ਹੀ ਬਿਨਾਂ ਪੜਤਾਲ ਕੀਤੇ ਕਿਸੇ ਮਰੀਜ਼ ਦੇ ਘਰ ਡਿਊਟੀ ਲਈ ਭੇਜੇਗੀ।
ਮੁੱਲਾਂਪੁਰ ਗਰੀਬਦਾਸ, 7 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੇਸ਼ੈਂਟ ਕੇਅਰ ਨਰਸਿੰਗ ਸੇਵਾ ਨਾਲ ਜੁੜੀਆਂ ਕੰਪਨੀਆਂ ਦੇ ਗਰੁੱਪ ਦੀ ਇਕ ਅਹਿਮ ਮੀਟਿੰਗ ਕਮਾਊ ਕਾਲੋਨੀ ਸਥਿਤ ਕਾਹਲੋਂ ਫਾਰਮ ਵਿਚਲੇ ਪੇਸ਼ੈਂਟ ਕੇਅਰ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਕੋਈ ਵੀ ਕੰਪਨੀ ਬਿਨਾਂ ਪੂਰੀ ਵੈਰੀਫਿਕੇਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰੇ ਕਿਸੇ ਵੀ ਸਟਾਫ਼ ਨੂੰ ਭਰਤੀ ਨਹੀਂ ਕਰੇਗੀ ਅਤੇ ਨਾ ਹੀ ਬਿਨਾਂ ਪੜਤਾਲ ਕੀਤੇ ਕਿਸੇ ਮਰੀਜ਼ ਦੇ ਘਰ ਡਿਊਟੀ ਲਈ ਭੇਜੇਗੀ। ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਕੰਪਨੀ ਆਪਣੇ ਵਲੋਂ ਕਿਸੇ ਸਟਾਫ਼ ਨੂੰ ਮਰੀਜ਼ ਦੇ ਘਰ ਡਿਊਟੀ ‘ਤੇ ਭੇਜਦੀ ਹੈ ਤਾਂ ਉਸ ਸਟਾਫ਼ ਦੀ ਪਛਾਣ, ਵੈਰੀਫਿਕੇਸ਼ਨ ਅਤੇ ਕੰਪਨੀ ਵਲੋਂ ਤੈਅ ਕੀਤੀਆਂ ਜ਼ਿੰਮੇਵਾਰੀਆਂ ਦੀ ਜਵਾਬਦੇਹੀ ਸੰਬੰਧਿਤ ਕੰਪਨੀ ਦੀ ਹੀ ਹੋਵੇਗੀ। ਆਗੂਆਂ ਨੇ ਕਿਹਾ ਕਿ ਇਸ ਗੰਭੀਰ ਮਸਲੇ ਨੂੰ ਧਿਆਨ ‘ਚ ਰੱਖਦਿਆਂ ਮੀਟਿੰਗ ‘ਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਪੇਸ਼ੈਂਟ ਕੇਅਰ ਨਰਸਿੰਗ ਸਰਵਿਸ ਐਸੋਸੀਏਸ਼ਨ ਪੰਜਾਬ/ਚੰਡੀਗੜ੍ਹ ਦਾ ਗਠਨ ਕੀਤਾ। ਇਸ ਮੌਕੇ ਬਲਜੀਤ ਸਿੰਘ ਸੰਧੂ ਨੂੰ ਸਰਪ੍ਰਸਤ, ਮਨਦੀਪ ਸਿੰਘ ਨੂੰ ਪ੍ਰਧਾਨ ਤੇ ਕਾਹਨ ਸਿੰਘ ਮੁੱਖ ਸਲਾਹਕਾਰ ਨਿਯੁਕਤ ਕੀਤਾ। ਇਸੇ ਦੌਰਾਨ ਐਸੋਸੀਏਸ਼ਨ ਦੇ ਨਵ-ਨਿਯੁਕਤ ਅਹੁਦੇਦਾਰਾਂ ਸਮੇਤ ਸਮੁੱਚੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਨੂੰ ਇਕ ਅਜਿਹਾ ਭਰੋਸੇਯੋਗ ਤੇ ਪਾਰਦਰਸ਼ੀ ਪਲੇਟਫਾਰਮ ਬਣਾਇਆ ਜਾਵੇਗਾ।