09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਫੇਜ਼ -10 ’ ਚ ਕਾਰੋਬਾਰੀ ਦੇ ਘਰ ਬਾਹਰ 6 ਰਾਊਂਡ ਫਾਇਰਿੰਗ , ਨਵ - ਨਿਯੁਕਤ ਐੱਸ . ਐੱਸ . ਪੀ . ਦੀ ਦੂਜੀ ਚੁਨੌਤੀ ਗੈਂਗਸਟਰਾਂ ਵਲੋਂ ਮਿਲੀਆਂ ਧਮਕੀਆਂ ਨਾਲ ਜੋੜ ਕੇ ਜਾਂਚ; 3 ਦਿਨ ਪਹਿਲਾਂ ਸੈਕਟਰ-80 ਦੇ ਸੈਲੂਨ ਬਾਹਰ ਵੀ ਚੱਲੀਆਂ ਸਨ ਗੋਲੀਆਂ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਐੱਸ. ਏ. ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)–ਫੇਜ਼-10 ’ਚ ਸੋਮਵਾਰ ਦੇਰ ਰਾਤ ਇਕ ਕਾਰੋਬਾਰੀ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਕਰੀਬ 6 ਤੋਂ 7 ਰਾਊਂਡ ਫਾਇਰਿੰਗ ਕੀਤੇ ਜਾਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਰਾਤ ਕਰੀਬ 11.30 ਵਜੇ ਦੀ ਦੱਸੀ ਜਾ ਰਹੀ ਹੈ। ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੁਤਾਬਕ ਕਾਰੋਬਾਰੀ ਬਲਜੀਤ ਸਿੰਘ ਨੇ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਫੇਜ਼-11 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੁਹਾਲੀ ਦੇ ਡੀ. ਐੱਸ. ਪੀ. ਸਿਟੀ -2 ਦੇ ਇਲਾਕੇ ਵਿਚ ਵਾਪਰੀ ਇਹ ਦੂਜੀ ਘਟਨਾ, ਨਵ ਨਿਯੁਕਤ ਐੱਸ. ਐੱਸ. ਪੀ. ਲਈ ਦੂਜੀ ਚੁਨੌਤੀ ਬਣ ਗਈ ਹੈ। ਇਸ ਤੋਂ ਪਹਿਲਾਂ ਹੇਅਰ ਮਾਸਟਰ ਸਲੂਨ ਤੇ 2 ਸਤੰਬਰ ਨੂੰ ਚੱਲੀ ਗੋਲੀ ਦੇ ਮਾਮਲੇ ਦੀ ਵੀ ਜਾਂਚ ਜਾਰੀ ਹੈ। ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ ਅਤੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਨੁਸਾਰ ਬਲਜੀਤ ਸਿੰਘ ਅਤੇ ਉਸ ਦੇ ਕਾਰੋਬਾਰੀ ਸਾਥੀ ਨੂੰ ਪਹਿਲਾਂ ਗੈਂਗਸਟਰਾਂ ਵਲੋਂ ਧਮਕੀਆਂ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਕਾਰਨ ਪੁਲਿਸ ਵਲੋਂ ਮਾਮਲੇ ਦੀ ਜਾਂਚ ਐਕਸਟੌਰਸ਼ਨ ਐਂਗਲ ਤੋਂ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਫਾਇਰਿੰਗ ਦੇ ਅਸਲ ਕਾਰਨ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਘਟਨਾ ਨੂੰ ਤਿੰਨ ਦਿਨ ਪਹਿਲਾਂ ਥਾਣਾ ਸੋਹਾਣਾ ਅਧੀਨ ਪੈਂਦੇ ਹੇਅਰ ਮਾਸਟਰ ਸੈਲੂਨ ਦੇ ਬਾਹਰ ਹੋਈ ਫਾਇਰਿੰਗ ਨਾਲ ਜੋੜ ਕੇ ਵੀ ਜਾਂਚਿਆ ਜਾ ਰਿਹਾ ਹੈ। ਪੁਲਿਸ ਦੋਵਾਂ ਘਟਨਾਵਾਂ ਵਿਚਕਾਰ ਕਿਸੇ ਤਰ੍ਹਾਂ ਦਾ ਸੰਬੰਧ ਹੋਣ ਜਾਂ ਨਾ ਹੋਣ ਬਾਰੇ ਸੁਰਾਗ ਇਕੱਠੇ ਕਰ ਰਹੀ ਹੈ। ਥਾਣਾ ਫੇਜ਼-11 ਪੁਲਿਸ ਵਲੋਂ ਮੰਗਲਵਾਰ ਨੂੰ ਮਾਮਲੇ ਸੰਬੰਧੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।­
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪੁਲਿਸ ਨੇ ‘ਵਿਲੇਜ ਡਿਫੈਂਸ ਕਮੇਟੀਆਂ’ ਨਾਲ ਕੀਤੀ ਮੀਟਿੰਗ ਨਸ਼ੇ ਦੀ ਵਿਕਰੀ ਜਾਂ ਸਪਲਾਈ ਦੀ ਸੂਚਨਾ ਤੁਰ... ਅਗਲੀ ਖ਼ਬਰ ਗੰਨੇ ’ਚ ਦੇਰੀ ਨਾਲ ਅਤੇ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਸਾਨ : ਕੇਨ ਕਮਿਸ਼ਨਰ
Ad Position 24