09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੰਨੇ ’ਚ ਦੇਰੀ ਨਾਲ ਅਤੇ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਸਾਨ : ਕੇਨ ਕਮਿਸ਼ਨਰ

ਐੱਸ. ਏ.

Ad Position 21
repet_subhas-goyals [Copy P29]
ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ 09-09-2026
ਐੱਸ. ਏ. ਐੱਸ. ਨਗਰ, 8 ਸਤੰਬਰ (ਪ੍ਰੋ. ਅਵਤਾਰ ਸਿੰਘ)-ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੰਨੇ ਦੀ ਫ਼ਸਲ ‘ਚ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਅਤੇ ਲੋੜ ਤੋਂ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਫ਼ਸਲ ਦੇ ਝਾੜ ਅਤੇ ਖੰਡ ਦੀ ਰਿਕਵਰੀ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਕਿਸਾਨ ਝਾੜ ਵਧਾਉਣ ਦੇ ਮਕਸਦ ਨਾਲ ਅਗਸਤ ਤੋਂ ਬਾਅਦ ਵੀ ਗੰਨੇ ਦੀ ਫ਼ਸਲ ‘ਚ ਯੂਰੀਆ ਪਾਉਂਦੇ ਹਨ, ਪਰ ਅਜਿਹਾ ਕਰਨਾ ਲਾਹੇਵੰਦ ਸਾਬਿਤ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੰਨੇ ਦੇ ਵਧਣ ਸਮੇਂ ਨਵੇਂ ਪੱਤਿਆਂ ਅਤੇ ਨਵੇਂ ਹਿੱਸਿਆਂ ਨੂੰ ਲੋੜੀਂਦੀ ਖੁਰਾਕ ਬੂਟਾ ਖ਼ੁਦ ਪੁਰਾਣੇ ਪੱਤਿਆਂ ਅਤੇ ਪੱਕੇ ਹਿੱਸਿਆਂ ਤੋਂ ਪਹੁੰਚਾ ਦਿੰਦਾ ਹੈ, ਇਸ ਲਈ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਵਾਧੂ ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਰੀ ਨਾਲ ਵੱਧ ਯੂਰੀਆ ਪਾਉਣ ਨਾਲ ਗੰਨਾ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਇਸ ਦੇ ਅੰਦਰਲੇ ਹਿੱਸੇ ਨਰਮ ਤੇ ਪਾਣੀ ਵਾਲੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲ ਬਾਹਰੋਂ ਭਾਵੇਂ ਹਰੀ-ਭਰੀ ਦਿਖਾਈ ਦਿੰਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਗੰਨੇ ‘ਚ ਖੰਡ ਦੀ ਮਾਤਰਾ ਵੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਪਾਉਣ ਨਾਲ ਗੰਨੇ ‘ਚ ਖੰਡ ਦੀ ਮਾਤਰਾ ਘਟ ਸਕਦੀ ਹੈ ਅਤੇ ਗੰਨੇ ਦੇ ਨਰਮ ਤੇ ਕਮਜ਼ੋਰ ਹੋਣ ਕਾਰਨ ਇਸ ‘ਤੇ ਕੀੜਿਆਂ ਦੇ ਹਮਲੇ ਦਾ ਖ਼ਤਰਾ ਵਧ ਸਕਦਾ ਹੈ। ਕੇਨ ਕਮਿਸ਼ਨਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਗੰਨਾ ਹਰਾ ਰੱਖਣ ਦੇ ਲਾਲਚ ‘ਚ ਵਾਰ-ਵਾਰ ਯੂਰੀਆ ਨਾ ਪਾਉਣ, ਸਗੋਂ ਯੂਰੀਆ ਦੀ ਵਰਤੋਂ ਸਿਰਫ਼ ਸਿਫ਼ਾਰਸ਼ ਕੀਤੇ ਸਮੇਂ, ਮਾਤਰਾ ਅਤੇ ਢੰਗ ਅਨੁਸਾਰ ਹੀ ਕਰਨ।
Ad Position 22
No active advertisement
ਪਿਛਲੀ ਖ਼ਬਰ ਫੇਜ਼ -10 ’ ਚ ਕਾਰੋਬਾਰੀ ਦੇ ਘਰ ਬਾਹਰ 6 ਰਾਊਂਡ ਫਾਇਰਿੰਗ , ਨਵ - ਨਿਯੁਕਤ ਐੱਸ . ਐੱਸ . ਪੀ . ਦੀ ਦੂਜੀ ਚੁਨੌਤੀ ਗੈਂਗਸ... ਅਗਲੀ ਖ਼ਬਰ ਮੁਹਾਲੀ ’ਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਢਾਂਚੇ ਨੂੰ ਅੱਪਡੇਟ ਕੀਤਾ ਜਾ ਰਿਹੈ : ਡਿਪਟੀ ਚੀਫ਼...
Ad Position 24