27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਰਵਾਲਾ ਵਿਖੇ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਵਲੋਂ ਕਾਰਵਾਈ

ਪੰਚਕੂਲਾ, 26 ਅਗਸਤ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਅਗਵਾਈ ਹੇਠ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਪਿੰਡ ਬਰਵਾਲਾ ਅਤੇ ਬਤੌੜ ਵਿਖੇ ਵਿਕਸਿਤ ਹੋਰ ਰਹੀਆਂ ਦੋ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕਰੀਬ 4.

Ad Position 21
No active advertisement
ਅਜੀਤ ਡੈਸਕ 27-08-2026
ਪੰਚਕੂਲਾ, 26 ਅਗਸਤ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਅਗਵਾਈ ਹੇਠ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਪਿੰਡ ਬਰਵਾਲਾ ਅਤੇ ਬਤੌੜ ਵਿਖੇ ਵਿਕਸਿਤ ਹੋਰ ਰਹੀਆਂ ਦੋ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕਰੀਬ 4.5 ਏਕੜ ਖੇਤਰ ‘ਚ ਬਣਾਏ ਗਏ ਨਾਜਾਇਜ਼ ਢਾਂਚਿਆਂ ਨੂੰ ਢਾਹ ਦਿੱਤਾ। ਕਾਰਵਾਈ ਦੌਰਾਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਕਾਲੋਨੀਆਂ ‘ਚ ਬਣਾਏ ਗਏ ਕੱਚੇ ਸੜਕਾਂ ਦੇ ਨੈੱਟਵਰਕ ਅਤੇ ਪਲਾਟਾਂ ਦੀ ਨਿਸ਼ਾਨਦੇਹੀ ਨੂੰ ਖ਼ੁਰਦ-ਬੁਰਦ ਕੀਤਾ ਗਿਆ। ਇਹ ਕਾਰਵਾਈ ਡੀ. ਟੀ. ਪੀ. ਬਬੀਤਾ ਗੁਪਤਾ, ਡਿਊਟੀ ਮੈਜਿਸਟ੍ਰੇਟ ਡਿੰਪੀ ਰਾਠੀ ਤੇ ਸਹਾਇਕ ਨਗਰ ਯੋਜਨਾਕਾਰ ਅਸ਼ੋਕ ਕੁਮਾਰ ਵਲੋਂ ਭਾਰੀ ਪੁਲਿਸ ਬਲ ਦੀ ਮੌਜੂਦਗੀ ‘ਚ ਅਮਲ ‘ਚ ਲਿਆਂਦੀ ਗਈ। ਇਸ ਮੌਕੇ ਡੀ. ਟੀ. ਪੀ. ਬਬੀਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੀ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਤੋਂ ਪਹਿਲਾਂ ਡਾਇਰੈਕਟਰ, ਨਗਰ ਤੇ ਗ੍ਰਾਮ ਯੋਜਨਾ ਵਿਭਾਗ, ਹਰਿਆਣਾ ਤੋਂ ਲੋੜੀਂਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਨਾਜਾਇਜ਼ ਉਸਾਰੀ ਜਾਂ ਅਣ-ਅਧਿਕਾਰਤ ਕਾਲੋਨੀ ਵਿਕਸਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ. ਟੀ. ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਤੋਂ ਸੀ. ਐਲ. ਯੂ./ਲਾਇਸੰਸ ਦੀ ਮਨਜ਼ੂਰੀ ਲਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਾ ਕਰਨ ਅਤੇ ਨਾ ਹੀ ਅਣ-ਅਧਿਕਾਰਤ ਕਾਲੋਨੀ ‘ਚ ਪਲਾਟ ਖਰੀਦਣ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਕਾਮਿਆਂ ਦਾ ਵਫ਼ਦ ਪੈਨਸ਼ਨ ਸੈੱਲ ਦੇ ਮੁਖੀ ਨੂੰ ਮਿਲਿਆ ਅਗਲੀ ਖ਼ਬਰ ਬੈਂਕ ਆਫ਼ ਮਹਾਰਾਸ਼ਟਰ ਦੀ ਨਵੀਂ ਸ਼ਾਖਾ ਦਾ ਉਦਘਾਟਨ : ਮਨਸਾ ਦੇਵੀ ਕੰਪਲੈਕਸ, ਸੈਕਟਰ-5 ਵਿਖੇ ਨਵੀਂ ਸ਼ਾਖਾ ਖੁੱਲ੍ਹੀ
Ad Position 24