26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਜੌਰ ਵਿਖੇ ਬੁਟੀਕ ਚਲਾਉਣ ਵਾਲੀ ਮਹਿਲਾ ਦੀ ਗਲਾ ਘੁੱਟ ਕੇ ਹੱਤਿਆ

ਪੰਚਕੂਲਾ, 26 ਅਗਸਤ (ਕਪਿਲ)- ਪਿੰਜੌਰ ਦੇ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ‘ਚ ਸਥਿਤ ਇਕ ਬੂਟੀਕ ‘ਚ ਮਹਿਲਾ ਦੀ ਗਲਾ ਰੇਤ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਾਜਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਰਤਪੁਰ ਕਾਲੋਨੀ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ ਤੇ ਆਪਣਾ ਬੂਟੀਕ ਚਲਾਉਂਦੀ ਸੀ।

Ad Position 21
No active advertisement
ਸੂਚਨਾ ਮਿਲਣ ਤੋਂ ਬਾਅਦ ਬੁਟਿਕ ਵਿਖੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਈ ਪੁਲਿਸ। ਤਸਵੀਰ : ਕਪਿਲ 27-08-2026
ਪੰਚਕੂਲਾ, 26 ਅਗਸਤ (ਕਪਿਲ)- ਪਿੰਜੌਰ ਦੇ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ‘ਚ ਸਥਿਤ ਇਕ ਬੂਟੀਕ ‘ਚ ਮਹਿਲਾ ਦੀ ਗਲਾ ਰੇਤ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਾਜਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਰਤਪੁਰ ਕਾਲੋਨੀ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ ਤੇ ਆਪਣਾ ਬੂਟੀਕ ਚਲਾਉਂਦੀ ਸੀ। ਹਾਸਿਲ ਜਾਣਕਾਰੀ ਅਨੁਸਾਰ ਮਹਿਲਾ ਨੂੰ ਜ਼ਖ਼ਮੀ ਹਾਲਤ ‘ਚ ਦੇਖ ਕੇ ਰਾਜੂ ਨਾਮਕ ਵਿਅਕਤੀ ਵਲੋਂ ਇਕ ਮੋਟਰਸਾਈਕਲ ਸਵਾਰ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਾਜੂ ਨੇ ਦੱਸਿਆ ਕਿ ਕੁਝ ਮਹਿਲਾਵਾਂ ਨੇ ਉਸ ਨੂੰ ਗਲੀ ‘ਚ ਇਕ ਜ਼ਖ਼ਮੀ ਮਹਿਲਾ ਦੇ ਪਏ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਮੌਕੇ ਪੁੱਜਿਆ। ਹਸਪਤਾਲ ਦੇ ਡਾਕਟਰ ਰਾਜੀਵ ਭਾਰਦਵਾਜ ਨੇ ਦੱਸਿਆ ਕਿ ਮਹਿਲਾ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚੀ ਸੀ ਅਤੇ ਉਸ ਦਾ ਗਲਾ ਪੂਰੀ ਤਰ੍ਹਾਂ ਵੱਢਿਆ ਹੋਇਆ ਸੀ ਅਤੇ ਉਹ ਹੋਸ਼ ‘ਚ ਨਹੀਂ ਸੀ। ਡਾਕਟਰਾਂ ਵਲੋਂ ਉਸ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਗਈ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਲਾਸ਼ ਨੂੰ ਕਾਲਕਾ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਪਿੰਜੌਰ ਦੇ ਮੁਖੀ ਰਾਜੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਪੁਲਿਸ ਵਲੋਂ ਜਦੋਂ ਘਟਨਾ ਸਥਾਨ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਗਈ ਤਾਂ ਉਸ ‘ਚ ਇਕ ਸ਼ੱਕੀ ਵਿਅਕਤੀ ਬੂਟੀਕ ਦੇ ਅੰਦਰ ਜਾਂਦਾ ਅਤੇ ਕੁਝ ਸਮੇਂ ਬਾਅਦ ਬਾਹਰ ਨਿਕਲ ਕੇ ਸ਼ਟਰ ਬੰਦ ਕਰਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਜ਼ਖ਼ਮੀ ਰਾਜਿੰਦਰ ਕੌਰ ਵਲੋਂ ਖ਼ੁਦ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੂੰ ਮਹਿਲਾ ਕੋਲੋਂ ਇਕ ਡਾਇਰੀ ਵੀ ਮਿਲੀ ਹੈ, ਜਿਸ ‘ਚ ਕਥਿਤ ਤੌਰ ‘ਤੇ ਉਸ ਨੇ ਆਪਣੇ ਪਤੀ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਦਿਆਂ ਮਦਦ ਦੀ ਗੁਹਾਰ ਲਗਾਈ ਹੈ। ਡਾਇਰੀ ‘ਚ ਉਸ ਦੀ ਸੱਸ, ਦੋ ਨਣਦਾਂ ਪ੍ਰੀਤੀ ਤੇ ਨੀਤੂ ਅਤੇ ਦਿਓਰ ਦਾ ਵੀ ਜ਼ਿਕਰ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ। ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ਼ ਅਤੇ ਹੋਰਨਾਂ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਨੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਕਰਵਾਇਆ ਅਗਲੀ ਖ਼ਬਰ ਰਾਖਵੀਆਂ ਵਪਾਰਕ ਯੂਨਿਟਾਂ ਹੋਰ ਵਿਅਕਤੀ ਨੂੰ ਵੇਚਣ ਦੇ ਦੋਸ਼ ਹੇਠ ਸੁਸ਼ਮਾ ਬਿਲਡਰ ਦੇ ਖ਼ਿਲਾਫ਼ ਕੇਸ ਦਰਜ
Ad Position 24