26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੀ. ਜੀ. ਸੀ. ਲਾਂਡਰਾਂ ਨੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਕਰਵਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 27-08-2026
ਐੱਸ. ਏ. ਐੱਸ. ਨਗਰ, 26 ਅਗਸਤ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.)-ਸੀ. ਜੀ. ਸੀ. ਲਾਂਡਰਾਂ ਵਲੋਂ ਐਸ. ਏ. ਪੀ. ਲੈਬਜ਼ ਇੰਡੀਆ ਪ੍ਰਾ. ਲਿ. ਦੇ ਸਹਿਯੋਗ ਨਾਲ ਕੈਂਪਸ ਵਿਖੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਵਿਦਿਆਰਥੀ ਨਵੀਨਤਾਕਾਰਾਂ, ਤਕਨਾਲੋਜੀ ਪ੍ਰੇਮੀਆਂ, ਉਦਯੋਗਿਕ ਆਗੂਆਂ, ਸਲਾਹਕਾਰਾਂ ਅਤੇ ਅਕਾਦਮਿਕ ਹਿੱਸੇਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਾਹੁਲ ਸਚਦੇਵ ਡਾਇਰੈਕਟਰ ਇੰਡੀਆ ਸਬਕੰਟੀਨੈਂਟ ਐਸ. ਏ. ਪੀ. ਯੂਨੀਵਰਸਿਟੀ ਅਲਾਇੰਸ ਅਤੇ ਅਭਿਜੀਤ ਮਹਿਰੋਤਰਾ ਡਾਇਰੈਕਟਰ ਤੇ ਬਿਜ਼ਨੈੱਸ ਹੈੱਡ ਅਪਗ੍ਰਾਡਐਕਸ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਉਦਯੋਗ ਦੀਆਂ ਉਮੀਦਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਡਾ. ਸੁਖਪ੍ਰੀਤ ਕੌਰ ਡਾਇਰੈਕਟਰ ਪ੍ਰਿੰਸੀਪਲ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ, ਡਾ. ਕਪਿਲ ਮਹਿਤਾ ਐੱਚ. ਓ. ਡੀ. ਉਭਰਦੇ ਤਕਨਾਲੋਜੀ ਵਿਭਾਗ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ, ਸੰਸਥਾ ਦੇ ਡਾਇਰੈਕਟਰ ਤੇ ਡੀਨ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਹੈਕਾਥੌਨ ‘ਚ ਭਾਗ ਲੈਣ ਵਾਲੀਆਂ ਟੀਮਾਂ ਦਾ ਮੁਲਾਂਕਣ ਇਕ ਮਾਹਿਰ ਪੈਨਲ ਦੁਆਰਾ ਕੀਤਾ ਗਿਆ, ਜਿਸ ‘ਚ ਜੈਦੀਪ ਘੋਸ਼ ਸੀਨੀਅਰ ਮੈਨੇਜਰ ਗਲੋਬਲ ਇਨੇਬਲਮੈਂਟ ਅਡੋਬ, ਅਵਿਨਾਸ਼ ਕਾਲੜਾ ਮੈਨੇਜਰ ਡੇਲੋਇਟ, ਨਿਤਨ ਮਹੇਸ਼ਵਰੀ ਡਾਇਰੈਕਟਰ ਬਿਜ਼ਨੈੱਸ ਡਿਵੈਲਪਮੈਂਟ ਟੀਮ ਅਪਗ੍ਰਾਡ, ਪ੍ਰਿਆਂਸ਼ੂ ਡੇਟਾ ਸਾਇੰਟਿਸਟ ਟੈਕਕੈਡ, ਰਚਿਤ ਜੈਨ ਸੰਸਥਾਪਕ ਤੇ ਸੀ. ਈ. ਓ. ਮੈਂਟੋਰਲ, ਤਨਦੀਪ ਸਿੰਗੜਾ ਸੰਸਥਾਪਕ ਸ਼ੀ ਇਨੋਵੇਟਸ ਏ. ਆਈ., ਗੁਰਮਿੰਦਰ ਸਿੰਘ ਡੇਟਾ ਸਾਇੰਟਿਸਟ ਤੇ ਐਮ. ਡੀ. ਕੋਡਰਰੂਟਸ, ਅਮਨ ਮੁੰਦਰਾ ਸੰਸਥਾਪਕ ਤੇ ਸੀ. ਈ. ਓ. ਵੈਲਜ਼ਿਨ, ਨਵਨੀਤ ਸਿੰਘ ਵਪਾਰ ਵਿਕਾਸ ਆਗੂ ਅਤੇ ਪ੍ਰਿੰਸ ਕਾਲੜਾ ਲੀਡ ਇੰਜੀਨੀਅਰ ਸੋਫਲਾਈ ਇਨੋਵੇਸ਼ਨਜ਼ ਸ਼ਾਮਿਲ ਸਨ। ਇਸ ਮੌਕੇ ਮਾਹਿਰਾਂ ਦੇ ਪੈਨਲ ਨੇ ਨਵੀਨਤਾ, ਸਮੱਸਿਆ ਦੀ ਪਛਾਣ, ਤਕਨੀਕੀ ਲਾਗੂਕਰਨ, ਵਿਵਹਾਰਕਤਾ, ਸਕੇਲੇਬਿਲਟੀ, ਸੰਭਾਵੀ ਪ੍ਰਭਾਵ, ਪੇਸ਼ਕਾਰੀ ਅਤੇ ਹੱਲ ਦੀ ਸਮੁੱਚੀ ਗੁਣਵੱਤਾ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਹੱਲਾਂ ਦਾ ਮੁਲਾਂਕਣ ਕੀਤਾ। ਇਸ ਮੌਕੇ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੀ. ਜੀ. ਸੀ. ਲਾਂਡਰਾਂ ਵਿਖੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਦਾ ਪ੍ਰਬੰਧ ਕਰਨਾ ਸਾਡੇ ਇਸ ਸੰਕਲਪ ਨੂੰ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕੀਤੇ ਜਾਣ, ਜਿਥੇ ਕਿ ਉਹ ਨਵੀਨਤਾ, ਪ੍ਰਯੋਗ ਅਤੇ ਅਸਲ ਸੰਸਾਰ ਦੀਆਂ ਚੁਣੌਤੀਆਂ ਦਾ ਹੱਲ ਲੱਭ ਸਕਣ। ਇਸ ਦੌਰਾਨ ਐਸ. ਏ. ਪੀ., ਅਡੋਬ, ਡੇਲੋਇਟ, ਅੱਪਗ੍ਰੇਡ, ਟੈਕਕੈਡ ਅਤੇ ਹੋਰਨਾਂ ਤਕਨਾਲੋਜੀ ਤੇ ਨਵੀਨਤਾ ਸੰਗਠਨਾਂ ਦੇ ਪੇਸ਼ੇਵਰਾਂ ਨਾਲ ਗੱਲਬਾਤ ਨੇ ਭਾਗੀਦਾਰਾਂ ਨੂੰ ਮੌਜੂਦਾ ਉਦਯੋਗ ਅਭਿਆਸਾਂ, ਉੱਭਰ ਰਹੇ ਤਕਨਾਲੋਜੀ ਰੁਝਾਨਾਂ ਅਤੇ ਵਿਕਸਿਤ ਹੋ ਰਹੀਆਂ ਪੇਸ਼ੇਵਰ ਜ਼ਰੂਰਤਾਂ ਦਾ ਸਾਹਮਣਾ ਕਰਨ ਦਾ ਕੀਮਤੀ ਅਨੁਭਵ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ-ਸੌਂਦ ਅਗਲੀ ਖ਼ਬਰ ਪਿੰਜੌਰ ਵਿਖੇ ਬੁਟੀਕ ਚਲਾਉਣ ਵਾਲੀ ਮਹਿਲਾ ਦੀ ਗਲਾ ਘੁੱਟ ਕੇ ਹੱਤਿਆ
Ad Position 24