27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਬੰਦ ਕਰਕੇ ਸਿਵਲ ਸਰਜਨ ਦਫਤਰ ਅੱਗੇ ਪ੍ਰਦਰਸ਼ਨ

ਤਰਨ ਤਾਰਨ, 27 ਅਗਸਤ (ਹਰਿੰਦਰ ਸਿੰਘ )- ਅੱਜ ਜਿਲਾ ਤਰਨਤਾਰਨ ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਜਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਓਪੀਡੀ ਬੰਦ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ

Ad Position 21
No active advertisement
ਅਜੀਤ ਡੈਸਕ 27-08-2026

ਤਰਨ ਤਾਰਨ, 27 ਅਗਸਤ (ਹਰਿੰਦਰ ਸਿੰਘ )-  ਅੱਜ ਜਿਲਾ ਤਰਨਤਾਰਨ ਸਾਂਝਾ  ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਜਿਲੇ ਦੇ ਸਾਰੇ ਸਰਕਾਰੀ  ਹਸਪਤਾਲਾਂ ਦੀਆਂ  ਓਪੀਡੀ ਬੰਦ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ ਅਤੇ ਸਿਵਲ ਹਸਪਤਾਲ ਤੋਂ ਬੋਹੜੀ ਚੌਂਕ ਤੱਕ ਮਾਰਚ ਕਰਦੇ ਹੋਏ ਬੋਹੜੀ ਚੌਂਕ ਤਰਨ ਤਾਰਨ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਇਸ ਰੋਸ ਧਰਨੇ ਦੇ ਵਿੱਚ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੇ ਨਾਲ ਨਾਲ ਮੈਡੀਕਲ ਅਫਸਰਾਂ ਨੇ ਵੀ  ਭਾਗ ਲਿਆ। ਯੂਨੀਅਨ ਆਗੂਆਂ ਦੱਸਿਆ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਟੇ ਹੋਏ ਭਤੇ ਬਹਾਲ ਕਰਨਾ, ਘੱਟੋ ਘੱਟ ਉਜਰਤਾਂ ਲਾਗੂ ਕਰਨਾ, ਬਨਦਾ ਡੀਏ ਰਿਲੀਜ ਕਰਨਾ ,15 ਜਨਵਰੀ 2015 ਅਤੇ 17 ਜੁਲਾਈ 2020 ਦੀ ਚਿੱਠੀ ਨੂੰ ਰੱਦ ਕਰਨਾ ਆਦਿ ਪਰਮੁੱਖ ਮੰਗਾ  ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਨਹੀਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਪੈਰਾ ਮੈਡੀਕਲ ਯੂਨੀਅਨ ਦੇ ਮੁੱਖ ਸਲਾਹਕਾਰ ਵਿਰਸਾ ਸਿੰਘ ਪੰਨੂ , ਪੈਰਾ ਮੈਡੀਕਲ ਆਗੂ ਰਜਵੰਤ ਸਿੰਘ ਬਾਗੜੀਆਂ,  ਅਤੇ ਸੂਬਾ ਆਗੂ ਗੁਰਜਿੰਦਰ ਢਿੱਲੋਂ , ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਐਮ ਐਲ ਟੀ ਪਰਧਾਨ ਪਰਮਜੀਤ ਸਿੰਘ,ਜਨਰਲ ਸਕੱਤਰ ਅਮਨਦੀਪ ਸ਼ਰਮਾ,ਅਮਨਦੀਪ ਧਾਰੜ੍ਹ, ਸੀ  ਐਚ ਓ ਜੁਗਰਾਜ  ਕੌਰ, ਜਸਪਿੰਦਰ ਸਿੰਘ ਤਰਨ ਤਾਰਨ ।

Ad Position 22
No active advertisement
ਪਿਛਲੀ ਖ਼ਬਰ ਮਹਾਬੰਦ ਕਾਰਨ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਖੇ ਓਪੀਡੀ ਸੇਵਾਵਾਂ ਬੰਦ ਅਗਲੀ ਖ਼ਬਰ ਟਾਂਡਾ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਮਹਾਂ ਪ੍ਰਦਰਸ਼ਨ
Ad Position 24