27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਟਾਂਡਾ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਮਹਾਂ ਪ੍ਰਦਰਸ਼ਨ

ਡਾ, 27 ਅਗਸਤ (ਭਗਵਾਨ ਸਿੰਘ ਸੈਣੀ)- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੱਦੇ ਤੇ ਪੰਜਾਬ ਭਰ ਵਿੱਚ ਕੀਤੀ ਗਈ ਹੜਤਾਲ ਤਹਿਤ ਟਾਂਡਾ ਉੜਮੁੜ ਵਿੱਚ ਵੱਡੀ ਗਿਣਤੀ 'ਚ ਅਧਿਆਪਕਾਂ, ਪੀ.ਐਸ.ਪੀ.ਸੀ.ਐਲ ਕਰਮਚਾਰੀ, ਮਨਿਸਟਰੀਅਲ ਸਟਾਫ, ਸਿਹਤ ਵਿਭਾਗ, ਆਸ਼ਾ ਵਰਕਰ ਟਾਂਡਾ, ਡਾਕਟਰ ਐਸੋਸੀਏਸ਼ਨ, ਪੈਰਾ ਮੈਡੀਕਲ ਐਸੋਸੀਏਸ਼ਨ ਟਾਂਡਾ, ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ।ਜਿਕਰਯੋਗ ਹੈ ਇਸ ਪ੍ਰਦਰਸ਼ਨ ਵਿੱਚ ਨੌਕਰੀਸ਼ੁਦਾ ਕਰਮਚਾਰੀਆਂ ਦੇ ਨਾਲ-ਨਾਲ ਪੈਨਸ਼ਨਰਾਂ ਨੇ ਵੀ ਭਾਗ ਲਿਆ।ਸਥਾਨਿਕ ਸ਼ਿਮਲਾ ਪਹਾੜੀ ਵਿਖੇ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਵਲੋਂ ਇਕੱਤਰ ਹੋ ਕੇ 'ਆਮ ਆਦਮੀ ਪਾਰਟੀ' ਦੇ ਦਫਤਰ ਤੱਕ ਰੋਸ ਮਾਰਚ ਕੱਢਿਆਂ ਅਤੇ "ਮਾਨ ਸਰਕਾਰ" ਖਿਲਾਫ ਜੋਰਦਾਰ ਨਾਅਰੇਬਾਜੀ

Ad Position 21
No active advertisement
ਅਜੀਤ ਡੈਸਕ 27-08-2026

ਟਾਂਡਾ, 27 ਅਗਸਤ (ਭਗਵਾਨ ਸਿੰਘ ਸੈਣੀ)੍ਯ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੱਦੇ ਤੇ ਪੰਜਾਬ ਭਰ ਵਿੱਚ ਕੀਤੀ ਗਈ ਹੜਤਾਲ ਤਹਿਤ ਟਾਂਡਾ ਉੜਮੁੜ ਵਿੱਚ ਵੱਡੀ ਗਿਣਤੀ 'ਚ ਅਧਿਆਪਕਾਂ, ਪੀ.ਐਸ.ਪੀ.ਸੀ.ਐਲ ਕਰਮਚਾਰੀ, ਮਨਿਸਟਰੀਅਲ ਸਟਾਫ, ਸਿਹਤ ਵਿਭਾਗ, ਆਸ਼ਾ ਵਰਕਰ ਟਾਂਡਾ, ਡਾਕਟਰ ਐਸੋਸੀਏਸ਼ਨ, ਪੈਰਾ ਮੈਡੀਕਲ ਐਸੋਸੀਏਸ਼ਨ ਟਾਂਡਾ, ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ।ਜਿਕਰਯੋਗ ਹੈ ਇਸ ਪ੍ਰਦਰਸ਼ਨ ਵਿੱਚ ਨੌਕਰੀਸ਼ੁਦਾ ਕਰਮਚਾਰੀਆਂ ਦੇ ਨਾਲ-ਨਾਲ ਪੈਨਸ਼ਨਰਾਂ ਨੇ ਵੀ ਭਾਗ ਲਿਆ।ਸਥਾਨਿਕ ਸ਼ਿਮਲਾ ਪਹਾੜੀ ਵਿਖੇ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਵਲੋਂ ਇਕੱਤਰ ਹੋ ਕੇ 'ਆਮ ਆਦਮੀ ਪਾਰਟੀ' ਦੇ ਦਫਤਰ ਤੱਕ ਰੋਸ ਮਾਰਚ ਕੱਢਿਆਂ ਅਤੇ "ਮਾਨ ਸਰਕਾਰ" ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।ਇਸ ਪ੍ਰਦਰਸ਼ਨ ਅਤੇ ਰੋਸ ਮਾਰਚ ਦੀ ਅਗਵਾਈ ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ ਲੈਕ. ਅਮਰ ਸਿੰਘ, ਗੁਰਦੀਪ ਸਿੰਘ ਖੁਣਖੁਣ,  ਪੈਨਸ਼ਨਰ ਆਗੂ,  ਹਰਦੀਪ ਖੁੱਡਾ, ਸੁਖਦੇਵ ਜਾਜਾ ਵਲੋਂ ਕੀਤੀ ਗਈ। ਬਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਜਮਾਂ ਅਤੇ ਪੈਨਸ਼ਨਰਾਂ ਦਾ 18% ਮਹਿੰਗਾਈ ਭੱਤਾ ਰੋਕ ਕੇ ਅਤਿ ਦੀ ਮਹਿੰਗਾਈ ਦੌਰਾਨ ਲੱਖਾਂ ਕਰਮਾਚਾਰੀਆਂ ਦੇ ਹੱਕਾਂ ਦੀ ਆਰਥਿਕ ਲੁੱਟ ਕਰ ਰਹੀ ਹੈ।ਮੁਲਾਜਮਾਂ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ "ਪੁਰਾਣੀ ਪੈਨਸ਼ਨ" ਲਈ ਆਪਣੇ ਕੀਤੇ ਵਾਅਦੇ ਅਤੇ ਜਾਰੀ ਨੋਟੀਫਿਕੇਸ਼ਨ ਤੋਂ ਮੁੱਕਰ ਕੇ ਲੱਖਾਂ ਕਰਮਾਚਾਰੀਆਂ ਦਾ ਬੁਢਾਪਾ ਰੋਲਣ ਦੀ ਤਿਆਰੀ ਕਰ ਚੁੱਕੀ ਹੈ।ਬੁਲਾਰਿਆਂ ਨੇ ਐਸੋਸੀਏਟ ਅਧਿਆਪਕਾਂ/ਜੰਗਲਾਤ ਵਰਕਰਾਂ ਨੂੰ ਪੱਕਿਆਂ ਕਰਨ ਦੇ ਨਾਂ ਤੇ ਕੇਵਲ ਤਨਖਾਹਾਂ ਦੇ ਮਾਮੂਲੀ ਵਾਧੇ ਨੂੰ ਦਰੁਸਤ ਕਰਨ ਦੀ ਮੰਗ ਕੀਤੀ।ਉਹਨਾ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ  ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ।ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ/ਆਂਗਣਵਾੜੀ ਵਰਕਰਾਂ ਦੇ ਨਿਗੂਣਾ ਭੱਤੇ ਵਿੱਚ ਵਾਧਾ ਕੀਤਾ ਜਾਵੇ।ਅਧਿਆਪਕ ਆਗੂਆਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਕੇਂਦਰ ਵਲੋਂ ਲੋਕ ਵਿਰੋਧੀ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਵਾਪਿਸ ਲਈ ਜਾਵੇ।ਅਧਿਆਪਕਾਂ ਦੀਆਂ ਇਲੈਕਸ਼ਨ, ਮਰਦਮ-ਸ਼ੁਮਾਰੀ, ਬੀ.ਆਲ.ਓ., ਸਰਵੇ ਆਦਿ ਗੈਰ ਵਿੱਦਿਅਕ ਕੰਮਾਂ ਵਿੱਚ ਡਿਊਟੀਆਂ ਲਗਾਉਣ ਦੀ ਥਾਂ ਉਹਨਾ ਨੂੰ ਸਕੂਲਾਂ ਵਿੱਚ ਪੜਾਉਣ ਦਿੱਤਾ ਜਾਵੇ।ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮੁਹੱਲਾ ਕਲੀਨਿਕਾਂ ਵਿੱਚ ਡਾਕਟਰ ਅਤੇ ਹੋਰ ਸਟਾਫ ਨੂੰ ਪੂਰੇ ਗਰੇਡ ਤੇ ਰੈਗੂਲਰ ਕਰਨ ਦੀ ਮੰਗ ਕੀਤੀ। ਅੱਜ ਦੇ ਪ੍ਰਦਰਸ਼ਨ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸਿਆਸੀ ਲਾਹੇ ਲੈਣ ਲਈ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਡੁਪਲੀਕੇਟ ਲਾਭ ਯੋਜਨਾਵਾਂ ਦੀ ਥਾਂ ਤੇ ਪੰਜਾਬ ਦੇ ਲੱਖਾਂ ਬੇਰਜੁਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਲੱਖਾਂ ਖਾਲੀ ਪਈਆਂ ਪੋਸਟਾਂ ਵਿੱਚ ਰੈਗੂਲਰ ਭਰਤੀ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਬੰਦ ਕਰਕੇ ਸਿਵਲ ਸਰਜਨ ਦਫਤਰ ਅੱ... ਅਗਲੀ ਖ਼ਬਰ ਗੜ੍ਹਸ਼ੰਕਰ ’ਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਵਿਸ਼ਾਲ ਰੈਲੀ
Ad Position 24