17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੀ. ਜੀ. ਸੀ. ਲਾਂਡਰਾਂ ਵਿਖੇ ਅਸਮਿਤਾ ਵੇਟ-ਲਿਫ਼ਟਿੰਗ ਲੀਗ ਕਰਵਾਈ <br/>

Ad Position 21
No active advertisement
ਅਜੀਤ ਡੈਸਕ 22-01-2026
ਐੱਸ. ਏ. ਐੱਸ. ਨਗਰ, 21 ਜਨਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਲੋਂ 'ਖੇਲੋ ਇੰਡੀਆ ਪ੍ਰੋਗਰਾਮ' ਤਹਿਤ ਅਸਮਿਤਾ ਵੇਟ-ਲਿਫ਼ਟਿੰਗ ਲੀਗ 2025-26 ਦੀ ਮੇਜ਼ਬਾਨੀ ਕੀਤੀ ਗਈ | ਇਸ ਲੀਗ 'ਚ ਸੀ. ਜੀ. ਸੀ. ਲਾਂਡਰਾਂ ਸਮੇਤ ਟ੍ਰਾਈਸਿਟੀ ਖੇਤਰ ਦੀਆਂ ਯੂਨੀਵਰਸਿਟੀਆਂ, ਕਾਲਜਾਂ ਤੇ ਸੁਤੰਤਰ ਖੇਡ ਕਲੱਬਾਂ ਦੀਆਂ 70 ਤੋਂ ਵੱਧ ਮਹਿਲਾ ਵੇਟ-ਲਿਫ਼ਟਰਾਂ ਨੇ ਹਿੱਸਾ ਲਿਆ | ਇਸ ਲੀਗ ਦੌਰਾਨ ਭਾਗੀਦਾਰਾਂ ਨੇ ਜੂਨੀਅਰ, ਸੀਨੀਅਰ ਅਤੇ ਯੂਥ ਵਰਗਾਂ ਦੇ ਤਹਿਤ 8 ਸ਼ੇ੍ਰਣੀਆਂ 'ਚ ਇਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਹਰਮਨਪ੍ਰੀਤ ਕੌਰ ਪੰਜਾਬ ਦੀ ਸਰਵੋਤਮ ਮਹਿਲਾ ਵੇਟ-ਲਿਫ਼ਟਰ (2024-25 ਤੇ 2025-26) ਅਤੇ ਸੀਨੀਅਰ ਰਾਸ਼ਟਰੀ ਚੈਂਪੀਅਨ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੀ. ਜੀ. ਸੀ. ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਕੈਪਟਨ ਵਿਨੋਦ ਜਸਵਾਲ, ਐੱਚ. ਓ. ਡੀ. ਸਪੋਰਟਸ ਸੀ. ਜੀ. ਸੀ. ਲਾਂਡਰਾਂ, ਸੰਸਥਾ ਦੇ ਡੀਨ ਅਤੇ ਡਾਇਰੈਕਟਰ ਆਦਿ ਹਾਜ਼ਰ ਸਨ | ਇਸ ਲੀਗ ਦੌਰਾਨ ਸੀ. ਜੀ. ਸੀ. ਲਾਂਡਰਾਂ ਦੀਆਂ ਮਹਿਲਾ ਵੇਟ-ਲਿਫ਼ਟਰਾਂ ਨੇ 6 ਚਾਂਦੀ ਦੇ ਤੇ 5 ਕਾਂਸੀ ਦੇ ਤਗ਼ਮੇ ਜਿੱਤੇ | ਹੋਰ ਸ਼੍ਰੇਣੀਆਂ ਦੇ ਜੇਤੂਆਂ 'ਚੋਂ 69 ਕਿੱਲੋ ਭਾਰ ਵਰਗ (ਸੀਨੀਅਰ) 'ਚ ਭੂਮੀਜ਼ਾ ਵੈਦ ਨੇ ਸੋਨੇ ਦਾ ਤਗ਼ਮਾ, ਅਰਸ਼ਦੀਪ ਕੌਰ ਨੇ ਚਾਂਦੀ ਦਾ ਤਗ਼ਮਾ ਅਤੇ ਸੀ. ਜੀ. ਸੀ. ਲਾਂਡਰਾਂ ਦੀ ਪੂਜਾ ਕੁਮਾਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ | ਇਸੇ ਤਰ੍ਹਾਂ 77 ਕਿੱਲੋ ਭਾਰ ਵਰਗ (ਸੀਨੀਅਰ) ਮੁਕਾਬਲੇ 'ਚ ਸ਼ਾਲਿਨੀ, ਦੀਕਸ਼ਾ ਅਤੇ ਸੋਹਾਨੀ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ, ਜਦਕਿ 77 ਕਿੱਲੋ ਭਾਰ ਵਰਗ (ਜੂਨੀਅਰ) ਮੁਕਾਬਲੇ 'ਚ ਅਨਿਆ ਰਕਵਾਲ ਨੇ ਸੋਨੇ, ਬੇਦੀਕਾ ਕੌਸ਼ਲ ਨੇ ਚਾਂਦੀ ਅਤੇ ਦੀਕਸ਼ਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ | ਇਸੇ ਤਰ੍ਹਾਂ 86 ਕਿੱਲੋ ਭਾਰ ਵਰਗ (ਜੂਨੀਅਰ) ਮੁਕਾਬਲੇ 'ਚ ਜੈਸਮੀਨ ਕੌਰ ਸੰਧੂ, ਕਿਰਨ ਕੰਵਰ ਤੇ ਰੁਚੀ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ 86 ਪਲੱਸ ਕਿੱਲੋ ਭਾਰ ਵਰਗ (ਜੂਨੀਅਰ) ਮੁਕਾਬਲੇ 'ਚ ਨਵਜੋਤ ਚੌਧਰੀ ਨੇ ਸੋਨੇ, ਸਨਾ ਨੇ ਚਾਂਦੀ ਅਤੇ ਬਿ੍ੰਦਾਵਣੀ ਪੰਚਾਨੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ | ਇਸ ਮੌਕੇ ਗੱਲਬਾਤ ਕਰਦਿਆਂ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਅਸਮਿਤਾ ਵੇਟ-ਲਿਫ਼ਟਿੰਗ ਲੀਗ ਔਰਤਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਖੇਡਾਂ ਰਾਹੀਂ ਆਤਮ-ਵਿਸ਼ਵਾਸ ਹਾਸਿਲ ਕਰਨ ਲਈ ਅਹਿਮ ਮੰਚ ਪ੍ਰਦਾਨ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਗਮਾਡਾ ਤੇ ਨਗਰ ਨਿਗਮ ਨੇ ਹਾਈ ਕੋਰਟ ਦੇ ਹੁਕਮਾਂ 'ਤੇ ਨਾਜਾਇਜ਼ ਕਬਜ਼ੇ ਹਟਾਏ <br/> ਅਗਲੀ ਖ਼ਬਰ ਮਾਮਲਾ ਨਕਲੀ ਈ-ਮੇਲ ਜ਼ਰੀਏ 15.38 ਲੱਖ ਦੀ ਠੱਗੀ ਦਾ ਪੁਲਿਸ ਵਲੋਂ ਦਿੱਲੀ ਤੋਂ ਇਕ ਮੁਲਜ਼ਮ ਗਿ੍ਫ਼ਤਾਰ <br/>
Ad Position 24