ਡੇਢ ਕਰੋੜ ਰੁ. ਦੀ ਲਾਗਤ ਨਾਲ ਬਣੇ ਕਮਿਊਨਿਟੀ ਹਾਲ ’ਚ ਪਖਾਨਿਆਂ ਦੀ ਘਾਟ ਰੜਕਣ ਲੱਗੀ
ਡੇਰਾਬੱਸੀ, 17 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਈਸਾਪੁਰ ਵਿਖੇ ਕਰੀਬ ਡੇਢ ਕਰੋੜ ਰੁ. ਦੀ ਲਾਗਤ ਨਾਲ ਬਣਾਇਆ ਆਧੁਨਿਕ ਕਮਿਊਨਿਟੀ ਹਾਲ ਜਿਥੇ ਇਲਾਕਾ ਵਾਸੀਆਂ ਲਈ ਵੱਡੀ ਸਹੂਲਤ ਸਾਬਿਤ ਹੋ ਰਿਹਾ ਹੈ, ਉਥੇ ਇਸ ਇਮਾਰਤ ਵਿਚ ਪਖਾਨਿਆਂ ਤੇ ਬਾਥਰੂਮ ਨਾ ਬਣਾਏ ਜਾਣ ਦੀ ਘਾਟ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ।
ਡ
ਡੇਰਾਬੱਸੀ ਦੇ ਪਿੰਡ ਈਸਾਪੁਰ ਵਿਖੇ ਬਣਾਏ ਕਮਿਊਨਿਟੀ ਸੈਂਟਰ ਦੀ ਤਸਵੀਰ ਜਿੱਥੇ ਕਿ ਬਾਥਰੂਮਾਂ ਦੀ ਸੁਵਿਧਾ ਨਾ ਹੋਣ ਕਾਰਨ ਲੋਕੀ ਪ੍ਰੇਸ਼ਾਨ ਹੋ ਰਹੇ ਹਨ। ਤਸਵੀਰ : ਰਣਬੀਰ ਸਿੰਘ ਪੜ੍ਹੀ
18-11-2026
ਡੇਰਾਬੱਸੀ, 17 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਈਸਾਪੁਰ ਵਿਖੇ ਕਰੀਬ ਡੇਢ ਕਰੋੜ ਰੁ. ਦੀ ਲਾਗਤ ਨਾਲ ਬਣਾਇਆ ਆਧੁਨਿਕ ਕਮਿਊਨਿਟੀ ਹਾਲ ਜਿਥੇ ਇਲਾਕਾ ਵਾਸੀਆਂ ਲਈ ਵੱਡੀ ਸਹੂਲਤ ਸਾਬਿਤ ਹੋ ਰਿਹਾ ਹੈ, ਉਥੇ ਇਸ ਇਮਾਰਤ ਵਿਚ ਪਖਾਨਿਆਂ ਤੇ ਬਾਥਰੂਮ ਨਾ ਬਣਾਏ ਜਾਣ ਦੀ ਘਾਟ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਹਾਲ ਦੇ ਉਦਘਾਟਨ ਉਪਰੰਤ ਇਥੇ ਵਿਆਹ ਤੇ ਹੋਰ ਸਮਾਜਿਕ ਸਮਾਗਮ ਹੋਣੇ ਸ਼ੁਰੂ ਹੋ ਗਏ ਹਨ, ਪਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਸਮਾਗਮਾਂ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ, ਖ਼ਾਸ ਕਰਕੇ ਔਰਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਪਿੰਡ ਨੂੰ ਸ਼ਾਨਦਾਰ ਕਮਿਊਨਿਟੀ ਹਾਲ ਦੀ ਸੌਗਾਤ ਦੇਣਾ ਸ਼ਲਾਘਾਯੋਗ ਉਪਰਾਲਾ ਹੈ, ਪਰ ਪਖਾਨਿਆਂ ਵਰਗੀ ਅਤਿ ਜ਼ਰੂਰੀ ਸਹੂਲਤ ਦੀ ਘਾਟ ਕਾਰਨ ਇਸ ਇਮਾਰਤ ਦੀ ਵਰਤੋਂ ਦੌਰਾਨ ਦਿੱਕਤਾਂ ਪੇਸ਼ ਆ ਰਹੀਆਂ ਹਨ। ਬੀਤੇ ਦਿਨੀਂ ਇੱਥੇ ਹੋਏ ਇਕ ਵਿਆਹ ਸਮਾਗਮ ਦੌਰਾਨ ਵੀ ਇਸ ਸਹੂਲਤ ਦੀ ਘਾਟ ਬੁਰੀ ਤਰ੍ਹਾਂ ਰੜਕੀ। ਲੋਕਾਂ ਨੇ ਮੰਗ ਕੀਤੀ ਕਿ ਹਾਲ ਵਿਚ ਪਖਾਨਿਆਂ, ਇਸ਼ਨਾਨ-ਘਰਾਂ, ਰਸੋਈ ਤੇ ਸਾਮਾਨ ਰੱਖਣ ਲਈ ਸਟੋਰ ਦਾ ਨਿਰਮਾਣ ਛੇਤੀ ਮੁਕੰਮਲ ਕਰਵਾਇਆ ਜਾਵੇ। ਇਕ-ਦੋ ਦਿਨਾਂ ਅੰਦਰ ਸ਼ੁਰੂ ਕਰਵਾਇਆ ਜਾਵੇਗਾ ਨਿਰਮਾਣ ਕਾਰਜ-ਉਪਨੇਜਾ ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾ ਨੇ ਦੱਸਿਆ ਕਿ ਪਖਾਨਿਆਂ ਤੇ ਰਸੋਈ ਦਾ ਨਿਰਮਾਣ ਪਹਿਲਾਂ ਹੀ ਪ੍ਰਾਜੈਕਟ ਦਾ ਹਿੱਸਾ ਹੈ। ਇਸ ਸੰਬੰਧੀ ਠੇਕੇਦਾਰ ਨਾਲ ਗੱਲਬਾਤ ਹੋਈ ਹੈ ਤੇ ਆਉਂਦੇ ਇਕ-ਦੋ ਦਿਨਾਂ ਅੰਦਰ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਿਛਲੇ ਵਿਆਹ ਸਮਾਗਮ ਵਿਚ ਆਰਜ਼ੀ ਤੌਰ ’ਤੇ ਬਾਥਰੂਮਾਂ ਵਾਲੀ ਗੱਡੀ ਲਿਆ ਕੇ ਪ੍ਰਬੰਧ ਕਰਵਾਇਆ ਗਿਆ ਸੀ, ਜਲਦ ਹੀ ਇਥੇ ਵਧੀਆ ਬਾਥਰੂਮ ਬਣਾ ਦਿੱਤੇ ਜਾਣਗੇ।