17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਾਮਲਾ ਨਕਲੀ ਈ-ਮੇਲ ਜ਼ਰੀਏ 15.38 ਲੱਖ ਦੀ ਠੱਗੀ ਦਾ ਪੁਲਿਸ ਵਲੋਂ ਦਿੱਲੀ ਤੋਂ ਇਕ ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਥਾਣਾ ਸਾਇਬਰ ਕਰਾਈਮ ਦੀ ਪੁਲਿਸ ਨੇ ਨਕਲੀ ਈਮੇਲ ਰਾਹੀਂ ਕੀਤੀ ਗਈ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਗਿ੍ਫ਼ਤਾਰੀ 15.38 ਲੱਖ ਦੀ ਧੋਖਾਧੜੀ ਦੇ ਸਬੰਧ ਵਿਚ 8 ਜਨਵਰੀ ਨੂੰ ਬੀ. ਐੱਨ. ਐੱਸ. ਦੀਆ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਕ ਐੱਫ. ਆਈ. ਆਰ ਦੇ ਸਬੰਧ ਵਿਚ ਕੀਤੀ ਗਈ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੰਦੀਪ ਲਕਸ਼ਮਣ ਸਾਹ (36) ਵਾਸੀ ਸੁਲਤਾਨਪੁਰੀ, ਦਿੱਲੀ ਵਜੋਂ ਹੋਈ ਹੈ | ਪੁਲਿਸ ਅਨੁਸਾਰ ਇਹ ਮਾਮਲਾ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਸੰਜੀਵ ਸਭਰਵਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਅਕਤੂਬਰ 2025 ਵਿਚ ਉਸ ਨੂੰ ਇਕ ਈਮੇਲ ਆਈ, ਜਿਸ ਵਿਚ ਦਵਾਈਆਂ ਵੇਚਣ ਵਾਲੀ ਇਕ ਕੰਪਨੀ ਦਾ ਬੈਂਕ ਖਾਤਾ ਬਦਲੇ ਜਾਣ ਦਾ ਝੂਠਾ ਦਾਅਵਾ ਕਰਦਿਆਂ ਬਕਾਇਆ ਰਕਮ ਨਵੇਂ ਖਾਤੇ ਵਿਚ ਭੇਜਣ ਲਈ ਕਿਹਾ ਗਿਆ | ਈਮੇਲ ਨੂੰ ਸਹੀ ਸਮਝ ਕੇ ਸ਼ਿਕਾਇਤਕਰਤਾ ਵਲੋਂ 15 ਲੱਖ 38 ਹਜ਼ਾਰ 198 ਰੁਪਏ ਟਰਾਂਸਫ਼ਰ ਕਰ ਦਿੱਤੇ ਗਏ | ਬਾਅਦ ਵਿਚ ਅਸਲੀ ਕੰਪਨੀ ਵਲੋਂ ਭੁਗਤਾਨ ਨਾ ਮਿਲਣ ਦੀ ਜਾਣਕਾਰੀ ਦੇਣ 'ਤੇ ਧੋਖਾਧੜੀ ਦਾ ਖੁਲਾਸਾ ਹੋਇਆ | ਜਾਂਚ ਦੌਰਾਨ ਸਾਹਮਣੇ ਆਇਆ ਕਿ ਵਰਤਿਆ ਗਿਆ ਈਮੇਲ ਡੋਮੇਨ ਨਕਲੀ ਸੀ | ਬੈਂਕ ਖਾਤਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਕੈਨਰਾ ਬੈਂਕ ਸਮੇਤ ਹੋਰ ਕਈ ਜੁੜੇ ਹੋਏ ਖਾਤੇ ਮੁਲਜ਼ਮ ਸੰਦੀਪ ਸਾਹ ਦੇ ਨਾਂ 'ਤੇ ਸਨ | ਪੁਲਿਸ ਟੀਮ ਵਲੋਂ ਦਿੱਲੀ ਐਨ.ਸੀ.ਆਰ ਵਿਚ ਛਾਪੇਮਾਰੀ ਕਰਕੇ 18 ਜਨਵਰੀ ਨੂੰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਕੁਝ ਲੋਕਾਂ ਨੇ ਉਸ ਨੂੰ ਮਹੀਨਾਵਾਰ ਪੈਸਿਆਂ ਦੇ ਲਾਲਚ ਵਿਚ ਆਪਣੇ ਬੈਂਕ ਖਾਤੇ ਵਰਤਣ ਲਈ ਮਨਾਇਆ ਸੀ | ਉਸ ਨੇ ਆਪਣੇ ਏ.ਟੀ.ਅੱੈਮ. ਕਾਰਡ, ਚੈੱਕ ਬੁੱਕ ਅਤੇ ਪਾਸਬੁੱਕ ਵੀ ਉਨ੍ਹਾਂ ਨੂੰ ਸੌਂਪ ਦਿੱਤੇ | ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੇ ਨਾਲ-ਨਾਲ ਠੱਗੀ ਗਈ ਰਕਮ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਿਖੇ ਅਸਮਿਤਾ ਵੇਟ-ਲਿਫ਼ਟਿੰਗ ਲੀਗ ਕਰਵਾਈ <br/> ਅਗਲੀ ਖ਼ਬਰ ਥਾਇਰਾਇਡ ਸਿਹਤ ਬਿਹਤਰ ਮੈਟਾਬੋਲਿਜ਼ਮ ਵੱਲ ਪਹਿਲਾ ਕਦਮ - ਡਾ. ਕੇ. ਪੀ. ਸਿੰਘ <br/>
Ad Position 24