17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੰਜਾਬ ਯੂਨੀਵਰਸਿਟੀ ’ਚ ਸਮਾਜ ਸ਼ਾਸਤਰ ਲਈ ਇਕ ਨਵੇਂ ਖੇਤਰ ਵਿਸ਼ੇ ’ਤੇ ਵਿਸ਼ੇਸ਼ ਭਾਸਣ ਕਰਵਾਇਆ

ਚੰਡੀਗੜ੍ਹ, 17 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਸ਼ਾਸਤਰ ਵਿਭਾਗ ਨੇ ‘ਬਾਇਓਥਿਕਸ’ ਸਮਾਜ ਸ਼ਾਸਤਰ ਲਈ ਇਕ ਨਵਾਂ ਖੇਤਰ ਵਿਸ਼ੇ ’ਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਅਮਰੀਕਾ ਦੀ ਆਬਰਨ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਐਮਰੀਟਸ ਪ੍ਰੋਫੈਸਰ ਲੇਰੋਏ ਐਲਨ ਫਰ ਦੁਆਰਾ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਚੰਡੀਗੜ੍ਹ, 17 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਸ਼ਾਸਤਰ ਵਿਭਾਗ ਨੇ ‘ਬਾਇਓਥਿਕਸ’ ਸਮਾਜ ਸ਼ਾਸਤਰ ਲਈ ਇਕ ਨਵਾਂ ਖੇਤਰ ਵਿਸ਼ੇ ’ਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਅਮਰੀਕਾ ਦੀ ਆਬਰਨ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਐਮਰੀਟਸ ਪ੍ਰੋਫੈਸਰ ਲੇਰੋਏ ਐਲਨ ਫਰ ਦੁਆਰਾ ਦਿੱਤਾ ਗਿਆ। ਇਹ ਲੈਕਚਰ ਸਮਾਜਿਕ ਜਾਂਚ ਦੇ ਇਕ ਮਹੱਤਵਪੂਰਨ ਖੇਤਰ ਵਜੋਂ ਬਾਇਓਐਥਿਕਸ ਦੇ ਉੱਭਰ ਰਹੇ ਮਹੱਤਵ ’ਤੇ ਕੇਂਦ੍ਰਿਤ ਰਿਹਾ। ਪ੍ਰੋ. ਫਰ ਨੇ ਵਿਗਿਆਨਕ ਅਤੇ ਡਾਕਟਰੀ ਤਰੱਕੀ ਦੇ ਗੁੰਝਲਦਾਰ ਨੈਤਿਕ ਪਹਿਲੂਆਂ ’ਤੇ ਚਰਚਾ ਕੀਤੀ। ਖ਼ਾਸ ਤੌਰ ’ਤੇ ਮਨੁੱਖੀ ਸਿਰ ਟਰਾਂਸਪਲਾਂਟੇਸ਼ਨ ਦੀ ਧਾਰਨਾ ਅਤੇ ਅਜਿਹੀਆਂ ਪ੍ਰਕਿਰਿਆਵਾਂ ਨਾਲ ਜੁੜੀਆਂ ਨੈਤਿਕ ਦੁਬਿਧਾਵਾਂ ’ਤੇ ਜ਼ੋਰ ਦਿੱਤਾ। ਕਈ ਉਦਾਹਰਣਾਂ ਰਾਹੀਂ, ਉਸਨੇ ਨੈਤਿਕ, ਸਮਾਜਿਕ ਅਤੇ ਮਨੁੱਖੀ ਦ੍ਰਿਸ਼ਟੀਕੋਣਾਂ ਤੋਂ ਵਿਗਿਆਨਕ ਵਿਕਾਸ ਦੀ ਜਾਂਚ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਚੇਅਰਪਰਸਨ ਪ੍ਰੋ. ਕੁਮੂਲ ਅੱਬੀ ਨੇ ਕੀਤੀ। ਜਿਨ੍ਹਾਂ ਨੇ ਸਮਾਜ-ਵਿਗਿਆਨਕ ਸਮਝ ਦੇ ਦਾਇਰੇ ਨੂੰ ਵਿਸ਼ਾਲ ਕਰਨ ਵਿਚ ਉੱਭਰ ਰਹੇ ਅੰਤਰ-ਅਨੁਸ਼ਾਸਨੀ ਖੇਤਰਾਂ ਦੀ ਸਾਰਥਕਤਾ ਨੂੰ ਉਜਾਗਰ ਕੀਤਾ। ਲੈਕਚਰ ਵਿਚ ਸੱਤਰ ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਐਮ.ਏ. ਦੇ ਵਿਦਿਆਰਥੀ, ਖੋਜ ਵਿਦਵਾਨ ਅਤੇ ਸਟਾਫ਼ ਮੈਂਬਰ ਸ਼ਾਮਲ ਸਨ। ਸਮਾਜ ਸ਼ਾਸਤਰ ਵਿਭਾਗ ਦੇ ਫੈਕਲਟੀ ਮੈਂਬਰ ਜਿਨ੍ਹਾਂ ਵਿਚ ਪ੍ਰੋ. ਰਾਣੀ ਮਹਿਤਾ, ਡਾ. ਵਿਨੋਦ ਕੁਮਾਰ, ਡਾ. ਸ਼ਮਸ਼ੇਰ ਸਿੰਘ ਅਤੇ ਡਾ. ਮੇਧਾਵੀ ਗੁਲਾਟੀ ਸ਼ਾਮਲ ਸਨ। ਇਹ ਭਾਸਣ ਡਾ. ਦੀਪਕ ਜੁਗਰਾਨ ਦੁਆਰਾ ਸੰਚਾਲਿਤ ਕੀਤਾ ਗਿਆ। ਇਹ ਸੈਸ਼ਨ ਵਿਚਾਰਾਂ ਦੇ ਦਿਲਚਸਪ ਆਦਾਨ-ਪ੍ਰਦਾਨ ਨਾਲ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਸ਼ਿਵਚਰਨ ਸਿੰਘ ਭੰਗੂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਲੋਂ ਖਰੜ ਦੇ ਹਲਕਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮਹਿਲਾ ਨੂੰ ਨਹੀਂ ਮਿਲੀ ਜ਼ਮਾਨਤ
Ad Position 24