27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿੱਦਿਅਕ ਮੁਕਾਬਲੇ ’ ਚ ਮੋਤੀ ਨਗਰ ਨੇ ਪੇਂਟਿੰਗ ਤੇ ਵੇਸਟ ਟੂ ਬੈਸਟ ਮਟੀਰੀਅਲ ’ ਚ ਹਾਸਿਲ ਕੀਤਾ ਪਹਿਲਾ ਸਥਾਨ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਮੋਤੀ ਨਗਰ ਨੇ ਪੇਂਟਿੰਗ ਅਤੇ ਵੇਸਟ ਟੂ ਬੈੱਸਟ ਮੈਟੀਰੀਅਲ ਵਿਚ ਹਾਸਿਲ ਕੀਤਾ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਮਾਰਟ ਸਕੂਲ ਮੋਤੀ ਨਗਰ ਦੀ ਪੂਜਾ ਨੇ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਅਤੇ ਮੁਸਕਾਨ ਨੇ ਵੇਸਟ ਟੂ ਬੈੱਸਟ ਮੈਟੀਰੀਅਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 28-11-2026
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਮੋਤੀ ਨਗਰ ਨੇ ਪੇਂਟਿੰਗ ਅਤੇ ਵੇਸਟ ਟੂ ਬੈੱਸਟ ਮੈਟੀਰੀਅਲ ਵਿਚ ਹਾਸਿਲ ਕੀਤਾ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਮਾਰਟ ਸਕੂਲ ਮੋਤੀ ਨਗਰ ਦੀ ਪੂਜਾ ਨੇ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਅਤੇ ਮੁਸਕਾਨ ਨੇ ਵੇਸਟ ਟੂ ਬੈੱਸਟ ਮੈਟੀਰੀਅਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਆਰਟਿਸਟ ਅਮਰ ਸਿੰਘ ਅਤੇ ਆਰਟਿਸਟ ਇੰਦਰਪ੍ਰੀਤ ਕੌਰ ਵਲੋਂ ਵਿਦਿਆਰਥੀ ਨੂੰ ਆਰਟ ਅਤੇ ਵੇਸਟ ਟੂ ਬੈੱਸਟ ਮੈਟੀਰੀਅਲ ਸਬੰਧੀ ਖ਼ਾਸ ਟਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਲਾ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਸਕੂਲ ਪਹੁੰਚਣ ਤੇ ਜੇਤੂ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿਚ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਐਕਟੀਵਿਟੀ ਇੰਚਾਰਜ ਕਿਸ਼ਨ ਸਿੰਘ, ਪਰਮਜੀਤ ਕੌਰ, ਰਵਿੰਦਰ ਸਿੰਘ, ਪ੍ਰਿਅੰਕਾ ਅਤੇ ਸਮੂਹ ਸਟਾਫ਼ ਦੁਆਰਾ ਜੇਤੂਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਹੌਂਸਲਾ ਵਧਾਇਆ ਗਿਆ ਤਾਂ ਜੋ ਦੂਸਰੇ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਜੇਤੂ ਵਿਦਿਆਰਥੀਆਂ ਪੂਜਾ ਅਤੇ ਮੁਸਕਾਨ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਮੁਕਾਬਲੇ ਜਿੱਤਣ ਉਪਰ ਸਕੂਲ ਮੁਖੀ ਵਲੋਂ ਮੁਬਾਰਕਬਾਦ ਦਿੱਤੀ ਗਈ ਤੇ ਇਨਾਮ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟਾਂ ਦੀ ਮੁਰੰਮਤ ਤੇ ਸਰਵੇ ਲਈ ਸ਼ਹਿਰ ’ ਚ ਮੁਹਿੰਮ ਤੇਜ 27 ਤੱਕ 100 ਫ਼ੀਸਦੀ ਲਾਈਟਾਂ ਚਾਲੂ ਕਰਨ ਦਾ ਟੀਚਾ ਅਗਲੀ ਖ਼ਬਰ ਬਾਵਾ ਦੇ ਪੰਜਾਬ ਪ੍ਰਦੇਸ਼ ਕਾਂਗਰਸ ਚੋਣ ਕਮੇਟੀ ਦਾ ਮੈਂਬਰ ਬਣਨ ’ ਤੇ ਮੂੰਹ ਮਿੱਠਾ ਕਰਵਾਇਆ
Ad Position 24