ਹੌਜਰੀ ਵਰਕਰ ਨੂੰ ਕਤਲ ਕਰਨ ਵਾਲੇ ਪੰਜ ਦੋਸਤ ਗ੍ਰਿਫ਼ਤਾਰ ਨਿੱਜੀ ਰੰਜਿਸ਼ ਕਾਰਨ ਦੋਸਤਾਂ ਨੇ ਕੀਤਾ ਨੌਜਵਾਨ ਦਾ ਕਤਲ
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਵੰਤ ਨਗਰ ਵਿਚ ਬੀਤੀ ਅੱਧੀ ਰਾਤ ਹੋਜਰੀ ਵਰਕਰ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਉਸਦੇ ਪੰਜ ਦੋਸਤਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਵੰਤ ਨਗਰ ਵਿਚ ਬੀਤੀ ਅੱਧੀ ਰਾਤ ਹੋਜਰੀ ਵਰਕਰ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਉਸਦੇ ਪੰਜ ਦੋਸਤਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਆਲਮ ਵਿਜੇ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਮ੍ਰਿਤਕ ਹੋਜਰੀ ਵਰਕਰ ਹਨੀ ਉਰਫ ਕਾਲੂ ਦੇ ਦੋਸਤ ਰਾਹੁਲ ਉਰਫ ਗੋਲੂ, ਪ੍ਰਿੰਸ ਉਰਫ ਲਲਾ, ਮਨੀ, ਗੋਰਵ ਅਤੇ ਖੋਚਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਦੀ ਪਿਛਲੇ ਕੁਝ ਸਮੇਂ ਤੋਂ ਹਨੀ ਨਾਲ ਨਿੱਜੀ ਰੰਜਸ਼ ਚੱਲ ਰਹੀ ਸੀ ਅਤੇ ਇਨ੍ਹਾਂ ਦੋਸਤਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਸੀ ਜਿੱਥੇ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਨੇ ਹਨੀ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਬਾਅਦ ਵਿਚ ਦੇਰ ਰਾਤ 12.30 ਵਜੇ ਦੇ ਕਰੀਬ ਇਹਨਾਂ ਕਥਿਤ ਦੋਸ਼ੀਆਂ ਨੇ ਹਨੀ ਨੂੰ ਬਹਾਨੇ ਨਾਲ ਜਸਵੰਤ ਨਗਰ ਵਿਖੇ ਬੁਲਾਇਆ ਜਿੱਥੇ ਕਿ ਹਨੀ ਆਪਣੇ ਦੋਸਤ ਪਵਨ ਨਾਲ ਗਿਆ ਸੀ। ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਇਹਨਾਂ ਦੋਵਾਂ ਦੋਸਤਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲਹੂ ਲੁਹਾਣ ਹੋਏ ਇਹ ਦੋਵੇਂ ਉਥੇ ਹੀ ਡਿੱਗ ਪਏ। ਗੰਭੀਰ ਹਾਲਤ ਵਿਚ ਇਹਨਾਂ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਹਨੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਪਵਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੀਸੀਪੀ ਨੇ ਦੱਸਿਆ ਕਿ ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਹਨਾਂ ਕਥਿਤ ਦੋਸ਼ੀਆਂ ਦੀ ਹਨੀ ਨਾਲ ਰੰਜਿਸ਼ ਚੱਲ ਰਹੀ ਸੀ। ਪੁਲਿਸ ਵਲੋਂ ਇਨ੍ਹਾਂ ਪੰਜਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਇਹਨਾਂ ਦੇ ਅਪਰਾਧਿਕ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਾਬੂ ਕੀਤਾ ਗਿਆ ਰਾਹੁਲ ਬੈਂਕ ਵਿਚ ਨੌਕਰੀ ਕਰਦਾ ਹੈ, ਜਦਕਿ ਗੌਰਵ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਤੌਰ ਗਾਰਡ ਤੈਨਾਤ ਹੈ। ਜਦਕਿ ਕਥਿਤ ਦੋਸ਼ੀ ਪ੍ਰਿੰਸ ਹੇਅਰ ਸਲੂਨ ਦਾ ਕੰਮ ਕਰਦਾ ਹੈ। ਬਾਕੀ ਦੋ ਕਥਿਤ ਦੋਸ਼ੀ ਵੇਹਲੇ ਹੀ ਹਨ। ਇਸ ਮੌਕੇ ਏ.ਬੀ.ਸੀ.ਪੀ. ਸਮੀਰ ਵਰਮਾ ਵੀ ਮੌਜੂਦ ਸਨ