ਦਿਗਵਿਜੇ ਚੌਟਾਲਾ ਨੇ ਪੰਧੇਰ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਲਾਡੋਵਾਲ, 27 ਨਵੰਬਰ (ਬਲਬੀਰ ਸਿੰਘ ਰਾਣਾ)-ਇਥੋਂ ਥੋੜੀ ਦੂਰ ਪਿੰਡ ਬੱਗਾ ਕਲਾਂ ਵਿਖੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ ਵਿਸ਼ੇਸ਼ ਤੌਰ ’ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਬੰਟੀ ਪੰਧੇਰ ਤੇ ਰਛਪਾਲ ਸਿੰਘ ਬੱਬੂ ਪੰਧੇਰ ਦੇ ਸਵ: ਪਿਤਾ ਅਤੇ ਭਾਗਿਆ ਹੋਮਜ ਸਾਊਥ ਸਿਟੀ ਦੇ ਡਾਇਰੈਕਟਰ ਭਗਵੰਤ ਸਿੰਘ ਪੰਧੇਰ ਦੇ ਤਾਇਆ ਸਵ: ਅਜੀਤ ਸਿੰਘ ਪੰਧੇਰ ਦੀ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਮੂਹ ਪੰਧੇਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੇ ਕਲਿਆਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਮੌਕੇ ਐਸ.
ਲਾਡੋਵਾਲ, 27 ਨਵੰਬਰ (ਬਲਬੀਰ ਸਿੰਘ ਰਾਣਾ)-ਇਥੋਂ ਥੋੜੀ ਦੂਰ ਪਿੰਡ ਬੱਗਾ ਕਲਾਂ ਵਿਖੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ ਵਿਸ਼ੇਸ਼ ਤੌਰ ’ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਬੰਟੀ ਪੰਧੇਰ ਤੇ ਰਛਪਾਲ ਸਿੰਘ ਬੱਬੂ ਪੰਧੇਰ ਦੇ ਸਵ: ਪਿਤਾ ਅਤੇ ਭਾਗਿਆ ਹੋਮਜ ਸਾਊਥ ਸਿਟੀ ਦੇ ਡਾਇਰੈਕਟਰ ਭਗਵੰਤ ਸਿੰਘ ਪੰਧੇਰ ਦੇ ਤਾਇਆ ਸਵ: ਅਜੀਤ ਸਿੰਘ ਪੰਧੇਰ ਦੀ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਮੂਹ ਪੰਧੇਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੇ ਕਲਿਆਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਮੌਕੇ ਐਸ.ਐਨ. ਪੇਪਰ ਮਿਲਜ਼ ਦੇ ਡਾਇਰੈਕਟਰ ਅਮਨ ਗਿੱਲ ਵੀ ਮੌਜੂਦ ਸਨ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਸਵ: ਅਜੀਤ ਸਿੰਘ ਪੰਧੇਰ ਦੇ ਅਕਾਲ ਚਲਾਣਾ ਕਰ ਜਾਣ ਨਾਲ, ਕੇਵਲ ਪਰਿਵਾਰ ਨੂੰ ਘਾਟਾ ਨਹੀਂ ਪਿਆ, ਸਗੋਂ ਪੂਰੇ ਇਲਾਕੇ ਅਤੇ ਸਮਾਜ ਦੇ ਲੋਕਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ । ਉਨਾਂ ਕਿਹਾ ਕਿ ਪਰਿਵਾਰ ਦਾ ਬਜ਼ੁਰਗ ਜੋ ਘਰ ਦਾ ਤਾਲਾ ਸੀ, ਉਸਦੇ ਤੁਰ ਜਾਣ ਨਾਲ ਘਰ ਪਰਿਵਾਰ ਨੂੰ ਕਿੰਨਾ ਦੁੱਖ ਸਹਿਣ ਕਰਨਾ ਪੈ ਰਿਹਾ ਹੈ l ਸਵ: ਅਜੀਤ ਸਿੰਘ ਪੰਧੇਰ ਨੇ ਜੋ ਆਪਣੇ ਜੀਵਨ ਵਿਚ ਸਮਾਜ ਦੇ ਲੋਕਾਂ ਲਈ ਲੋਕ ਭਲਾਈ ਦੇ ਕੰਮ ਕੀਤੇ, ਉਨਾਂ ਗਰੀਬਾਂ ਅਤੇ ਸਮਾਜ ਦੇ ਲਈ ਜੋ ਯੋਗਦਾਨ ਪਾਏ, ਉਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਉਹ ਇਕ ਨੇਕ ਅਤੇ ਮਿਲਣਸਾਰ ਇਨਸਾਨ ਸਨ, ਉਨ੍ਹਾਂ ਵਲੋਂ ਕੀਤੇ ਸਮਾਜ ਪ੍ਰਤੀ ਕੰਮਾਂ ਹਮੇਸ਼ਾ ਦੀ ਯਾਦ ਰੱਖਿਆ ਜਾਵੇਗਾ ਤੇ ਉਹ ਨਵੀਂ ਪੀੜੀ ਲਈ ਇਕ ਚਾਨਣ ਮੁਨਾਰਾ ਵੀ ਸਨ । ਚੌਟਾਲਾ ਨੇ ਕਿਹਾ ਕਿ ਇਨਸਾਨ ਦੀ ਸ਼ੋਭਾ ਚੰਗੇ ਕਰਮਾਂ ਕਰਕੇ ਕੀਤੀ ਜਾਂਦੀ ਹੈ, ਅਜਿਹੇ ਲੋਕ ਹਮੇਸ਼ਾ ਸਮਾਜ ਦੇ ਲੋਕਾਂ ਦੇ ਦਿਲਾਂ ਵਿਚ ਵੱਸਦੇ ਰਹਿੰਦੇ ਹਨ । ਇਸ ਮੌਕੇ ਐਸ. ਪੀ. ਗੁਰਦਾਸਪੁਰ ਦਵਿੰਦਰ ਕੁਮਾਰ ਚੌਧਰੀ, ਏ.ਡੀ.ਸੀ.ਪੀ. ਰਮਨਦੀਪ ਸਿੰਘ ਭੁੱਲਰ, ਸਾਬਕਾ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ, ਸਾਬਕਾ ਏ.ਡੀ.ਸੀ.ਪੀ. ਸੰਦੀਪ ਸ਼ਰਮਾ, ਜਸਪਾਲ ਸਿੰਘ ਗਿਆਸਪੁਰਾ, ਹਰਵੀਰ ਸਿੰਘ ਇਯਾਲੀ, ਗੁਰਮੁਖ ਸਿੰਘ ਗਿਆਸਪੁਰਾ, ਹਰਕਿੰਦਰ ਸਿੰਘ ਇਯਾਲੀ, ਕਰਨਵੀਰ ਸਿੱਧੂ, ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਅਨਿਲ ਭਾਰਦਵਾਜ, ਮੁਕੇਸ਼ ਮਿੰਟੂ ਕੌੜਾ, ਗੁਰਤੇਜ ਸਿੰਘ ਗਿੱਲ, ਸਾਬਕਾ ਕੌਂਸਲਰ ਸਤਵਿੰਦਰ ਜਵੱਦੀ, ਮਨਮੋਹਨ ਕੁਮਾਰ ਸੋਨੂ, ਰਾਜੀਵ ਭੱਲਾ, ਲਾਲ ਸਿੰਘ ਗਿੱਲ, ਸਾਬਕਾ ਇੰਸਪੈਕਟਰ ਰਣਜੀਤ ਸਿੰਘ ਰੰਧਾਵਾ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।