28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਚਾਰ ਰੋਜ਼ਾ ਇੰਟੈਕਸ ਐਕਸਪੋ -2026 ਨੂੰ ਪਹਿਲੇ ਦਿਨ ਹੀ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ, 27 ਨਵੰਬਰ (ਜਤਿੰਦਰ ਭੰਬੀ)- ਚਾਰ ਰੋਜ਼ਾ ਇੰਟੈਕਸ ਐਕਸਪੋ 2026-ਆਰਕੀਟੈਕਚਰ, ਨਿਰਮਾਣ ਤੇ ਸਜਾਵਟ ਦੇ 15ਵੇਂ ਐਡੀਸ਼ਨ ਦਾ ਲੁਧਿਆਣਾ ਪ੍ਰਦਰਸ਼ਨੀ ਅਤੇ ਕਨਵੈੱਨਸ਼ਨ ਸੈਂਟਰ (ਐਲ. ਈ.

Ad Position 21
No active advertisement
ਅਜੀਤ ਡੈਸਕ 28-11-2026
ਲੁਧਿਆਣਾ, 27 ਨਵੰਬਰ (ਜਤਿੰਦਰ ਭੰਬੀ)- ਚਾਰ ਰੋਜ਼ਾ ਇੰਟੈਕਸ ਐਕਸਪੋ 2026-ਆਰਕੀਟੈਕਚਰ, ਨਿਰਮਾਣ ਤੇ ਸਜਾਵਟ ਦੇ 15ਵੇਂ ਐਡੀਸ਼ਨ ਦਾ ਲੁਧਿਆਣਾ ਪ੍ਰਦਰਸ਼ਨੀ ਅਤੇ ਕਨਵੈੱਨਸ਼ਨ ਸੈਂਟਰ (ਐਲ.ਈ.ਸੀ.ਸੀ.), ਜੀ. ਟੀ. ਰੋਡ, ਸਾਹਨੇਵਾਲ ਲੁਧਿਆਣਾ ਵਿਖੇ ਸ਼ਾਨਦਾਰ ਉਦਘਾਟਨ ਹੋਇਆ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਇਸ ਵੱਕਾਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਦੇ ਪਹਿਲੇ ਦਿਨ ਹੀ ਭਾਰੀ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ’ਚ ਸੈਲਾਨੀਆਂ ਤੇ ਆਮ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਆਰਕੀਟੈਕਟ, ਇੰਟੀਰੀਅਰ ਡਿਜ਼ਾਈਨਰ, ਬਿਲਡਰ, ਡਿਵੈਲਪਰ, ਉਦਯੋਗਪਤੀ ਅਤੇ ਘਰਾਂ ਦੇ ਮਾਲਕਾਂ ਨੇ ਨਵੀਨਤਮ ਉਤਪਾਦਾਂ, ਨਵੀਨਤਾਕਾਰੀ ਡਿਜ਼ਾਈਨਾਂ ਅਤੇ ਪ੍ਰਦਰਸ਼ਿਤ ਉਭਰ ਰਹੀਆਂ ਤਕਨਾਲੋਜੀਆਂ ਵਿਚ ਬਹੁਤ ਦਿਲਚਸਪੀ ਦਿਖਾਈ। ਪ੍ਰਬੰਧਕਾਂ ਨੇ ਦੱਸਿਆ ਕਿ ਸੈਲਾਨੀ ਵਿਸ਼ੇਸ਼ ਤੌਰ ’ਤੇ ਨਵੀਨਤਾਕਾਰੀ ਉਤਪਾਦਾਂ ਤੇ ਰਚਨਾਤਮਿਕ ਹੱਲਾਂ ਦੀ ਵਿਸ਼ਾਲ ਸ਼੍ਰੇਣੀ ਤੋਂ ਆਕਰਸ਼ਿਤ ਹੋਏ, ਜੋ ਆਮ ਥਾਵਾਂ ਨੂੰ ਆਧੁਨਿਕ, ਆਲੀਸ਼ਾਨ ਤੇ ਸੁਹਜਾਤਮਿਕ ਤੌਰ ’ਤੇ ਆਕਰਸ਼ਕ ਘਰਾਂ ਅਤੇ ਵਪਾਰਕ ਅਦਾਰਿਆਂ ਵਿਚ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸੁਪਨਿਆਂ ਦੇ ਘਰ ਦੀ ਯੋਜਨਾ ਬਣਾਉਣ ਤੋਂ ਲੈ ਕੇ ਮੌਜੂਦਾ ਥਾਵਾਂ ਨੂੰ ਬਦਲਣ ਤੱਕ, ਇੰਟੈਕਸ ਐਕਸਪੋ ਸੈਲਾਨੀਆਂ ਨੂੰ ਨਵੀਨਤਮ ਰੁਝਾਨਾਂ ਦੀ ਪੜਚੋਲ ਕਰਨ, ਨਵੀਨਤਾਕਾਰੀ ਉਤਪਾਦਾਂ ਦੀ ਖੋਜ ਕਰਨ ਅਤੇ ਪ੍ਰਮੁੱਖ ਨਿਰਮਾਤਾਵਾਂ, ਪ੍ਰਸਿੱਧ ਬ੍ਰਾਂਡਾਂ ਅਤੇ ਉਦਯੋਗ ਮਾਹਿਰਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਦਾ ਇਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ, ਇਹ ਸਭ ਇਕ ਛੱਤ ਹੇਠ। ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ, ਇਹ ਪ੍ਰਦਰਸ਼ਨੀ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ.ਆਈ.ਏ.) ਪੰਜਾਬ ਚੈਪਟਰ, ਆਈ. ਆਈ. ਏ. ਲੁਧਿਆਣਾ ਸੈਂਟਰ ਅਤੇ ਲੁਧਿਆਣਾ ਆਰਕੀਟੈਕਟਸ ਐਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਵੱਖ-ਵੱਖ ਪ੍ਰਮੁੱਖ ਉਦਯੋਗ ਸੰਗਠਨਾਂ ਦੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਨੇ ਉਦਘਾਟਨੀ ਦਿਨ ਮਿਲੇ ਜ਼ਬਰਦਸਤ ਹੁੰਗਾਰੇ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੰਟੈਕਸ ਐਕਸਪੋ ਨਾ ਸਿਰਫ਼ ਉਦਯੋਗ ਪੇਸ਼ੇਵਰਾਂ ਲਈ ਇਕ ਪਲੇਟਫ਼ਾਰਮ ਹੈ, ਸਗੋਂ ਆਪਣੇ ਘਰ, ਦਫ਼ਤਰ, ਸ਼ੋਅਰੂਮ ਜਾਂ ਵਪਾਰਕ ਸਥਾਪਨਾ ਨੂੰ ਬਣਾਉਣ, ਨਵੀਨੀਕਰਨ ਜਾਂ ਮੁੜ ਡਿਜ਼ਾਈਨ ਕਰਨ ਦੀ ਯੋਜਨਾ ਬਣਾ ਰਹੇ ਕਿਸੇ ਵੀ ਵਿਅਕਤੀ ਲਈ ਇਕ ਆਦਰਸ਼ ਸਥਾਨ ਵੀ ਹੈ। ਉਨ੍ਹਾਂ ਦੱਸਿਆ ਕਿ ਆਰਕੀਟੈਕਟਾਂ ਅਤੇ ਡਿਜ਼ਾਈਨ ਪੇਸ਼ੇਵਰਾਂ ਦਾ ਇਕ ਵਿਸ਼ੇਸ਼ ਇਕੱਠ 28 ਨਵੰਬਰ ਨੂੰ, ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰੇਗੀ, ਜੋ ਕਿ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ, ਆਈ. ਆਈ. ਏ. ਪੰਜਾਬ ਚੈਪਟਰ ਅਤੇ ਆਈ. ਆਈ. ਏ. ਲੁਧਿਆਣਾ ਸੈਂਟਰ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਇਕ ਵਿਸ਼ੇਸ਼ ਆਰਕੀਟੈਕਚਰਲ ਅਤੇ ਡਿਜ਼ਾਈਨ ਕਾਨਫ਼ਰੰਸ ਹੈ। ਇਹ ਪ੍ਰੋਗਰਾਮ ਆਰਕੀਟੈਕਚਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ, ਨਵੀਨਤਾਕਾਰੀ ਰੋਸ਼ਨੀ ਡਿਜ਼ਾਈਨ ਅਤੇ ਆਰਕੀਟੈਕਚਰ ਤੇ ਡਿਜ਼ਾਈਨ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਉਭਰ ਰਹੇ ਰੁਝਾਨਾਂ ‘ਤੇ ਸੂਝਵਾਨ ਚਰਚਾ ਲਈ ਪ੍ਰਸਿੱਧ ਆਰਕੀਟੈਕਟਾਂ ਅਤੇ ਉਦਯੋਗ ਮਾਹਿਰਾਂ ਨੂੰ ਇਕੱਠੇ ਕਰੇਗਾ। ਇੰਟਕੈਸ ਐਕਸਪੋ ਦੇ ਪ੍ਰਬੰਧਕਾਂ ਨੇ ਪਹਿਲੇ ਦਿਨ ਹੀ ਹੋਈ ਵੱਡੀ ਭੀੜ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਉਣ ਵਾਲੇ ਤਿੰਨ ਦਿਨਾਂ ਵਿਚ ਹੋਰ ਵੀ ਵੱਡੀ ਭੀੜ ਨੂੰ ਆਕਰਸ਼ਿਤ ਕਰਨ ਦੀ ਉਮੀਦ ਕਰਦਿਆਂ ਲੁਧਿਆਣਾ ਅਤੇ ਪੰਜਾਬ ਭਰ ਦੇ ਨਿਵਾਸੀਆਂ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਨ ਅਤੇ ਆਰਕੀਟੈਕਚਰ, ਨਿਰਮਾਣ, ਅੰਦਰੂਨੀ ਤੇ ਆਧੁਨਿਕ ਜੀਵਨ ਵਿਚ ਨਵੀਨਤਮ ਨਵੀਨਤਾਵਾਂ ਦਾ ਅਨੁਭਵ ਕਰਨ ਲਈ ਸੱਦਾ ਦਿੱਤਾ ਹੈ। ਭਾਵੇਂ ਤੁਸੀਂ ਆਪਣੇ ਸੁਪਨਿਆਂ ਦਾ ਘਰ ਬਣਾ ਰਹੇ ਹੋ, ਆਪਣੀ ਮੌਜੂਦਾ ਜਗ੍ਹਾ ਦਾ ਨਵੀਨੀਕਰਨ ਕਰ ਰਹੇ ਹੋ ਜਾਂ ਸਿਰਫ਼ ਨਵੇਂ ਡਿਜ਼ਾਈਨ ਦੀ ਪ੍ਰੇਰਨਾ ਦੀ ਭਾਲ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਇੰਟੈਕਸ ਐਕਸਪੋ 2026 ਇਕ ਜ਼ਰੂਰ ਦੇਖਣ ਯੋਗ ਸਥਾਨ ਹੈ। ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣਾਂ ਵਿਚ ਸ਼ਾਮਿਲ- ਇੰਟਕੈਸ ਐਕਸਪੋ-2026 ਵਿਚ ਲਗਜ਼ਰੀ ਇੰਟੀਰੀਅਰ ਤੇ ਸਮਕਾਲੀ ਬਾਹਰੀ ਡਿਜ਼ਾਈਨ, ਡਿਜ਼ਾਈਨਰ ਫ਼ਰਨੀਚਰ ਤੇ ਵਿਸ਼ੇਸ਼ ਘਰੇਲੂ ਸਜਾਵਟ, ਆਧੁਨਿਕ ਮਾਡਿਊਲਰ ਰਸੋਈਆਂ ਅਤੇ ਸਟਾਈਲਿਸ਼ ਵਾਰਡਰੋਬ, ਪ੍ਰੀਮੀਅਮ ਬਾਥਰੂਮ ਫਿਟਿੰਗਸ ਅਤੇ ਸੈਨੇਟਰੀਵੇਅਰ, ਸਜਾਵਟੀ ਰੋਸ਼ਨੀ, ਲਗਜ਼ਰੀ ਝੰਡੇ ਤੇ ਆਰਕੀਟੈਕਚਰਲ ਲਾਈਟਿੰਗ, ਡਿਜ਼ਾਈਨਰ ਕੰਧ ਪੈਨਲ, ਵਾਲਪੇਪਰ, ਟਾਈਲਾਂ ਤੇ ਫਲੋਰਿੰਗ, ਸਮਾਰਟ ਹੋਮ ਆਟੋਮੇਸ਼ਨ ਅਤੇ ਉੱਨਤ ਸੁਰੱਖਿਆ ਪ੍ਰਣਾਲੀਆਂ, ਆਧੁਨਿਕ ਦਰਵਾਜ਼ੇ, ਖਿੜਕੀਆਂ ਅਤੇ ਆਰਕੀਟੈਕਚਰਲ ਸ਼ੀਸ਼ੇ ਦੇ ਹੱਲ, ਲੈਂਡ ਸਕੇਪਿੰਗ, ਬਾਗ਼ ਦੀ ਸਜਾਵਟ ਅਤੇ ਬਾਹਰੀ ਰਹਿਣ ਦੀਆਂ ਧਾਰਨਾਵਾਂ, ਨਵੀਨਤਾਕਾਰੀ ਇਮਾਰਤ ਸਮਗਰੀ ਅਤੇ ਟਿਕਾਊ ਨਿਰਮਾਣ ਹੱਲ, ਸੂਰਜੀ ਊਰਜਾ ਅਤੇ ਊਰਜਾ-ਕੁਸ਼ਲ ਤਕਨਾਲੋਜੀਆਂ ਖਿੱਚ ਦਾ ਬਿੰਦ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਹਲਕਾ ਆਤਮ ਨਗਰ ਵਿਖੇ ਬੈਂਸ ਦੀ ਅਗਵਾਈ ਹੇਠ ਕੱਢੇ ਇਨਸਾਫ਼ ਮਾਰਚ ’ ਚ ਭਾਰੀ ਗਿਣਤੀ ’ ਚ ਕਾਂਗਰਸੀ ਵਰਕਰ ਹੋਏ ਸ਼ਾਮਿਲ ਅਗਲੀ ਖ਼ਬਰ ਡੀ . ਸੀ . ਵਲੋਂ ‘ ਚੇਤਨਾ ਪ੍ਰੋਜੈਕਟ ’ ਦਾ ਆਗਾਜ਼ 30 ਬੱਚਿਆਂ ਦੇ ਗਰੁੱਪ ਨਾਲ ਮੁਲਾਕਾਤ ਕਰਦਿਆਂ, ਭਵਿੱਖ ਦੇ ਟੀਚਿਆਂ ਦੀ...
Ad Position 24