07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਾਬਕਾ ਪੀ.ਐਮ.ਈ.ਡੀ.ਬੀ. ਚੇਅਰਮੈਨ ਅਮਰਜੀਤ ਸਿੰਘ ਟਿੱਕਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਕਰਨਗੀਆਂ ਸ਼ਿਰਕਤ

ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਬਾਬਾ ਵਿਸ਼ਵਕਰਮਾ ਭਵਨ, ਜੀ. ਟੀ.

Ad Position 21
No active advertisement
ਅਜੀਤ ਡੈਸਕ 08-11-2026
ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਬਾਬਾ ਵਿਸ਼ਵਕਰਮਾ ਭਵਨ, ਜੀ.ਟੀ. ਰੋਡ, ਮਿਲਰਗੰਜ ਕਮੇਟੀ ਵਲੋਂ ਪ੍ਰਧਾਨ ਰਣਜੀਤ ਕੁਮਾਰ ਸਲ੍ਹ ਦੀ ਅਗਵਾਈ ਹੇਠ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਯਾਦ ਵਿਚ 74ਵਾਂ ਸਾਲਾਨਾ ਸਮਾਗਮ 9 ਨਵੰਬਰ ਦਿਨ ਸੋਮਵਾਰ ਨੂੰ ਵਿਸ਼ਵਕਰਮਾ ਭਵਨ, ਜੀ.ਟੀ. ਰੋਡ, ਮਿਲਰਗੰਜ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸਾਬਕਾ ਪੀ.ਐਮ.ਈ.ਡੀ.ਬੀ. ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਭਾਜਪਾ ਦੇ ਸੂਬਾ ਆਗੂ ਗੁਰਦੇਵ ਸ਼ਰਮਾ ਦੇਬੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਸਮਾਗਮ ਦੌਰਾਨ ਹਵਨ ਅਤੇ ਝੰਡੇ ਦੀ ਰਸਮ ਸਤੀਸ਼ ਕੁਮਾਰ ਵਰਮਾ ਵਲੋਂ ਨਿਭਾਈ ਜਾਵੇਗੀ, ਜਦਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਰਮਲਜੀਤ ਸਿੰਘ ਹੁੰਨਜਨ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲੋਕ-ਜਸਪਾਲ ਸਿੰਘ ਗਿਆਸਪੁਰਾ ਅਗਲੀ ਖ਼ਬਰ ਕੱਲ੍ਹ ਭੋਗ ’ਤੇ ਵਿਸ਼ੇਸ਼- ਇੰਦਰਜੀਤ ਸਿੰਘ ਸੇਖੋਂ
Ad Position 24