07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਾਬਕਾ ਵਿਦਿਆਰਥੀਆਂ ਦੀ ਯਾਦਗਾਰੀ ਮਿਲਣੀ ਕਰਵਾਈ

ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦੇ ਤਿਉਹਾਰ ਦੌਰਾਨ ਸ਼ਹਿਰ ਵਿਚ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੀਵਾਲੀ ਦੀ ਰਾਤ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੇ 125 ਤੋਂ ਵੱਧ ਫਾਇਰ ਕਰਮਚਾਰੀ ਤਾਇਨਾਤ ਰਹਿਣਗੇ।

Ad Position 21
No active advertisement
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਏ ਜਾਣ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 08-11-2026
ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦੇ ਤਿਉਹਾਰ ਦੌਰਾਨ ਸ਼ਹਿਰ ਵਿਚ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੀਵਾਲੀ ਦੀ ਰਾਤ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੇ 125 ਤੋਂ ਵੱਧ ਫਾਇਰ ਕਰਮਚਾਰੀ ਤਾਇਨਾਤ ਰਹਿਣਗੇ। ਇਸਤੋਂ ਇਲਾਵਾ 30 ਫਾਇਰ ਗੱਡੀਆਂ ਅਤੇ ਹੋਰ ਆਧੁਨਿਕ ਬਚਾਅ ਉਪਕਰਨ ਵੀ ਤਿਆਰ ਰੱਖੇ ਜਾਣਗੇ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ ਨੇ ਸਹਿਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਸੁਰੱਖਿਅਤ ਤੇ ਖ਼ੁਸ਼ਹਾਲ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਾਲੇ ਸੁਰੱਖਿਆ ਸੂਟਾਂ ਸਮੇਤ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇ। ਏ.ਡੀ.ਐਫ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਵਿਭਾਗ ਕੋਲ 30 ਫਾਇਰ ਗੱਡੀਆਂ ਤਿਆਰ ਹਨ ਜਿਨ੍ਹਾਂ ਵਿਚ 56 ਮੀਟਰ ਉਚਾਈ ਤਕ ਪੁੱਜਣ ਵਾਲੀ ਟਰਨਟੇਬਲ ਪੌੜੀ, ਰੈਸਕਿਊ ਵੈਨਾਂ, ਮਿੰਨੀ ਫਾਇਰ ਗੱਡੀਆਂ ਤੇ ਹੋਰ ਸਮਗਰੀ ਸ਼ਾਮਲ ਹੈ। ਐਮਰਜੈਂਸੀ ਦੌਰਾਨ ਫਾਇਰ ਗੱਡੀਆਂ ਵਿਚ ਪਾਣੀ ਭਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਟਿਊਬਵੈਲਾਂ ਤੇ ਜਨਰੇਟਰ ਸੈੱਟ ਵੀ ਤਾਇਨਾਤ ਕੀਤੇ ਗਏ ਹਨ ਅਤੇ ਲੋੜ ਅਨੁਸਾਰ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਨਿਗਮ ਕਮਿਸ਼ਨਰ ਡਾ.ਮਹਿੰਦਰੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦੀਆਂ ਛੱਤਾਂ ’ਤੇ ਹੌਜ਼ਰੀ ਦਾ ਸਾਮਾਨ, ਪੁਰਾਣੇ ਕੱਪੜੇ, ਫ਼ਰਨੀਚਰ ਜਾਂ ਹੋਰ ਜਲਨਸ਼ੀਲ ਵਸਤੂਆਂ ਨਾ ਰੱਖਣ ਕਿਉਂਕਿ ਪਟਾਕਿਆਂ ਦੀ ਚਿੰਗਾਰੀ ਨਾਲ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਜਾਰੀ ਹੁਕਮਾਂ ਅਨੁਸਾਰ ਰਾਤ 8.00 ਵਜੇ ਤੋਂ 10.00 ਵਜੇ ਤਕ ਹੀ ਪਟਾਕੇ ਚਲਾਉਣ ਦੀ ਅਪੀਲ ਕੀਤੀ। ਐਮਰਜੈਂਸੀ ਵਿਚ 0161-101 ’ਤੇ ਕਰੋ ਫ਼ੋਨ ਫਾਇਰ ਬ੍ਰਿਗੇਡ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਗ ਲੱਗਣ ਦੀ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਹੈਲਪ ਲਾਈਨ ਨੰਬਰ 0161-101 ’ਤੇ ਦਿੱਤੀ ਜਾਵੇ। ਇਸ ਤੋ ਇਲਾਵਾ ਨੇੜਲੇ ਫਾਇਰ ਸਟੇਸ਼ਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਫਾਇਰ ਬ੍ਰਿਗੇਡ ਦੇ ਸੰਪਰਕ ਨੰਬਰ ਫਾਇਰ ਬ੍ਰਿਗੇਡ ਮੁੱਖ ਦਫ਼ਤਰ. 0161-2749111, 2750764, 2750765 ਗਿੱਲ ਰੋਡ ਫਾਇਰ ਸਟੇਸ਼ਨ- 0161-2531600 ਫੋਕਲ ਪੁਆਇੰਟ-0161-2670101 ਸੁੰਦਰ ਨਗਰ-0161-2621651 ਹੈਬੋਵਾਲ-0161-2305101 ਤਾਜਪੁਰ ਰੋਡ-90566-94940
Ad Position 22
No active advertisement
ਪਿਛਲੀ ਖ਼ਬਰ ਘੱਟ ਸਮੇਂ ’ਚ ਮਦਦ ਪਹੁੰਚਾਉਣ ਲਈ ਬਣਨਗੇ ਆਰਜ਼ੀ ਫਾਇਰ ਸਟੇਸ਼ਨ ਅਗਲੀ ਖ਼ਬਰ ਯੂਥ ਅਕਾਲੀ ਆਗੂ ਚੰਨੀ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
Ad Position 24