07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿਚ ਦੀਵਾਲੀ ਮੇਲਾ ਧੂਮਧਾਮ ਨਾਲ ਮਨਾਇਆ

ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ-ਸਮਰਾਲਾ ਵਿਖੇ ਦੀਵਾਲੀ ਦੇ ਸ਼ੁੱਭ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਖ਼ੁਸ਼ੀਆਂ, ਉਤਸ਼ਾਹ ਤੇ ਰੌਣਕਾਂ ਨਾਲ ਭਰਪੂਰ ਹੋ ਗਿਆ।

Ad Position 21
No active advertisement
ਅਜੀਤ ਡੈਸਕ 07-11-2026
ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ-ਸਮਰਾਲਾ ਵਿਖੇ ਦੀਵਾਲੀ ਦੇ ਸ਼ੁੱਭ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਖ਼ੁਸ਼ੀਆਂ, ਉਤਸ਼ਾਹ ਤੇ ਰੌਣਕਾਂ ਨਾਲ ਭਰਪੂਰ ਹੋ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵੱਖ-ਵੱਖ ਖਾਣ-ਪੀਣ ਦੇ ਸਟਾਲ ਲਗਾਏ ਗਏ। ਇਨ੍ਹਾਂ ਸਟਾਲਾਂ ਵਿੱਚ ਛੋਲੇ-ਭਟੂਰੇ, ਕੁਲਚੇ, ਬਰਗਰ, ਭੇਲਪੁਰੀ, ਗੋਲ-ਗੱਪੇ, ਟਿੱਕੀ ਚਾਟ, ਸਪਰਿੰਗ ਰੋਲ, ਪੌਪ ਕਾਰਨ, ਪੰਜਾਬੀ ਪਕਵਾਨ ਤੇ ਹੋਰ ਸੁਆਦੀ ਵਿਅੰਜਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਖਿਡੌਣਿਆਂ ਦੀ ਦੁਕਾਨ, ਦੀਵਾਲੀ ਤੋਹਫ਼ਾ ਕਾਰਨਰ ਅਤੇ ਝੂਲਿਆਂ ਨੇ ਵੀ ਮੇਲੇ ਦੀ ਰੌਣਕ ਵਿਚ ਵਾਧਾ ਕੀਤਾ। ਮੇਲੇ ਦਾ ਇਕ ਹੋਰ ਮੁੱਖ ਆਕਰਸ਼ਣ ਅੰਤਰ-ਹਾਊਸ ਖੇਡ ਮੁਕਾਬਲੇ ਰਹੇ। ਈਗਲ, ਫਾਲਕਨ, ਹਾਕ ਅਤੇ ਓਸਪ੍ਰੇ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੇ ਨਾਲ ਹੀ ਸੰਗੀਤ ਅਤੇ ਮਨੋਰੰਜਕ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਅਤੇ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਅਨੁਸ਼ਾਸਨ, ਸਫ਼ਾਈ, ਪੀਣ ਵਾਲੇ ਪਾਣੀ ਤੇ ਮੁੱਢਲੀ ਸਹਾਇਤਾ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅਧਿਆਪਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਬੜੀ ਲਗਨ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਈਆਂ। ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਨੇ ਇਸ ਸਫਲ ਆਯੋਜਨ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਮਿਲਵਰਤਨ, ਸਹਿਯੋਗ, ਆਤਮ-ਵਿਸ਼ਵਾਸ ਅਤੇ ਪ੍ਰਬੰਧਕੀ ਹੁਨਰਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਹਾਰਕ ਤਜਰਬੇ ਹਾਸਲ ਕਰਨ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਤ ਵਿਚ ਇਹ ਦੀਵਾਲੀ ਮੇਲਾ ਖ਼ੁਸ਼ੀਆਂ, ਉਤਸ਼ਾਹ, ਆਪਸੀ ਪਿਆਰ ਅਤੇ ਸਾਂਝ ਦਾ ਸੁਨੇਹਾ ਦਿੰਦਾ ਹੋਇਆ ਸਭ ਲਈ ਇੱਕ ਯਾਦਗਾਰੀ ਅਨੁਭਵ ਬਣ ਗਿਆ।
Ad Position 22
No active advertisement
ਪਿਛਲੀ ਖ਼ਬਰ ਐਕਿਊਪੰਕਚਰ ਇਲਾਜ ਗ਼ਰੀਬਾਂ ਲਈ ਵਰਦਾਨ , ਪੰਜਾਬ ਸਰਕਾਰ ਐਕਿਊਪੰਕਚਰ ਨੂੰ ਉਤਸ਼ਾਹਿਤ ਕਰਨ ਸਬੰਧੀ ਕਰੇਗੀ ਵਿਚਾਰ - ਗੁਰਮੀਤ ਸਿ... ਅਗਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਦੁੱਗਰੀ ਵਿਖੇ ਕੀਰਤਨ ਸਮਾਗਮ ਕਰਵਾਇਆ
Ad Position 24