12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਾਲਾਨਾ ਕਨਵੋਕੇਸ਼ਨ 2026 ਸਮਾਰੋਹ ਕਰਵਾਇਆ

ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਅੱਜ ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਅੱਜ ਐਮ.ਬੀ.ਬੀ.ਐਸ ਦਾਖਲਾ ਬੈਚ 2020 ਲਈ ਸਾਲਾਨਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ 100 ਹੋਣਹਾਰ ਐਮ.ਬੀ.ਬੀ.ਐਸ ਗ੍ਰੈਜੂਏਟਾਂ ਨੂੰ ਡਿਗਰੀਆਂ, 77 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ 14 ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ। ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੇ. ਆਰ. ਬਾਲਾਕ੍ਰਿਸ਼ਨਨ, ਚੇਅਰਮੈਨ, ਕਾਰਡੀਐਕ ਸਾਇੰਸਿਜ਼ ਅਤੇ ਡਾਇਰੈਕਟਰ, ਹਾਰਟ ਐਂਡ ਲੰਗ ਟ੍ਰਾਂਸਪਲਾਂਟ, ਐਮ.ਜੀ.ਐਮ ਹੈਲਥ ਕੇਅਰ, ਚੇਨਈ ਸਨ। ਇਸ ਮੌਕੇ ਡਾ. ਸੁਲੇਨਾ, ਪ੍ਰੋਫੈਸਰ ਅਤੇ ਮੁਖੀ, ਨਿਊਰੋਲੋਜੀ ਵਿਭਾਗ, ਜੀ.ਜੀ.ਐਸ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਨੇ ਯੂਨੀਵਰਸਿਟੀ ਨਾਮਜ਼ਦ ਮੈਂਬਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਸਪਤਾਲ ਮੈਨੇਜਿੰਗ ਸੋਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਸਕੱਤਰ ਬਿਪਿਨ ਗੁਪਤਾ, ਖ਼ਜ਼ਾਨਚੀ ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਜੀ. ਐੱਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਅਸ਼ਵਨੀ ਕੇ. ਚੌਧਰੀ, ਡਾ. ਸੰਦੀਪ ਸ਼ਰਮਾ, ਡਾ. ਬਿਸ਼ਵ ਮੋਹਨ, ਡਾ. ਆਸ਼ਿਮਾ ਤਨੇਜਾ ਅਤੇ ਡਾ. ਸਰਜੂ ਰਲਹਾਨ ਵੀ ਹਾਜ਼ਰ ਸਨ। ਕਨਵੋਕੇਸ਼ਨ ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਅਕੈਡਮਿਕ ਪ੍ਰੋਸੈਸ਼ਨ ਨਾਲ ਹੋਈ। ਆਪਣੇ ਸਵਾਗਤੀ ਭਾਸ਼ਣ ਵਿੱਚ ਬਿਪਿਨ ਗੁਪਤਾ ਨੇ ਮੁੱਖ ਮਹਿਮਾਨ, ਸਰੋਤਿਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰਕੇ ਕਾਲਜ ਅਤੇ ਹਸਪਤਾਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸੁਨੀਲ ਕਾਂਤ ਮੁੰਜਾਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਤੌਰ ’ਤੇ ਕਾਮਯਾਬ ਹੋਣ ਦੀ ਬਜਾਏ ਇੱਕ ਚੰਗਾ ਇਨਸਾਨ ਬਣਨ ਲਈ ਯਤਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਗਿਆਸੂ ਬਣੇ ਰਹੋ, ਲਗਾਤਾਰ ਸਿੱਖਦੇ ਰਹੋ ਅਤੇ ਆਪਣੇ ਵਿਕਾਸ ਨੂੰ ਕਦੇ ਨਾ ਰੋਕੋ। ਪ੍ਰਿੰਸੀਪਲ ਡਾ. ਜੀ. ਐੱਸ. ਵਾਂਡਰ ਨੇ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਉਪਲਬਧੀਆਂ ’ਤੇ ਮਾਣ ਪ੍ਰਗਟ ਕੀਤਾ ਅਤੇ ‘ਸਾਲਾਨਾ ਕਾਲਜ ਰਿਪੋਰਟ’ ਪੇਸ਼ ਕੀਤੀ। ਆਪਣੀ ਰਿਪੋਰਟ ਵਿੱਚ ਡਾ. ਵਾਂਡਰ ਨੇ ਸੰਸਥਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਮੈਡੀਕਲ ਸਿੱਖਿਆ, ਖੋਜ ਅਤੇ ਸਿਹਤ ਸੇਵਾਵਾਂ ਵਿੱਚ ਉੱਤਮਤਾ ਲਈ ਸੰਸਥਾ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਡਾ. ਸੰਦੀਪ ਕੌਸ਼ਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਇਨਾਮ ਜੇਤੂਆਂ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਆਪਣੇ ਮੁੱਖ ਭਾਸ਼ਣ ਵਿੱਚ ਡਾ. ਕੇ. ਆਰ. ਬਾਲਾਕ੍ਰਿਸ਼ਨਨ ਨੇ ਕਿਹਾ ਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਸਿੱਖਣ ਦੀ ਪ੍ਰਕਿਰਿਆ ਕਦੇ ਨਹੀਂ ਰੁਕਣੀ ਚਾਹੀਦੀ। ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਗਿਆਨ ਹਾਸਲ ਕਰਨ, ਨਵੇਂ ਵਿਚਾਰਾਂ ਦੀ ਖੋਜ ਕਰਨ ਅਤੇ ਦੂਜਿਆਂ ਤੋਂ ਸਿੱਖਣ ਲਈ ਹਮੇਸ਼ਾ ਤਿਆਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਸਾਥੀ ਵਿਦਿਆਰਥੀਆਂ, ਅਧਿਆਪਕਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਨਾਲ ਸੰਵਾਦ ਕਰੋ, ਕਿਉਂਕਿ ਹਰ ਮੁਲਾਕਾਤ ਕੁਝ ਨਵਾਂ ਸਿੱਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਸਮਾਰੋਹ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਡਾ. ਦਿਵਿਜ ਮਾਟਾ ਨੂੰ ਕਾਲਜ ਕਲਰ ਐਵਾਰਡ ਪ੍ਰਦਾਨ ਕੀਤਾ ਗਿਆ, ਜਦਕਿ ਖੇਡਾਂ ਦੇ ਖੇਤਰ ਵਿੱਚ ਡਾ. ਅਕਸ਼ੈ ਕੁਮਾਰ ਨੂੰ ਕਾਲਜ ਕਲਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਆਲ-ਰਾਊਂਡਰ ਐਵਾਰਡ ਡਾ. ਹਰਜਸ ਸਿੰਘ ਸਹੋਤਾ ਨੂੰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਬੈਸਟ ਗ੍ਰੈਜੂਏਟ ਦਾ ਸਨਮਾਨ ਵੀ ਦਿੱਤਾ ਗਿਆ, ਜਦਕਿ ਸੈਕਿੰਡ ਬੈਸਟ ਗ੍ਰੈਜੂਏਟ ਦਾ ਸਨਮਾਨ ਡਾ.ਅਭੈ ਟਕਿਆਰ ਨੂੰ ਪ੍ਰਦਾਨ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਡਾ. ਜਸਪ੍ਰਿਆ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਕਾਢੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਹਲਕਾ ਦੱਖਣੀ ਵਿਚ ਬਾਵਾ ਦੀ ਅਗਵਾਈ ’ਚ ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ’ਤੇ ਲੱਡੂ ਵੰਡੇ
Ad Position 24