ਨਵੇਂ ਬੀਜ ਬਿੱਲ ਲਿਆਉਣਾ , ਕਿਸਾਨਾਂ ਨਾਲ ਧੋਖਾ - ਸੁਦਾਗਰ ਸਿੰਘ ਘੁਡਾਣੀ
ਲੁਧਿਆਣਾ, 12 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੱਕੇ ਮੋਰਚੇ ਦੇ ਅੱਜ 12ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਜਿਥੇ ਸਾਡੀਆਂ 13 ਮੰਗਾਂ ਮਨਵਾਉਣ ਦਾ ਧਰਨਾ ਚੱਲ ਰਿਹਾ ਹੈ ਉਥੇ ਹੁਣ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਹੋਰ ਨਵੇ ਬੀਜ ਬਿੱਲ ਲਿਆ ਰਹੀ ਹੈ, ਖੇਤੀਬਾੜੀ ਮੰਤਰੀ ਦੇ ਮੁਤਾਬਕ ਇਸ ਨਾਲ ਨਕਲੀ ਤੇ ਗੁਣਵੱਤਾ ਵਾਲੇ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ। ਇਹ ਬਿਲਕੁਲ ਕਿਸਾਨਾਂ ਨਾਲ ਧੋਖਾ ਹੈ।
ਪ
ਪੱਕੇ ਮੋਰਚੇ ਦੇ 12ਵੇਂ ਦਿਨ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਆਗੂ ਅਤੇ ਕਿਸਾਨ। ਅਜੀਤ ਤਸਵੀਰ
13-09-2026
ਲੁਧਿਆਣਾ, 12 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੱਕੇ ਮੋਰਚੇ ਦੇ ਅੱਜ 12ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਜਿਥੇ ਸਾਡੀਆਂ 13 ਮੰਗਾਂ ਮਨਵਾਉਣ ਦਾ ਧਰਨਾ ਚੱਲ ਰਿਹਾ ਹੈ ਉਥੇ ਹੁਣ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਹੋਰ ਨਵੇ ਬੀਜ ਬਿੱਲ ਲਿਆ ਰਹੀ ਹੈ, ਖੇਤੀਬਾੜੀ ਮੰਤਰੀ ਦੇ ਮੁਤਾਬਕ ਇਸ ਨਾਲ ਨਕਲੀ ਤੇ ਗੁਣਵੱਤਾ ਵਾਲੇ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ। ਇਹ ਬਿਲਕੁਲ ਕਿਸਾਨਾਂ ਨਾਲ ਧੋਖਾ ਹੈ।ਬੀਜ ਬਿੱਲ ਲਿਆ ਕੇ ਕਾਰਪੋਰੇਟਰਾਂ ਦੇ ਵੱਸ ਪਾਇਆ ਜਾਵੇਗਾ। ਜਿਸ ਦੇ ਨਾਲ ਕਿਸਾਨ ਆਪਣਾ ਬੀਜ ਰੱਖ ਕੇ ਬੀਜ ਨਹੀਂ ਸਕਦਾ। ਜੋ ਬੀਜ ਲੈਣੇ ਹਨ ਉਹ ਕੰਪਨੀਆਂ ਤੋਂ ਹੀ ਲੈਣੇ ਪੈਣੇ ਹਨ ਜਿਸ ਨਾਲ ਕਿਸਾਨਾਂ ਨੂੰ ਗੁਲਾਮੀ ਵੱਲ ਧੱਕਿਆਂ ਜਾ ਰਿਹਾ ਹੈ। ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਨੇ ਕਿਹਾ ਕਿ ਕਿਸਾਨਾਂ ਦੀਆਂ ਕਿਸਾਨ ਆਈ ਡੀ ਬਣਾਈਆਂ ਜਾ ਰਹੀਆਂ ਹਨ। ਜਿਸ ਤਹਿਤ ਕਿਸਾਨਾਂ ਨੂੰ ਮਿਲਦੀਆਂ ਹੋਰ ਸਹੂਲਤਾਂ ਘਟਾ ਦਿੱਤੀ ਜਾਣਗੀਆਂ। ਕੋਆਪਰੇਟਿਵ ਸੁਸਾਇਟੀਆਂ ਦਾ ਵੀ ਕੇਂਦਰੀਕਰਨ ਕੀਤਾ ਜਾ ਰਿਹਾ ਹੈ।ਸਰਕਾਰ ਲੈਂਡ ਬੈਂਕ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟ ਨੂੰ ਦੇਣ ਦੀਆਂ ਯੋਜਨਾ ਤਹਿਤ ਇਹ ਸਭ ਕੁਝ ਕਰ ਰਹੇ ਹਨ। ਆਗੂਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਵਾਲੀ ਖੇਤੀ ਨੀਤੀ ਵੀ ਨਹੀਂ ਬਣਾਈ ਜਾ ਰਹੀ ਹੈ । ਇਸ ਧਰਨੇ ਨੂੰ ਤੀਰਥ ਸਿੰਘ ਤਲਵੰਡੀ, ਅਜੀਤ ਸਿੰਘ, ਲਵਲੀ ਮਾਜਰੀ, ਮਨਜੀਤ ਸਿੰਘ ਤੇ ਧਰਮ ਸਿੰਘ ਨੇ ਵੀ ਸੰਬੋਧਨ ਕੀਤਾ।