ਆਲ ਇੰਡੀਆ ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਯੂਨੀਅਨ ਪੰਜਾਬ (ਏਟਕ) ਦੀ ਹੋਈ ਮੀਟਿੰਗ
ਲੁਧਿਆਣਾ, 12 ਸਤੰਬਰ(ਡਾ. ਤਰਲੋਚਨ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਗਰੁੱਪ (ਏਟਕ) ਦੀ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ ਦੀ ਅਗਵਾਈ ਹੇਠ ਮੀਟਿੰਗ ਹੋਈ।
ਲੁਧਿਆਣਾ, 12 ਸਤੰਬਰ(ਡਾ.ਤਰਲੋਚਨ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਗਰੁੱਪ (ਏਟਕ) ਦੀ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਕੌਰ ਗਿੱਲ ਨੇ ਦੱਸਿਆ ਕਿ ਅਸੀਂ 18 ਸਾਲ ਤੋਂ ਬਿਨਾਂ ਤਨਖ਼ਾਹ ਤੋਂ ਨਿਗੂਣੇ ਭੱਤਿਆਂ ਤੇ ਸੇਵਾ ਨਿਭਾ ਰਹੇ ਹਾਂ। ਪੰਜਾਬ ਸਰਕਾਰ ਗਰਾਊਂਡ ਲੇਬਲ ’ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਵੱਲ ਰੱਤੀ ਭਰ ਵੀ ਧਿਆਨ ਨਹੀਂ ਦੇ ਰਹੀ । ਦਿਨ-ਬ-ਦਿਨ ਸਾਡੇ ਕੰਮ ਵਧਾਏ ਜਾ ਰਹੇ ਹਨ। ਇੰਨਸੈਂਟਿਵ ’ਤੇ ਕੰਮ ਲੈ ਕੇ ਆਸ਼ਾ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਡੀਆਂ ਕਈ ਵਰਕਰਾਂ ਬਿਨਾਂ ਤਨਖ਼ਾਹਾਂ ਤੋਂ ਸੇਵਾ ਮੁਕਤ ਹੋ ਰਹੀਆਂ ਹਨ, ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਰੋਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ । ਉਜ਼ਰਤਾਂ ਦੇ ਘੇਰੇ ਵਿਚ 26 ਹਜ਼ਾਰ ਰੁਪਏ ਲਾਗੂ ਕਰਨ ਤੱਕ ਡੀ.ਸੀ. ਰੇਟ ਲਾਗੂ ਕੀਤਾ ਜਾਵੇ, ਸੇਵਾਮੁਕਤ ਹੋਣ ‘ਤੇ ਹਰਿਆਣਾ ਦੀ ਤਰਜ਼ ’ਤੇ 5 ਲੱਖ ਰੁਪਏ ਦਿੱਤੇ ਜਾਣ, ਫੈਸਿਲੀਟੇਟਰਜ ਦੇ ਟੂਰ ਮਨੀ ਵਿਚ ਵਾਧਾ ਕੀਤਾ ਜਾਵੇ, ਹਰ ਕੈਟਾਗਰੀ ਵਿਚ ਭਰਤੀ ਸਮੇਂ 10 ਪ੍ਰਤੀਸ਼ਤ ਕੋਟਾ ਦੇ ਕੇ ਭਰਤੀ ਕੀਤੀ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਤੇ ਗੱਲਬਾਤ ਨਹੀਂ ਕਰਦੀ ਤਾਂ 24 ਸਤੰਬਰ ਨੂੰ ਸਤੌਜ ਵਿਖੇ ਆਸ਼ਾ ਵਰਕਰਾਂ ਪੱਕੇ ਡੇਰੇ ਲਾਉਣਗੀਆਂ। ਮੀਟਿੰਗ ਵਿਚ ਰਾਜਿੰਦਰ ਕੌਰ ਸਾਹਨੇਵਾਲ, ਅਮਰਜੀਤ ਕੌਰ, ਜਸਵੀਰ ਕੌਰ ਕੋਕਰੀ, ਜੋਗਿੰਦਰ ਕੌਰ ਮੰਡਿਆਣੀ, ਜੋਬਨਪ੍ਰੀਤ ਕੌਰ, ਕਸ਼ਮੀਰ ਕੌਰ, ਰਾਜਵੀਰ ਕੌਰ, ਨੇਹਾ ਆਦਿ ਸ਼ਾਮਿਲ ਸਨ।