08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਣਾ ਹਸਪਤਾਲ ਨੇ ਮਾਇਓਪੀਆ ਦੀ ਰੋਕਥਾਮ ਲਈ ਨਵੀਂ ਆਰਥੋ - ਕੇ ਲੈਂਜ ਸਹੂਲਤ ਕੀਤੀ ਸ਼ੁਰੂ

ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਰਾਣਾ ਹਸਪਤਾਲ, ਪੱਖੋਵਾਲ ਰੋਡ ਵਲੋਂ ਅੱਖਾਂ ਦੀ ਉਨਤ ਦੇਖਭਾਲ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦਿਆਂ ਆਰਥੋ-ਕੇ ਲੈਂਜ ਦੀ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਗਈ ਹੈ।

Ad Position 21
No active advertisement
ਰਾਣਾ ਹਸਪਤਾਲ, ਪੱਖੋਵਾਲ ਰੋਡ ਦੇ ਮੁੱਖ ਪ੍ਰਬੰਧਕ ਡਾ. ਬ੍ਰਜਿੰਦਰ ਸਿੰਘ ਰਾਣਾ ਆਰਥੋ-ਕੇ ਲੈਂਜ ਸੰਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 13-09-2026
ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਰਾਣਾ ਹਸਪਤਾਲ, ਪੱਖੋਵਾਲ ਰੋਡ ਵਲੋਂ ਅੱਖਾਂ ਦੀ ਉਨਤ ਦੇਖਭਾਲ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦਿਆਂ ਆਰਥੋ-ਕੇ ਲੈਂਜ ਦੀ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਗਈ ਹੈ। ਇਹ ਸਹੂਲਤ ਮਾਇਓਪੀਆ ਨੂੰ ਠੀਕ ਕਰਨ ਲਈ ਇਕ ਗੈਰ ਸਰਜੀਕਲ ਤਰੀਕਾ ਪੇਸ਼ ਕਰਦੀ ਹੈ। ਇਸ ਸਹੂਲਤ ਸਬੰਧੀ ਹੋਟਲ ਪਾਰਕ ਪਲਾਜ਼ਾ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਰਾਣਾ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਬ੍ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਆਰਥੋ-ਕੇ ਲੈਂਜ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਕਾਂਟੈਕਟ ਲੈਂਜ ਹੁੰਦੇ ਹਨ, ਜੋ ਸੌਣ ਵੇਲੇ ਪਹਿਨੇ ਜਾਂਦੇ ਹਨ। ਇਹ ਅੱਖ ਦੀ ਅਗਲੀ ਸਤ੍ਹਾ ਦੇ ਆਕਾਰ ਨੂੰ ਹੌਲੀ ਹੌਲੀ ਬਦਲਦੇ ਹਨ, ਜਿਸ ਨਾਲ ਮਰੀਜ਼ਾਂ ਨੂੰ ਦਿਨ ਵੇਲੇ ਐਨਕਾਂ ਜਾਂ ਆਮ ਕਾਂਟੈਕਟ ਲੈਂਜਾਂ ਤੋਂ ਬਿਨਾਂ ਸਾਫ਼ ਦਿਖਾਈ ਦਿੰਦਾ ਹੈ। ਇਸ ਦਾ ਅਸਰ ਅਸਥਾਈ ਹੁੰਦਾ ਹੈ ਅਤੇ ਅੱਖਾਂ ਦੇ ਮਾਹਿਰ ਦੀ ਸਲਾਹ ਅਨੁਸਾਰ ਇਨ੍ਹਾਂ ਲੈਂਜਾਂ ਦੀ ਨਿਯਮਤ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਆਰਥੋ-ਕੇ ਬੱਚਿਆਂ ਅਤੇ ਕਿਸ਼ੋਰਾਂ ਵਿਚ ਮਾਇਓਪੀਆ ਦੇ ਵਧਣ ਨੂੰ ਰੋਕਣ ਵਿਚ ਵੀ ਮਦਦ ਕਰ ਸਕਦਾ ਹੈ। ਇਹ ਢੁਕਵੇਂ ਮਰੀਜ਼ਾਂ ਵਿਚ ਅੱਖਾਂ ਦੇ ਨੰਬਰ ਦੇ ਵਾਧੇ ਨੂੰ ਹੌਲੀ ਕਰ ਸਕਦਾ ਹੈ। ਸ਼ੁਰੂਆਤੀ ਜਾਂਚ ਅਤੇ ਨਿਯਮਤ ਨਿਗਰਾਨੀ ਅੱਖਾਂ ਦੇ ਵਧਦੇ ਨੰਬਰ ਦੇ ਬਿਹਤਰ ਪ੍ਰਬੰਧਨ ਵਿਚ ਮਦਦ ਕਰ ਸਕਦੀ ਹੈ। ਇਹਨਾਂ ਲੈਂਜਾਂ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਨੂੰ ਸਫ਼ਾਈ, ਰੱਖ-ਰਖਾਅ ਅਤੇ ਪਹਿਨਣ ਸਬੰਧੀ ਹਦਾਇਤਾਂ ਦੀ ਸਹੀ ਪਾਲਨਾ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਆਰਥੋ-ਕੇ ਦਾ ਇਕ ਵੱਡਾ ਫ਼ਾਇਦਾ ਇਹ ਹੈ ਕਿ ਇਹ ਇਕ ਗੈਰ ਸਰਜੀਕਲ ਇਲਾਜ ਹੈ। ਇਸ ਵਿਚ ਕੋਈ ਅਪ੍ਰੇਸ਼ਨ ਜਾਂ ਅੱਖ ਵਿਚ ਕੋਈ ਸਥਾਈ ਤਬਦੀਲੀ ਨਹੀਂ ਹੁੰਦੀ। ਇਸ ਨੂੰ ਹਰੇਕ ਮਰੀਜ਼ ਦੀ ਅੱਖ ਦੀ ਸਥਿਤੀ ਅਨੁਸਾਰ ਤਿਆਰ ਕੀਤਾ ਜਾ ਸਕਦਾ ਹੈ ਅਤੇ ਸੁਰੱਖਿਆ ਦੇ ਪ੍ਰਭਾਵਸ਼ਾਲੀ ਨਤੀਜੇ ਯਕੀਨੀ ਬਣਾਉਣ ਲਈ ਅੱਖਾਂ ਦੇ ਮਾਹਿਰ ਕੋਲ ਨਿਯਮਤ ਜਾਂਚ ਅਤੇ ਫਾਲੋਅਪ ਦੀ ਲੋੜ ਹੁੰਦੀ ਹੈ। ਇਸ ਮੌਕੇ ਡਾ. ਬ੍ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਉਹ ਲੁਧਿਆਣਾ ਵਿਚ ਮਰੀਜ਼ਾਂ ਤੱਕ ਅੱਖਾਂ ਦੀ ਦੇਖਭਾਲ ਦੀਆਂ ਆਧੁਨਿਕ ਸਹੂਲਤਾਂ ਅਤੇ ਇਲਾਜ ਦੇ ਉਨਤ ਵਿਕਲਪ ਪਹੁੰਚਾਉਣ ਲਈ ਵਚਨਬੱਧ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ ਚ ਦਿਆਲ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਗਲੀ ਖ਼ਬਰ ਬਿਜਲੀ ਸਪਲਾਈ ਦੀ ਮਾੜੀ ਵਿਵਸਥਾ ਖ਼ਿਲਾਫ਼ ਕਿਸਾਨਾਂ ਵਲੋਂ ਲੁਧਿਆਣਾ-ਮਲੇਰਕੋਟਲਾ ਸੜਕ ’ਤੇ ਰੋਸ ਧਰਨਾ
Ad Position 24