13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਕੁਇਜ਼ ਮੁਕਾਬਲਾ ਕਰਵਾਇਆ

ਲੁਧਿਆਣਾ , 12 ਸਤੰਬਰ ( ਜਤਿੰਦਰ ਭੰਬੀ )- ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਕਾਰੋਬਾਰੀ ਜਾਗਰੂਕਤਾ ਨੂੰ ਵਧਾਉਣ ਲਈ ਇਕ ਜਾਣਕਾਰੀ ਭਰਪੂਰ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਭਾਗੀਦਾਰਾਂ ਨੂੰ ਚਾਰ ਟੀਮਾਂ ਵਿਚ ਵੰਡਿਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਲੁਧਿਆਣਾ , 12 ਸਤੰਬਰ ( ਜਤਿੰਦਰ ਭੰਬੀ )- ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਕਾਰੋਬਾਰੀ ਜਾਗਰੂਕਤਾ ਨੂੰ ਵਧਾਉਣ ਲਈ ਇਕ ਜਾਣਕਾਰੀ ਭਰਪੂਰ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਭਾਗੀਦਾਰਾਂ ਨੂੰ ਚਾਰ ਟੀਮਾਂ ਵਿਚ ਵੰਡਿਆ ਗਿਆ । ਇਸ ਵਿਚ ਕੰਪਨੀ ਦੇ ਲੋਗੋ , ਪ੍ਰਸਿੱਧ ਸੰਗਠਨ ਦੇ ਸੰਸਥਾਪਕਾਂ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਆਧਾਰ ’ ਤੇ ਉਤਸ਼ਾਹ ਨਾਲ ਮੁਕਾਬਲਾ ਹੋਇਆ । ਬੀ . ਕਾਮ ਅਤੇ ਬੀ . ਕਾਮ ਦੇ ਵਿਦਿਆਰਥੀਆਂ ਦੀਆਂ ਟੀਮਾਂ ਮੁਕਾਬਲੇ ਵਿਚ ਜੇਤੂ ਬਣੀਆਂ । ਏ . ਸੀ . ਐਮ . ਸੀ . ਦੇ ਮੈਂਬਰਾਂ ਨੇ ਅਜਿਹੀ ਦਿਲਚਸਪ ਅਤੇ ਵਿੱਦਿਅਕ ਗਤੀਵਿਧੀ ਲਈ ਕਾਮਰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਪ੍ਰਿੰਸੀਪਲ ਡਾ . ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਮੌਜੂਦਾ ਗਿਆਨ ਨਾਲ ਅੱਪਡੇਟ ਰਹਿਣ ਅਤੇ ਮੁਕਾਬਲੇ ਦੀ ਭਾਵਨਾ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ । ਇੰਚਾਰਜ ਡਾ . ਮਮਤਾ ਕੋਹਲੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਸਹਿ - ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਦੀ ਗੁਣਵੱਤਾ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ ਅਗਲੀ ਖ਼ਬਰ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗੁਆਂਢੀ ਕਾਬੂ
Ad Position 24