ਉੱਘੇ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਮੋਗਾ ਨਿਵਾਸੀ 70 ਸਾਲਾਂ ਬਜ਼ੁਰਗ ਦੇ ਬਦਲੇ ਗੋਡੇ
ਲੁਧਿਆਣਾ, 29 ਅਗਸਤ (ਡਾ. ਤਰਲੋਚਨ ਸਿੰਘ)- ਐਸ.
ਲੁਧਿਆਣਾ, 29 ਅਗਸਤ (ਡਾ. ਤਰਲੋਚਨ ਸਿੰਘ)- ਐਸ. ਪੀ.ਐਸ ਹਸਪਤਾਲ, ਸ਼ੇਰਪੁਰ ਚੌਂਕ, ਲੁਧਿਆਣਾ ਦੇ ਪ੍ਰਸਿੱਧ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵੱਲੋਂ ਐਸ.ਪੀ.ਐਸ ਹਸਪਤਾਲ ਵਿਖੇ ਮੋਗਾ ਨਿਵਾਸੀ 130 ਕਿਲੋ ਵਜ਼ਨੀ 70 ਸਾਲਾਂ ਬਜ਼ੁਰਗ ਜਸਵੰਤ ਸਿੰਘ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਬਜ਼ੁਰਗ ਜਸਵੰਤ ਸਿੰਘ ਦੀ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਨੇ ਹੱਡੀਆਂ ਅਤੇ ਜੋੜ ਬਦਲਣ ਦੇ ਕਈ ਮਾਹਿਰ ਡਾਕਟਰਾਂ ਤੋਂ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਵੀ ਡਾਕਟਰ ਨੇ ਉਸ ਦੇ ਗੋਡਿਆਂ ਦਾ ਇਲਾਜ ਕਰਨ ਲਈ ਹਾਮੀ ਨਹੀਂ ਭਰੀ। ਆਖਿਰ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਐਸ.ਪੀ.ਐਸ ਹਸਪਤਾਲ ਵਿਖੇ ਡਾ. ਰਣਜੀਤ ਤੋਂ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ । ਜਦੋਂ ਉਕਤ ਬਜ਼ੁਰਗ ਵਿਅਕਤੀ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਇਆ ਤਾਂ ਉਸ ਦੀ ਮੁਢਲੀ ਜਾਂਚ ਕਰਨ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਉਪਰੰਤ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਦੋਨੋਂ ਗੋਡੇ ਸਫਲਤਾ ਪੂਰਵਕ ਬਦਲਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ। ਬਜ਼ੁਰਗ ਜਸਵੰਤ ਸਿੰਘ ਨੂੰ ਇਕ ਦਿਨ ਹਸਪਤਾਲ ਰੱਖਣ ਉਪਰੰਤ ਛੁੱਟੀ ਦੇ ਦਿੱਤੀ ਗਈ। ਹੁਣ ਉਹ ਆਮ ਵਾਂਗ ਤੁਰ ਫਿਰ ਸਕਦਾ ਹੈ ਅਤੇ ਰੋਜ਼ਾਨਾ ਦੇ ਕੰਮਕਾਰ ਬੜੇ ਆਰਾਮ ਨਾਲ ਕਰ ਰਿਹਾ ਹੈ। ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਸਰਜਰੀ ਕਰਵਾਉਣ ਤੋਂ ਇਕ ਮਹੀਨਾ ਬਾਅਦ ਹੀ ਚੌਂਕੜੀ ਮਾਰ ਕੇ ਬੈਠਣ ਲਗਿਆ ਹੈ।