30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਮੁਕਤ ਜਾਤੀਆਂ ਦਾ 75ਵਾਂ ਮੁਕਤੀ ਦਿਵਸ 31 ਨੂੰ-ਗਹਿਰੀ, ਆਜ਼ਾਦ

ਲਾਡੋਵਾਲ, 29 ਅਗਸਤ (ਬਲਬੀਰ ਸਿੰਘ ਰਾਣਾ)-ਵਿਮੁਕਤ ਜਾਤੀਆਂ ਦੇ 193 ਕਬੀਲੇ, ਜੋ ਭਾਰਤ ਵਰਸ਼ ਦੀ ਆਣ ਬਾਣ ਸ਼ਾਨ ਹਨ, ਆਪਣਾ 75ਵਾਂ ਵਿਮੁਕਤੀ ਦਿਵਸ ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰ ਪੱਧਰ ਤੱਕ ਸ਼ਾਨੋ ਸ਼ੌਕਤ ਨਾਲ ਮਨਾ ਰਹੇ ਹਨ । ਇਤਿਹਾਸ ਗਵਾਹ ਹੈ ਕਿ ਵਿਮੁਕਤ ਜਾਤੀਆਂ ਦੇ ਇਨ੍ਹਾਂ 193 ਦੇਸ਼ ਭਗਤ ਕਬੀਲਿਆਂ ਨੇ ਮੁਗਲ ਧਾੜਵੀਆਂ ਦੀ ਕਦੇ ਈਨ ਨਹੀਂ ਸੀ ਮੰਨੀ ਅਤੇ ਨਾ ਹੀ ਉਨ੍ਹਾਂ ਦਾ ਧਰਮ ਕਬੂਲਿਆ, ਪ੍ਰਿਥਵੀ ਰਾਜ ਚੌਹਾਨ ਤੋਂ ਲੈ ਕੇ ਮਹਾਰਾਜਾ ਪ੍ਰਤਾਪ ਤੱਕ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ।

Ad Position 21
No active advertisement
ਬਲਦੇਵ ਰਾਜ ਗਹਿਰੀ, ਆਸਾ ਸਿੰਘ ਆਜ਼ਾਦ 30-08-2026
ਲਾਡੋਵਾਲ, 29 ਅਗਸਤ (ਬਲਬੀਰ ਸਿੰਘ ਰਾਣਾ)-ਵਿਮੁਕਤ ਜਾਤੀਆਂ ਦੇ 193 ਕਬੀਲੇ, ਜੋ ਭਾਰਤ ਵਰਸ਼ ਦੀ ਆਣ ਬਾਣ ਸ਼ਾਨ ਹਨ, ਆਪਣਾ 75ਵਾਂ ਵਿਮੁਕਤੀ ਦਿਵਸ ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰ ਪੱਧਰ ਤੱਕ ਸ਼ਾਨੋ ਸ਼ੌਕਤ ਨਾਲ ਮਨਾ ਰਹੇ ਹਨ । ਇਤਿਹਾਸ ਗਵਾਹ ਹੈ ਕਿ ਵਿਮੁਕਤ ਜਾਤੀਆਂ ਦੇ ਇਨ੍ਹਾਂ 193 ਦੇਸ਼ ਭਗਤ ਕਬੀਲਿਆਂ ਨੇ ਮੁਗਲ ਧਾੜਵੀਆਂ ਦੀ ਕਦੇ ਈਨ ਨਹੀਂ ਸੀ ਮੰਨੀ ਅਤੇ ਨਾ ਹੀ ਉਨ੍ਹਾਂ ਦਾ ਧਰਮ ਕਬੂਲਿਆ, ਪ੍ਰਿਥਵੀ ਰਾਜ ਚੌਹਾਨ ਤੋਂ ਲੈ ਕੇ ਮਹਾਰਾਜਾ ਪ੍ਰਤਾਪ ਤੱਕ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ। ਉਕਤ ਵਿਚਾਰ ਬਲਦੇਵ ਰਾਜ ਗਹਿਰੀ ਰਾਸ਼ਟਰੀਯ ਐਡਵਾਈਜ਼ਰ ਅਖਿਲ ਭਾਰਤੀਯ ਵਿਮੁਕਤ ਜਾਤੀ ਸੰਘ ਅਤੇ ਸੰਘ ਦੇ ਕੌਮੀ ਕਨਵੀਨਰ ਆਸਾ ਸਿੰਘ ਆਜ਼ਾਦ ਨੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਉਚੇ ਰੁਤਬੇ ਲੈਣ ਦੀ ਬਜਾਏ ਜੰਗਲਾਂ ਵਿਚ ਪਨਾਹ ਲੈ ਕੇ ਜੰਗਲੀ ਜੀਵਾਂ, ਪਾਣੀ ਅਤੇ ਜਾਨਵਰਾਂ ’ਤੇ ਨਿਰਭਰ ਰਹਿਣਾ ਬਿਹਤਰ ਸਮਝਿਆ। ਦੂਜੇ ਪਾਸੇ ਭਾਰਤ ਵਿਚ ਅੰਗਰੇਜ਼ ਰਾਜ ਕਾਲ ਸਮੇਂ, ਗੋਰੀ ਸਰਕਾਰ ਦੀ ਹਕੂਮਤ ਨੂੰ ਨਹੀਂ ਮੰਨਿਆ ਅਤੇ ਨਾ ਹੀ ਉਨ੍ਹਾਂ ਦੇ ਪਹਿਰਾਵੇ ਨੂੰ ਅਪਣਾਇਆ। ਉਨ੍ਹਾਂ ਦੱਸਿਆ ਕਿ ਜਾਇਮ ਪੇਸ਼ਾ ਐਕਟ 1871 ਤੋਂ ਲੈ ਕੇ 1924 ਤੱਕ ਦੇ ਇਸ ਐਕਟ ਦੀ ਰੀਪੀਲ 31 ਅਗਸਤ 1952 ਹੋਣ ਤੱਕ ਉੱਤਰ ਪੱਛਮ ਫ਼ਰੰਟੀਅਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਪੈਸ਼ਲ ਜੇਲ੍ਹਾਂ ਵਿਚ 82 ਸਾਲ ਲਗਾਤਾਰ ਸਾਡੇ ਪੂਰਵਜਾਂ ਨੇ ਕਠੋਰ ਸਜਾਵਾਂ ਭੋਗੀਆਂ ਅਤੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ, ਪੂਰਬੀ ਸਭਿਅਤਾ ਅਤੇ ਸਵੈਮਾਨ ਲਈ ਕਾਰਾਵਾਸ ਵਿਚ ਰਹਿ ਕੇ ਕੁਰਬਾਨੀ ਦੇਣ ਨੂੰ ਬਿਹਤਰ ਸਮਝਿਆ ਅਤੇ ਦੂਜੇ ਦੇਸ਼ ਵਾਸੀਆਂ ਨਾਲੋਂ 5 ਸਾਲ 16 ਦਿਨ ਬਾਅਦ ਕਾਲੇ ਕਾਨੂੰਨਾਂ ਤੋਂ ਛੁਟਕਾਰਾ ਪਾ ਕੇ ਸੰਪੂਰਨ ਆਜ਼ਾਦੀ 31 ਅਗਸਤ 1952 ਨੂੰ ਪ੍ਰਾਪਤ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੰਵਿਧਾਨ ਦੇ ਆਰਟੀਕਲ 14 ਦੀ ਭਾਵਨਾ ਦੇ ਵਿਰੁੱਧ ਸੀ, ਜੋ ਤਰਾਸਦੀ ਅੱਜ ਆਜ਼ਾਦੀ ਦੇ 79 ਸਾਲ ਵੀ ਵਿਮੁਕਤ ਜਾਤੀਆਂ ਝੱਲ ਦੀਆਂ ਆ ਰਹੀਆਂ ਹਨ। ਵਿਮੁਕਤ ਜਾਤੀ ਵਰਗ ਨੂੰ ਇੰਡੀਪੈਨਡੈਂਸ ਐਕਟ 1947, ਕੰਨਸਟੀਚਿਊਸ਼ਨ ਆਫ਼ ਇੰਡੀਆ 1950 ਅਤੇ ਸੰਵਿਧਾਨ ਦੇ ਆਰਟੀਕਲ 341, 342, 366 (24) (25), ਪਰੈਜੀਡੈਨਸ਼ਲ ਆਰਡਰ (ਐਸ.ਸੀ. ਅਤੇ ਐਸ.ਟੀ.) 1950 ਦੇ ਅਮੈਂਡਮੈਂਟ ਦੇ ਰਾਖਵੇਂਕਰਨ ਦਾ ਕੋਈ ਲਾਭ ਨਹੀਂ ਪਹੁੰਚਿਆ। ਭਾਰਤ ਦੀ ਮਰਕਜ਼ ਸਰਕਾਰ ਭਾਵੇਂ ਕਾਂਗਰਸ ਦੀ ਰਹੀ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਵਿਮੁਕਤ ਜਾਤੀਆਂ ਦੇ ਇਸ ਵੱਡੇ ਵੋਟ ਬੈਂਕ ਜਿਨ੍ਹਾਂ 193 ਕਬੀਲਿਆਂ ਦੀ ਸਾਰੇ ਭਾਰਤ ਵਿਚ ਕੁਲ ਵੱਖਰੀ ਆਬਾਦੀ 20 ਕਰੋੜ ਦੇ ਲਗਭਗ ਹੈ, ਦੀ ਵੋਟ ਬੈਂਕ ਨੂੰ ਸਿਰਫ਼ ਲੁੱਟਿਆ ਅਤੇ ਕੁੱਟਿਆ। ਉਨ੍ਹਾਂ ਕਿਹਾ ਕਿ ਸੂਝਵਾਨ ਭੈਣੋ ਅਤੇ ਭਰਾਵੋ ਇਕ ਸੰਗਠਨ ਪਰ ਇਕੱਠੇ ਹੋ ਕੇ ਆਪਣੇ ਸੰਵਿਧਾਨ ਡੈਮੋਕਰੇਟਿਵ ਤੇ ਮਨੁੱਖੀ ਹੱਕਾਂ ਖ਼ਾਤਰ ਸੰਘਰਸ਼ਸ਼ੀਲ ਹੋ ਜਾਈਏ।
Ad Position 22
No active advertisement
ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਉਦਮਤਾ ਵਿਸ਼ੇ ’ਤੇ ਲਗਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਚੋਰ ਘਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਹੋਏ ਫ਼ਰਾਰ
Ad Position 24